ਇੰਟਰਨੈਸ਼ਨਲ ਡੈਸਕ : ਦੱਖਣੀ ਅਮਰੀਕਾ ਇੱਕ ਭਿਆਨਕ ਤੂਫਾਨ ਦੀ ਲਪੇਟ ਵਿੱਚ ਹੈ। ਇਸ ਤੂਫਾਨ ਕਾਰਨ ਜ਼ਿਆਦਾਤਰ ਦੱਖਣ-ਪੂਰਬੀ ਰਾਜ ਪ੍ਰਭਾਵਿਤ ਹੋਏ ਹਨ। ਹੁਣ ਤੱਕ ਕੁੱਲ 40 ਲੋਕਾਂ ਦੀ ਮੌਤ ਹੋ ਚੁੱਕੀ ਹੈ। ਲੋਕਾਂ ਦੇ ਘਰ ਮਲਬੇ ਵਿੱਚ ਬਦਲ ਗਏ ਹਨ। ਦੂਰ-ਦੂਰ ਤੱਕ ਫੈਲੇ ਦਰੱਖਤ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਲੋਕਾਂ ਦੀਆਂ ਕਾਰਾਂ ਤਬਾਹ ਹੋ ਗਈਆਂ ਹਨ।
ਦੱਖਣੀ ਅਮਰੀਕਾ 'ਚ ਭਿਆਨਕ ਤੂਫਾਨ ਨੇ ਕਹਿਰ ਮਚਾ ਦਿੱਤਾ ਹੈ। ਇਸ ਤੂਫਾਨ ਕਾਰਨ ਬਹੁੱਤੇ ਸੂਬੇ ਪ੍ਰਭਾਵਿਤ ਹੋਏ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਕ ਤੋਂ ਬਾਅਦ ਇਕ ਲਗਾਤਾਰ ਕਈ ਵਾਵਰੌਲੇ ਆਏ, ਜੋ ਆਪਣੇ ਰਾਹ ਵਿੱਚ ਆਉਣ ਵਾਲੇ ਸਾਰੇ ਘਰਾਂ, ਦਰਖਤਾਂ ਤੇ ਖੰਭਿਆਂ ਨੂੰ ਤਬਾਹ ਕਰ ਗਏ।ਵਾਵਰੌਲੇ ਦੇ ਰਾਹ ਵਿੱਚ ਜੋ ਚੀਜ਼ ਵੀ ਆਈ, ਉਹ ਹਵਾ ਵਿੱਚ ਉੱਡਦੀ ਵੇਖੀ ਗਈ। ਕੁਝ ਇਲਾਕਿਆਂ ਅੰਦਰ ਤਾਂ ਇਸ ਵਾਵਰੌਲੇ ਕਾਰਨ ਚੱਲੀਆਂ ਤੇਜ ਹਵਾਵਾਂ ਦੇ ਕਰਕੇ ਸੜਕ ਉੱਤੇ ਜਾਂਦੀਆਂ ਕਈ ਗੱਡੀਆਂ ਪਲਟ ਗਈਆਂ। ਜਿਸ ਕਾਰਨ ਕੁਝ ਲੋਕਾਂ ਦੀ ਜਾਨ ਚੱਲੇ ਜਾਣ ਦੀ ਵੀ ਖਬਰ ਹੈ। ਹੁਣ ਤਕ ਇਨ੍ਹਾਂ ਤੂਫਾਨਾਂ ਦੀ ਵਜ੍ਹਾਂ ਨਾਲ ਘੱਟੋ-ਘੱਟ 40 ਮੌਤਾਂ ਹੋ ਚੁੱਕੀਆਂ ਹਨ।ਤੂਫਾਨ ਕਾਰਨ ਅਰਕਾਨਸਾਸ, ਜਾਰਜੀਆ ਅਤੇ ਓਕਲਾਹੋਮਾ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ।
ਲੋਕਾਂ ਦੇ ਘਰ ਮਲਬੇ ਵਿੱਚ ਬਦਲ ਗਏ ਹਨ। ਦੂਰ-ਦੂਰ ਤੱਕ ਫੈਲੇ ਦਰੱਖਤ ਪੂਰੀ ਤਰ੍ਹਾਂ ਜੜ੍ਹੋ ਪੁੱਟੇ ਗਏ ਹਨ। ਲੋਕਾਂ ਦੀਆਂ ਕਾਰਾਂ ਤਬਾਹ ਹੋ ਗਈਆਂ ਹਨ। ਅਮਰੀਕਾ ਵਿੱਚ ਆਈ ਇਹ ਕੁਦਰਤੀ ਆਫ਼ਤ ਇੰਨੀ ਖ਼ਤਰਨਾਕ ਹੈ ਕਿ ਲੋਕ ਅਜੇ ਵੀ ਇਸਨੂੰ ਚੇਤੇ ਕਰ ਡਰ ਰਹੇ ਹਨ। ਇਸ ਚੱਕਰਵਾਤ ਦਾ ਸਭ ਤੋਂ ਵੱਧ ਪ੍ਰਭਾਵ ਮਿਸੂਰੀ ਵਿੱਚ ਮਹਿਸੂਸ ਕੀਤਾ ਗਿਆ। ਇੱਥੇ ਹੁਣ ਤੱਕ ਕੁੱਲ 12 ਲੋਕਾਂ ਦੀ ਮੌਤ ਹੋਈ ਹੈ। ਮਿਸੂਰੀ ਦੇ ਗਵਰਨਰ ਮਾਈਕ ਨੇ ਚਿੰਤਾ ਜਤਾਉਂਦੇ ਹੋਏ ਦੱਸਿਆ ਕਿ ਸਾਡੇ ਸੂਬੇ ਅੰਦਰ ਤਬਾਹੀ ਦਾ ਪੱਧਰ ਹੈਰਾਨ ਕਰਨ ਵਾਲਾ ਹੈ।
ਟੈਕਸਾਸ ਅਤੇ ਕੰਸਾਸ ਵਿੱਚ ਵੀ ਧੂੜ ਭਰੇ ਤੂਫਾਨਾਂ ਨੇ ਤਬਾਹੀ ਮਚਾਈ। ਇਹ ਹਵਾਵਾਂ ਇੰਨੀਆਂ ਤੇਜ਼ ਸਨ ਕਿ ਉੱਥੇ ਖੜ੍ਹੇ ਵਾਹਨ ਇੱਕ ਦੂਜੇ ਨਾਲ ਟਕਰਾ ਗਏ, ਜਿਸ ਕਾਰਨ ਉਸ ਸਮੇਂ ਯਾਤਰਾ ਕਰ ਰਹੇ ਕੁਝ ਲੋਕਾਂ ਦੀ ਮੌਤ ਹੋ ਗਈ ਅਤੇ ਕੁਝ ਜ਼ਖਮੀ ਹੋ ਗਏ। ਇਨ੍ਹਾਂ ਤੂਫਾਨਾਂ ਕਾਰਨ ਓਕਲਾਹੋਮਾ ਦੇ ਜੰਗਲਾਂ ਵਿੱਚ ਅੱਗ ਲੱਗ ਗਈ। ਇਹ ਇੱਕ ਅਜਿਹਾ ਖੇਤਰ ਹੈ ਜੋ 100 ਮਿਲੀਅਨ ਤੋਂ ਵੱਧ ਲੋਕਾਂ ਦਾ ਘਰ ਹੈ। ਇਸ ਤੂਫਾਨ ਕਾਰਨ ਅਰਕਾਨਸਾਸ, ਅਲਾਬਾਮਾ ਅਤੇ ਮਿਸੀਸਿਪੀ ਵਿੱਚ ਵੀ ਮੌਤਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।
ਇਸ ਪੂਰੀ ਘਟਨਾਂ ਉਤੇ ਦੇਸ਼ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਸ ਪੂਰੀ ਸਥਿਤੀ ਨਜ਼ਰ ਰੱਖ ਰਹੇ ਹਾਂ। ਇਸ ਨੈਸ਼ਨਲ ਗਾਰਡਸ ਨੂੰ ਪ੍ਰਭਾਵਿਤ ਖੇਤਰਾਂ ਵਿੱਚ ਤੈਨਾਤ ਕਰ ਦਿੱਤਾ ਹੈ। ਉਧਰ ਦੂਜੇ ਪਾਸੇ ਦੱਖਣੀ ਅਮਰੀਕਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਵਿੱਚ ਅਜੇ ਵੀ ਸੁਧਾਰ ਹੋਣ ਦੀ ਸੰਭਾਵਨਾ ਨਹੀਂ ਹੈ। ਟੈਕਸਾਸ, ਲੁਈਸਿਆਨਾ, ਅਲਾਬਾਮਾ, ਅਰਕਾਨਸਾਸ, ਟੈਨੇਸੀ, ਮਿਸੀਸਿਪੀ, ਜਾਰਜੀਆ, ਕੈਂਟਕੀ ਅਤੇ ਉੱਤਰੀ ਕੈਰੋਲੀਨਾ ਦੇ ਜ਼ਿਆਦਾਤਰ ਹਿੱਸਿਆਂ ਲਈ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਇਸ ਦੇ ਨਾਲ ਹੀ ਤੂਫਾਨ ਪ੍ਰਭਾਵਿਤ ਖੇਤਰਾਂ ਵਿੱਚ ਬਿਜਲੀ ਦੇ ਖੰਬੇ ਪੱਟੇ ਜਾਣ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ 320,000 ਤੋਂ ਵੱਧ ਲੋਕਾਂ ਨੂੰ ਬਿਜਲੀ ਤੋਂ ਰਹਿਣਾ ਪੈ ਰਿਹਾ ਹੈ। ਜਿਸ ਨਾਲ ਜਣ-ਜੀਵਨ ਠੱਪ ਹੋ ਗਿਆ ਹੈ।
ਬੌਬੀ ਕੰਗ ਦੇ ਅਰਮੀਨੀਆ ਸਟੀਲ ਪਲਾਂਟ ਦਾ ਪ੍ਰਧਾਨ ਮੰਤਰੀ ਨਿਕੋਲ ਨੇ ਕੀਤਾ ਉਦਘਾਟਨ
NEXT STORY