ਕਾਬੁਲ (ਏ.ਐੱਨ.ਆਈ.): ਤਾਲਿਬਾਨ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਦਾ ਸਾਹਮਣਾ ਕਰ ਰਿਹਾ ਅਫਗਾਨਿਸਤਾਨ ਦਾ ਇਕਲੌਤਾ ਖੇਡ ਚੈਨਲ ਵੀ ਬੰਦ ਹੋ ਗਿਆ। ਟੋਲੋ ਨਿਊਜ਼ ਨੇ ਆਪਣੀ ਰਿਪੋਰਟ ਵਿੱਚ ਸੰਸਥਾ ਦੇ ਮੁਖੀ ਦੇ ਹਵਾਲੇ ਨਾਲ ਕਿਹਾ ਕਿ ਤਾਲਿਬਾਨ ਦੀਆਂ ਪਾਬੰਦੀਆਂ ਤੋਂ ਇਲਾਵਾ ਅਫਗਾਨਿਸਤਾਨ ਦਾ ਆਰਥਿਕ ਸੰਕਟ ਵੀ ਚੈਨਲ ਦੇ ਬੰਦ ਹੋਣ ਦਾ ਇੱਕ ਵੱਡਾ ਕਾਰਨ ਹੈ।
ਚੈਨਲ ਦੇ ਮੁਖੀ ਸ਼ਫੀਕਉੱਲਾ ਸਲੀਮ ਪੋਆ ਨੇ ਕਿਹਾ,"ਚੈਨਲ ਦੇ ਬੰਦ ਹੋਣ ਦਾ ਮੁੱਖ ਕਾਰਨ ਮੀਡੀਆ, ਖਾਸ ਕਰਕੇ 3 ਸਪੋਰਟਸ ਚੈਨਲ 'ਤੇ ਲਗਾਈ ਗਈ ਪਾਬੰਦੀ ਹੈ। ਮੀਡੀਆ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਕ ਮੋਰਚਿਆਂ 'ਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।"ਪੋਆ ਨੇ ਕਿਹਾ ਕਿ ਅਫਗਾਨ ਪੱਤਰਕਾਰਾਂ ਨੂੰ ਆਪਣੀ ਡਿਊਟੀ ਦੌਰਾਨ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਕੁਝ ਹਫ਼ਤੇ ਪਹਿਲਾਂ ਅਫਗਾਨਿਸਤਾਨ ਦੇ ਲਗਭਗ 150 ਮੀਡੀਆ ਹਾਊਸ ਬੰਦ ਕਰ ਦਿੱਤੇ ਗਏ ਹਨ। ਇਸ ਦਾ ਮੁੱਖ ਕਾਰਨ ਆਰਥਿਕ ਅਤੇ ਰਾਜਨੀਤਕ ਸੰਕਟ ਸੀ।
ਅਫਗਾਨਿਸਤਾਨ 'ਚ IPL ਦੇ ਪ੍ਰਸਾਰਣ 'ਤੇ ਲੱਗੀ ਪਾਬੰਦੀ
ਅੱਤਵਾਦੀ ਸੰਗਠਨ ਤਾਲਿਬਾਨ ਦੇ ਅਫਗਾਨਿਸਤਾਨ 'ਤੇ ਕਬਜ਼ਾ ਕਰਨ ਦੇ ਬਾਅਦ ਉਸ ਵੱਲੋਂ ਬੇਤੁਕੇ ਫ਼ੈਸਲੇ ਲੈਣ ਦੀ ਪ੍ਰਕਿਰਿਆ ਚੱਲ ਰਹੀ ਹੈ। ਉਸ ਦੇ ਫ਼ੈਸਲੇ ਖੇਡਾਂ ਨੂੰ ਵੀ ਪ੍ਰਭਾਵਿਤ ਕਰ ਰਹੇ ਹਨ।ਉਹ ਪਹਿਲਾਂ ਹੀ ਔਰਤਾਂ ਦੇ ਖੇਡਾਂ ਵਿੱਚ ਭਾਗ ਲੈਣ ਦੇ ਖ਼ਿਲਾਫ਼ ਹੈ ਅਤੇ ਉਸ ਨੇ ਹੁਣ ਸਟੇਡੀਅਮ ਵਿੱਚ ਮਹਿਲਾ ਦਰਸ਼ਕਾਂ ਦੀ ਮੌਜੂਦਗੀ ਦੇ ਕਾਰਨ ਅਫਗਾਨਿਸਤਾਨ ਵਿੱਚ ਇੰਡੀਅਨ ਪ੍ਰੀਮੀਅਰ ਲੀਗ ਦੇ ਪ੍ਰਸਾਰਣ 'ਤੇ ਪਾਬੰਦੀ ਲਗਾ ਦਿੱਤੀ ਹੈ। ਤਾਲਿਬਾਨ ਨੇ ਕਿਹਾ ਕਿ ਆਈ.ਪੀ.ਐਲ. ਵਿੱਚ ਇਸਲਾਮ ਵਿਰੋਧੀ ਸਮੱਗਰੀ ਪ੍ਰਦਰਸ਼ਿਤ ਕੀਤੀ ਜਾਂਦੀ ਹੈ। ਇਸੇ ਲਈ ਇਸ 'ਤੇ ਪਾਬੰਦੀ ਲਗਾਈ ਗਈ ਹੈ। ਉਸ ਨੇ ਸਿਰਫ ਸਟੇਡੀਅਮਾਂ ਵਿੱਚ ਮਹਿਲਾ ਦਰਸ਼ਕਾਂ ਦੇ ਦਾਖਲੇ ਤੇ ਇਤਰਾਜ਼ ਕੀਤਾ।
ਪੜ੍ਹੋ ਇਹ ਅਹਿਮ ਖਬਰ- ਇਮਰਾਨ ਨੇ ਪਾਕਿ 'ਚ ਰੱਖੀ ਤਾਲਿਬਾਨ ਦੀ ਨੀਂਹ! ਨਵੀਂ ਅਥਾਰਟੀ ਦੇ ਗਠਨ ਨਾਲ ਲਾਗੂ ਕਰੇਗਾ ਸਖ਼ਤ ਫ਼ਰਮਾਨ
ਪਿਛਲੇ ਮਹੀਨੇ ਜਦੋਂ ਤੋਂ ਤਾਲਿਬਾਨ ਨੇ ਇਸ ਸੰਘਰਸ਼-ਗ੍ਰਸਤ ਦੇਸ਼ 'ਤੇ ਕਬਜ਼ਾ ਕੀਤਾ ਹੈ ਉਦੋਂ ਤੋਂ ਅੰਤਰਰਾਸ਼ਟਰੀ ਖੇਡ ਭਾਈਚਾਰਾ ਖੇਡਾਂ ਵਿੱਚ ਹਿੱਸਾ ਲੈਣ ਵਾਲੀਆਂ ਔਰਤਾਂ ਪ੍ਰਤੀ ਕੱਟੜਪੰਥੀ ਸਮੂਹ ਦੇ ਰੁਖ਼ ਨੂੰ ਲੈ ਕੇ ਚਿੰਤਤ ਹੈ। ਅਫਗਾਨਿਸਤਾਨ ਕ੍ਰਿਕਟ ਬੋਰਡ (ACB) ਦੇ ਸਾਬਕਾ ਮੀਡੀਆ ਮੈਨੇਜਰ ਅਤੇ ਪੱਤਰਕਾਰ ਐਮ. ਇਬਰਾਹਿਮ ਮੋਮੰਦ ਨੇ ਕਿਹਾ ਹੈ ਕਿ ਕਥਿਤ ਇਸਲਾਮੀ ਵਿਰੋਧੀ ਸਮੱਗਰੀ ਕਾਰਨ ਆਈ.ਪੀ.ਐੱਲ. ਮੈਚਾਂ ਦੇ ਸਿੱਧੇ ਪ੍ਰਸਾਰਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਨੋਟ- ਤਾਲਿਬਾਨੀ ਪਾਬੰਦੀਆਂ ਵਿਚਕਾਰ ਅਫਗਾਨਿਸਤਾਨ ਦਾ ਖੇਡ ਚੈਨਲ ਬੰਦ, ਖ਼ਬਰ 'ਤੇ ਕੁਮੈਂਟ ਕਰ ਦਿਓ ਰਾਏ।
ਅਸ਼ਰਫ ਗਨੀ ਸਾਰਾ ਪੈਸਾ ਲੈ ਕੇ ਭੱਜੇ ਸਨ, ਸੁਰੱਖਿਆ ਪ੍ਰਮੁੱਖ ਦੇ ਕੋਲ ਹੈ ਸੀ. ਸੀ. ਟੀ. ਵੀ. ਫੁਟੇਜ
NEXT STORY