ਮੋਗਾ(ਕਸ਼ਿਸ਼)- ਮੋਗਾ ਦੇ ਹਲਕਾ ਧਰਮਕੋਟ ਅਧੀਨ ਆਉਂਦੇ ਇੱਕ ਪਿੰਡ ਵਿੱਚ ਗੁਰਦੁਆਰਾ ਸਾਹਿਬ ਵਿਖੇ ਹਰਮੋਨੀਅਮ ਸਿੱਖਣ ਜਾ ਰਹੀ 11 ਸਾਲ ਦੀ ਕੁੜੀ ਨਾਲ ਉਥੇ ਹੀ ਸੇਵਾਦਾਰ ਵੱਲੋਂ ਗਲਤ ਹਰਕਤ ਕੀਤੀ ਗਈ। ਇਹ ਘਟਨਾ ਬੀਤੇ ਕੱਲ੍ਹ ਦੀ ਦੱਸੀ ਜਾ ਰਹੀ ਹੈ। ਦੋਸ਼ੀ ਦੀ ਪਛਾਣ ਕਰਮਜੀਤ ਸਿੰਘ ਵਜੋਂ ਹੋਈ ਹੈ, ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਸ਼ਨੀਵਾਰ ਤੇ ਐਤਵਾਰ ਨਹੀਂ ਹੋਵੇਗੀ ਸਰਕਾਰੀ ਛੁੱਟੀ, ਖੁੱਲ੍ਹੇ ਰਹਿਣਗੇ ਦਫ਼ਤਰ
ਘਟਨਾ ਦੀ ਜਾਣਕਾਰੀ ਮਿਲਣ 'ਤੇ ਪੀੜਤ ਪਰਿਵਾਰ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਗੁਰਦੁਆਰਾ ਸਾਹਿਬ ਅੱਗੇ ਧਰਨਾ ਲਾਇਆ। ਅੱਜ ਸਵੇਰੇ ਮੁੜ ਧਰਨਾ ਲਗਾਇਆ ਗਿਆ ਜਿਸ ਦੌਰਾਨ ਮੌਕੇ 'ਤੇ ਪੁਲਸ ਅਧਿਕਾਰੀ ਵੀ ਪਹੁੰਚੇ। ਇਸ ਦੌਰਾਨ ਲੋਕਾਂ ਅਤੇ ਪੁਲਸ ਵਿਚ ਝੜਪ ਹੋਈ। ਗੁੱਸੇ ਵਿੱਚ ਆਏ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਪੁਲਸ ਦੀਆਂ ਗੱਡੀਆਂ 'ਤੇ ਪੱਥਰਾਅ ਕੀਤਾ ਗਿਆ, ਜਿਸ ਨਾਲ ਦੋ ਗੱਡੀਆਂ ਨੂੰ ਨੁਕਸਾਨ ਪਹੁੰਚਿਆ।
ਇਹ ਵੀ ਪੜ੍ਹੋ-ਪੰਜਾਬ 'ਚ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ, ਜਾਣੋ ਆਉਣ ਵਾਲੇ 4 ਦਿਨਾਂ ਦਾ ਹਾਲ
ਡੇਐਸਪੀ ਧਰਮਕੋਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੋਸ਼ੀ ਗ੍ਰੰਥੀ ਨੂੰ ਗ੍ਰਿਫਤਾਰ ਕਰ ਕੇ ਉਸ ਖ਼ਿਲਾਫ ਪੀੜਤ ਬੱਚੀ ਦੇ ਮੈਡੀਕਲ ਤੋਂ ਬਾਅਦ ਪੀਓਸੀਸੋ ਐਕਟ ਸਮੇਤ ਵੱਖ-ਵੱਖ ਗੰਭੀਰ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੁਲਸ ਦੀਆਂ ਗੱਡੀਆਂ 'ਤੇ ਪੱਥਰਾਅ ਕਰਨ ਵਾਲੇ 20 ਤੋਂ 25 ਅਣਪਛਾਤੇ ਵਿਅਕਤੀਆਂ ਖ਼ਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਰਜਿਸਟਰੀ ਕਲਰਕਾਂ ਸਮੇਤ 44 ਕਰਮਚਾਰੀਆਂ ਦੇ ਤਬਾਦਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੱਖੜੀ ਵਾਲੇ ਦਿਨ ਪੰਜਾਬ ਦੇ ਸਕੂਲਾਂ 'ਚ ਰਹੇਗੀ ਛੁੱਟੀ ? ਜਾਣੋ ਕੀ ਹੈ ਤਾਜ਼ਾ ਅਪਡੇਟ
NEXT STORY