ਐਡਮਿੰਟਨ- ਦੱਖਣੀ ਐਡਮਿੰਟਨ ਦੇ ਵਾਲਮਾਰਟ ਵਿਚ ਕੰਮ ਕਰਨ ਵਾਲੇ ਦਰਜਨ ਤੋਂ ਵੱਧ ਕਾਮੇ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਅਲਬਰਟਾ ਦੀ ਉੱਚ ਡਾਕਟਰ ਨੇ ਬਿਆਨ ਵਿਚ ਕਿਹਾ ਕਿ ਚਿੰਤਾ ਦੀ ਗੱਲ ਇਹ ਹੈ ਕਿ ਇਹ ਲੋਕ ਕੋਰੋਨਾ ਦੇ ਸ਼ਿਕਾਰ ਕਿਵੇਂ ਹੋਏ ਅਜੇ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ ਹੈ।
ਕੈਨੇਡਾ ਵਿਚ ਦਿਨੋਂ-ਦਿਨ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ ਜੋ ਕਿ ਚਿੰਤਾ ਦੀ ਗੱਲ ਹੈ। ਫਿਲਹਾਲ ਇਨ੍ਹਾਂ ਕਾਮਿਆਂ ਦਾ ਇਲਾਜ ਚੱਲ ਰਿਹਾ ਹੈ ਤੇ ਇਨ੍ਹਾਂ ਦੇ ਸੰਪਰਕ ਵਿਚ ਆਏ ਹੋਰ ਕਾਮਿਆਂ ਨੂੰ ਵੀ ਇਕਾਂਤਵਾਸ ਕਰ ਦਿੱਤਾ ਗਿਆ ਹੈ।
ਵਾਲਮਾਰਟ ਦੇ ਬੁਲਾਰੇ ਦੱਸਿਆ ਕਿ ਦੱਖਣੀ ਪਾਰਕ ਵਾਲਮਾਰਟ ਸੁਪਰਸੈਂਟਰ ਵਿਚ ਕਈ ਕਾਮੇ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਏ ਹਨ। ਫਿਲਹਾਲ ਸਟੋਰ ਨੂੰ ਸਫਾਈ ਲਈ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਜਲਦੀ ਹੀ ਕਾਮੇ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਕੇ ਆਉਣਗੇ। ਸਟੋਰ ਨੂੰ ਕਦੋਂ ਖੋਲ੍ਹਿਆ ਜਾਵੇਗਾ, ਅਜੇ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਅਜੇ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਲੋਕ ਵਾਇਰਸ ਦੇ ਸ਼ਿਕਾਰ ਕਿਵੇਂ ਹੋਏ।
ਸੂਬੇ ਵਿਚ ਵੀਕਐਂਡ ਤੱਕ 400 ਕਿਰਿਆਸ਼ੀਲ ਮਾਮਲੇ ਸਨ। ਸੋਮਵਾਰ ਨੂੰ 1370 ਅਲਬਰਟਾ ਵਾਸੀ ਕੋਰੋਨਾ ਦੇ ਸ਼ਿਕਾਰ ਹੋਏ ਹਨ। ਕਈ ਹੋਰ ਕੰਮ ਵਾਲੀਆਂ ਥਾਵਾਂ 'ਤੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਨਾਲ ਮਾਹਰਾਂ ਨੂੰ ਚਿੰਤਾ ਹੈ ਕਿ ਕੈਨੇਡਾ ਇਕ ਵਾਰ ਫਿਰ ਕੋਰੋਨਾ ਦੀ ਲਹਿਰ ਦੀ ਲਪੇਟ ਵਿਚ ਨਾ ਆ ਜਾਵੇ। ਇਸ ਲਈ ਲੋਕਾਂ ਨੂੰ ਮਾਸਕ ਲਗਾਉਣ ਤੇ ਸਮਾਜਕ ਦੂਰੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਗਈ ਹੈ।
ਥਾਈਲੈਂਡ ਦੇ ਰਾਜੇ ਨੇ ਆਪਣੀ ਪਤਨੀ ਨੂੰ ਕੀਤਾ ਮਾਫ਼, ਜੇਲ੍ਹ 'ਚੋਂ ਹੋਈ ਰਿਹਾਅ
NEXT STORY