ਜੋਹਾਨਸਬਰਗ (ਭਾਸ਼ਾ)— ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਸਾਲ ਦੇ ਸਿਲਸਿਲੇ ਵਿਚ ਅਹਿੰਸਾ ਅਤੇ ਸੱਤਿਆਗ੍ਰਹਿ ਦੇ ਉਨ੍ਹਾਂ ਦੇ ਵਿਚਾਰਾਂ ਦੇ ਪ੍ਰਸਾਰ ਦੀ ਕੋਸ਼ਿਸ਼ ਦੇ ਤਹਿਤ ਦੱਖਣੀ ਅਫਰੀਕਾ ਵਿਚ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਆਯੋਜਨ ਵਿਚ ਭਾਰਤੀ ਡਿਪਲੋਮੈਟਾਂ ਸਮੇਤ ਵੱਡੀ ਗਿਣਤੀ ਵਿਚ ਲੋਕਾਂ ਨੇ ਵੀ ਹਿੱਸਾ ਲਿਆ।
ਜੋਹਾਨਸਬਰਗ ਵਿਚ ਭਾਰਤੀ ਕੌਂਸਲੇਟ ਡਾਕਟਰ ਕੇ.ਜੇ. ਸ਼੍ਰੀਨਿਵਾਸ ਨੇ ਇਸ ਸਾਈਕਲ ਰੈਲੀ ਦਾ ਸੰਕਲਪ ਪੇਸ਼ ਕੀਤਾ ਸੀ। 'ਗਾਂਧੀ ਵਾਕ ਕਮੇਟੀ' ਨੇ ਇਸ ਦੀ ਕੋ-ਮੇਜ਼ਬਾਨੀ ਕੀਤੀ, ਜੋ ਹਰੇਕ ਸਾਲ ਇਸ ਪ੍ਰੋਗਰਾਮ ਦਾ ਆਯੋਜਨ ਕਰਦੀ ਹੈ। ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਸਾਲ ਦੇ ਸਿਲਸਿਲੇ ਵਿਚ ਭਾਰਤੀ ਬਹੁ ਗਿਣਤੀ ਦੱਖਣੀ ਖੇਤਰ ਲੇਨਾਸ਼ੀਆ ਵਿਚ ਐਤਵਾਰ ਨੂੰ ਆਯੋਜਿਤ 'ਬਲਾਕ ਰਾਈਡ' ਪ੍ਰੋਗਰਾਮ ਵਿਚ ਕਈ ਸਾਈਕਲ ਚਾਲਕਾਂ ਨੇ ਹਿੱਸਾ ਲਿਆ।
ਸ਼੍ਰੀਨਿਵਾਸ ਨੇ ਕਿਹਾ,''ਪ੍ਰੋਗਰਾਮ ਦਾ ਉਦੇਸ਼ ਗਾਂਧੀ ਜੀ ਦੇ ਸੱਚ, ਅਹਿੰਸਾ ਅਤੇ ਸੱਤਿਆਗ੍ਰਹਿ ਦੇ ਵਿਚਾਰਾਂ ਨੂੰ ਵਿਆਪਕ ਰੂਪ ਵਿਚ ਫੈਲਾਉਣਾ ਸੀ।'' ਪ੍ਰੋਗਰਾਮ ਵਿਚ ਨਵੇਂ ਭਾਰਤੀ ਹਾਈ ਕਮਿਸ਼ਨਰ ਜੈਦੀਪ ਸਰਕਾਰ ਦਾ ਵੀ ਸਵਾਗਤ ਕੀਤਾ ਗਿਆ। 'ਗਾਂਧੀ ਵਾਕ' ਦੇ ਪ੍ਰਧਾਨ ਅਮਿਤ ਪ੍ਰਭੂਚਰਨ ਨੇ ਜ਼ੋਰ ਦੇ ਕੇ ਕਿਹਾ,''ਇਹ ਸਿਰਫ ਇਕ ਦੌੜ ਨਹੀਂ ਸੀ ਸਗੋਂ ਇਸ ਸਾਲ ਗਾਂਧੀ ਜੀ ਦੀ ਜਯੰਤੀ ਸਾਲ ਦੇ ਸਿਲਸਿਲੇ ਵਿਚ ਆਯੋਜਿਤ ਇਕ ਖੁਸ਼ਨੁਮਾ ਪ੍ਰੋਗਰਾਮ ਸੀ।''
ਚਿੜੀਆਘਰ ਤੋਂ ਭੱਜਿਆ ਚਿੰਪਾਂਜ਼ੀ, ਮੁਲਾਜ਼ਮ ਨੇ ਰੋਕਿਆ ਤਾਂ ਮਾਰੀ ਲੱਤ
NEXT STORY