ਸੋਲ (ਵਾਰਤਾ) : ਦੱਖਣੀ ਕੋਰੀਆ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਦੇ 63 ਨਵੇਂ ਮਾਮਲੇ ਆਉਣ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 13,244 ਹੋ ਗਈ ਹੈ। ਦੇਸ਼ ਵਿਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਛੋਟੇ ਸਮੂਹਾਂ ਅਤੇ ਬਾਹਰੋਂ ਆਉਣ ਵਾਲੇ ਮਾਮਲਿਆਂ ਕਾਰਨ 60 ਤੋਂ ਜ਼ਿਆਦਾ ਮਾਮਲੇ ਰੋਜ਼ਾਨਾ ਸਾਹਮਣੇ ਆ ਰਹੇ ਹਨ।
ਨਵੇਂ ਮਾਮਲਿਆਂ ਵਿਚ 33 ਬਾਹਰੋਂ ਆਏ ਲੋਕਾਂ ਹਨ। ਇਸ ਤਰ੍ਹਾਂ ਦੇ ਮਾਮਲਿਆਂ ਦੀ ਗਿਣਤੀ ਹੁਣ ਵੱਧ ਕੇ 1744 ਹੋ ਗਈ ਹੈ। ਇਹ ਮਾਮਲੇ 13 ਦਿਨਾਂ ਵਿਚ ਦੁੱਗਣੇ ਹੋ ਰਹੇ ਹਨ। ਹੁਣ ਤੱਕ ਇਨਫੈਕਸ਼ਨ ਦੇ ਮਾਮਲੇ ਛੋਟੇ ਸਮੂਹਾਂ ਅਤੇ ਚਰਚ ਅਤੇ ਮੰਦਰਾਂ ਨਾਲ ਜੁੜੇ ਧਾਰਮਿਕ ਸਮਾਰੋਹਾਂ ਨਾਲ ਸਬੰਧਤ ਪਾਏ ਗਏ ਹਨ। ਕੋਰੋਨਾ ਨਾਲ ਕੋਈ ਨਵੀਂ ਮੌਤ ਨਹੀਂ ਹੋਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 285 'ਤੇ ਬਣਿਆ ਹੋਇਆ ਹੈ। 56 ਮਰੀਜ਼ਾਂ ਨੂੰ ਠੀਕ ਹੋਣ ਦੇ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਹੁਣ ਤੱਕ 11,970 ਮਰੀਜ਼ ਠੀਕ ਹੋ ਚੁੱਕੇ ਹਨ। ਠੀਕ ਹੋਣ ਵਾਲਿਆਂ ਦੀ ਦਰ 90.4 ਫ਼ੀਸਦੀ ਹੈ। 3 ਜਨਵਰੀ ਤੋਂ ਹੁਣ ਤੱਕ ਦੇਸ਼ ਵਿਚ 13.5 ਲੱਖ ਲੋਕਾਂ ਦੀ ਜਾਂਚ ਕੀਤੀ ਗਈ ਹੈ, ਜਿਸ ਵਿਚੋਂ 13,22,479 ਲੋਕਾਂ ਦੀ ਰਿਪੋਟਰ ਨੈਗੇਟਿਵ ਆਈ ਹੈ ਅਤੇ 24,012 ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਢਾਕਾ ਤੋਂ ਰੋਮ ਪਹੁੰਚੇ ਜਹਾਜ਼ ਦੇ 276 ਯਾਤਰੀਆਂ ਵਿਚੋਂ 36 ਕੋਰੋਨਾ ਪੀੜਤ
NEXT STORY