ਪਠਾਨਕੋਟ (ਗੁਰਪ੍ਰੀਤ,ਸਾਹਿਲ, ਯੋਗੀ)- ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਬਟਾਲਾ ਦੇ ਪਿੰਡ ਗਿੱਲਾਂਵਾਲੀ ਨਜ਼ਦੀਕ ਟ੍ਰੈਫਿਕ ਡਾਇਵਰਟ ਹੋਣ ਨਾਲ ਦਰਜਨ ਦੇ ਕਰੀਬ ਵਾਹਨ ਆਪਸ 'ਚ ਟਕਰਾਏ ਗਏ। ਹਾਦਸੇ ਦੌਰਾਨ ਵਾਹਨਾਂ ਦਾ ਭਾਰੀ ਨੁਕਸਾਨ ਹੋਇਆ ਅਤੇ 2 ਬੱਚਿਆਂ ਸਮੇਤ ਕਰੀਬ 12 ਲੋਕਾਂ ਦੇ ਲੋਕਾਂ ਦੇ ਜ਼ਖਮੀ ਹੋ ਗਏ। ਇਸ ਦੌਰਾਨ ਵਾਹਨਾਂ ਦੀ ਟੱਕਰ 'ਚ ਦੋ ਆਰਮੀ ਦੇ ਵਾਹਨ ਵੀ ਨੁਕਸਾਨੇ ਗਏ ਹਨ। ਪੁਲਸ ਪ੍ਰਸ਼ਾਸਨ ਅਤੇ ਲੋਕਾਂ ਦੀ ਮਦਦ ਨਾਲ ਜ਼ਖ਼ਮੀ ਹੋਏ ਲੋਕਾਂ ਨੂੰ ਇਲਾਜ ਲਈ ਆਸ-ਪਾਸ ਦੇ ਹਸਪਤਾਲਾਂ 'ਚ ਲਿਜਾਇਆ ਗਿਆ ਹੈ, ਜਦਕਿ ਜ਼ਖ਼ਮੀਆਂ ਦੀ ਹਾਲਤ ਸਥਿਰ ਹੈ ।
ਇਹ ਵੀ ਪੜ੍ਹੋ- 'ਆਪ' ਸਰਕਾਰ ਨੇ ਕੈਂਸਰ ਦੇ ਇਲਾਜ ਨੂੰ ਬਿਹਤਰ ਬਣਾਉਣ ਲਈ ਕੁਝ ਨਹੀਂ ਕੀਤਾ : ਹਰਸਿਮਰਤ ਬਾਦਲ
ਜਾਣਕਾਰੀ ਮੁਤਾਬਕ ਬਟਾਲਾ ਦੇ ਨਜ਼ਦੀਕ ਨੈਸ਼ਨਲ ਹਾਈਵੇ 'ਤੇ ਬੱਜਰੀ ਨਾਲ ਭਰਿਆ ਇੱਕ ਟਿੱਪਰ ਪਲਟ ਗਿਆ ਸੀ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਗਈ। ਟ੍ਰੈਫਿਕ ਜਾਮ ਤੋਂ ਬਚਣ ਲਈ ਲੋਕ ਦੂਜੇ ਰਾਹ 'ਤੇ ਡਾਇਵਰਟ ਹੋਏ ਤਾਂ ਅੱਗੋਂ ਭਾਰੀ ਧੁੰਦ ਕਾਰਨ ਪਹਿਲਾਂ ਹੀ ਦੋ ਵਾਹਨ ਆਪਸ 'ਚ ਟਕਰਾਏ ਹੋਏ ਸਨ। ਧੁੰਦ ਹੋਣ ਕਾਰਨ ਤਕਰੀਬਨ ਦਰਜਨ ਦੇ ਕਰੀਬ ਵਾਹਨ ਇੱਕ ਦੂਜੇ ਦੇ ਨਾਲ ਟਕਰਾ ਗਏ। ਇਨ੍ਹਾਂ ਵਾਹਨਾਂ 'ਚ ਟਿੱਪਰ ਟਰੱਕ, ਬੱਸਾਂ, ਟਰੱਕ ਆਦਿ ਸ਼ਾਮਲ ਹਨ। ਜਿਸ 'ਚ 2 ਬੱਚਿਆਂ ਸਮੇਤ ਕਰੀਬ 12 ਲੋਕਾਂ ਦੇ ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਜਿੰਨ੍ਹਾਂ ਦੀ ਪਛਾਣ ਕੈਂਟਰ ਚਾਲਕ ਰਾਕੇਸ਼ ਕੁਮਾਰ ਪੁੱਤਰ ਪ੍ਰਹਿਲਾਦ ਸਿੰਘ ਵਾਸੀ ਕਠੂਆ ਜੰਮੂ, ਬੱਚਾ ਸ਼ਾਂਤਵੀਕ (5 ਸਾਲ), ਸੂਰਜ (9 ਸਾਲ), ਬੱਸ ਵਿਚ ਸਵਾਰ ਸਵਾਰੀਆਂ ਵਿਚ ਰਾਜਬੀਰ ਕੌਰ ਪਤਨੀ ਪ੍ਰਦੀਪ ਸਿੰਘ ਵਾਸੀ ਮੁਕੇਰੀਆਂ ਅਤੇ ਜ਼ਖਮੀ ਹੋਏ ਆਰਮੀ ਦੇ ਜਵਾਨਾਂ ਵਜੋਂ ਸੁਰੇਸ਼, ਨਵੀਨ ਕੁਮਾਰ ਦੀ ਪਛਾਣ ਹੋਈ ਹੈ। ਇਹ ਵੀ ਦੱਸਦੇ ਚੱਲੀਏ ਕਿ ਉਕਤ ਟਕਰਾਏ ਵਾਹਨਾਂ ਵਿਚ ਦੋ ਆਰਮੀ ਦੀਆਂ ਬੱਸਾਂ ਵੀ ਸਨ। ਉਧਰ ਬਟਾਲਾ ਪੁਲਸ ਵਲੋਂ ਇਸ ਮਾਮਲੇ 'ਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਾਈਵੇ ਦਾ ਰਸਤਾ ਸਾਫ਼ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ: ਜੇਲ੍ਹ ਸੁਪਰਡੈਂਟ ਅਰਵਿੰਦਰ ਪਾਲ ਸਿੰਘ ਭੱਟੀ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਕੁੱਟਮਾਰ ਕਰਨ ਵਾਲੇ 5 ਜਣਿਆਂ ਖ਼ਿਲਾਫ਼ ਮਾਮਲਾ ਦਰਜ
NEXT STORY