ਸਿਓਲ— ਦੱਖਣੀ ਕੋਰੀਆ ਦਾ ਕਹਿਣਾ ਹੈ ਕਿ ਉਸ ਨੇ ਦੇਸ਼ ਦੀ ਹਵਾਈ ਸਰਹੱਦ 'ਚ ਦਾਖਲ ਹੋਏ ਰੂਸੀ ਲੜਾਕੂ ਜਹਾਜ਼ਾਂ ਨੂੰ ਚਿਤਾਵਨੀ ਦਿੰਦੇ ਹੋਏ ਉਨ੍ਹਾਂ 'ਤੇ ਗੋਲੀਆਂ ਚਲਾਈਆਂ। ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਰੂਸ ਦੇ ਕਈ ਲੜਾਕੂ ਜਹਾਜ਼ ਮੰਗਲਵਾਰ ਨੂੰ ਦੇਸ਼ ਦੇ ਪੂਰਬੀ ਹਿੱਸਿਆਂ 'ਚ ਦਾਖਲ ਹੋ ਗਏ।
ਮੰਤਰਾਲੇ ਨੇ ਕਿਹਾ ਕਿ ਦੱਖਣੀ ਕੋਰੀਆ ਦੇ ਲੜਾਕੂ ਜਹਾਜ਼ਾਂ ਨੇ ਵੀ ਉਡਾਣ ਭਰੀ ਅਤੇ ਚਿਤਾਵਨੀ ਲਈ ਰੂਸੀ ਜਹਾਜ਼ਾਂ 'ਤੇ ਗੋਲੀਆਂ ਚਲਾਈਆਂ। ਉਨ੍ਹਾਂ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਹੀ ਚੀਨ ਦੇ ਲੜਾਕੂ ਜਹਾਜ਼ਾਂ ਨੇ ਵੀ ਦੇਸ਼ ਦੀ ਹਵਾਈ ਸਰਹੱਦ ਦਾ ਉਲੰਘਣ ਕੀਤਾ। ਮੰਤਰਾਲੇ ਨੇ ਇਸ ਸਬੰਧ 'ਚ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ।
ਪਹਿਲੀ ਵਾਰ ਹੋਇਆ ਅਜਿਹਾ—
ਦੱਖਣੀ ਕੋਰੀਆਈ ਅਧਿਕਾਰੀਆਂ ਮੁਤਾਬਕ, ਇਹ ਪਹਿਲੀ ਅਜਿਹੀ ਘਟਨਾ ਹੈ ਜਿਸ 'ਚ ਰੂਸੀ ਲੜਾਕੂ ਜਹਾਜ਼ਾਂ ਨੇ ਉਨ੍ਹਾਂ ਦੇ ਦੇਸ਼ ਦੀ ਹਵਾਈ ਸਰਹੱਦ ਦਾ ਉਲੰਘਣ ਕੀਤਾ ਹੈ। ਰਿਪੋਰਟਾਂ ਮੁਤਾਬਕ ਰੂਸ ਦੇ 3 ਅਤੇ ਚੀਨ ਦੇ 2 ਲੜਾਕੂ ਜਹਾਜ਼ਾਂ ਨੇ ਦੱਖਣੀ ਕੋਰੀਆ ਦੀ ਹਵਾਈ ਫੌਜ ਦਾ ਉਲੰਘਣ ਕੀਤਾ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਇਨ੍ਹਾਂ ਜਹਾਜ਼ਾਂ ਨੇ ਅਜਿਹਾ ਜਾਣ-ਬੁੱਝ ਕੇ ਕੀਤਾ ਜਾਂ ਗਲਤੀ ਨਾਲ ਹੋਇਆ। ਦੱਖਣੀ ਕੋਰੀਆ ਨੇ ਕਿਹਾ ਕਿ ਉਹ ਇਸ ਸਬੰਧ 'ਚ ਆਪਣਾ ਵਿਰੋਧ ਦਰਜ ਕਰਵਾਉਣ ਲਈ ਮੰਗਲਵਾਰ ਨੂੰ ਰੂਸੀ ਅਤੇ ਚੀਨੀ ਰਾਜਦੂਤ ਦੇ ਅਧਿਕਾਰੀਆਂ ਨੂੰ ਤਲਬ ਕਰੇਗਾ।
ਪਾਕਿ ਦੇ ਮੌਲਵੀ ਮੀਥਾ ਨੇ ਕਬੂਲਿਆ- 'ਹਿੰਦੂ ਕੁੜੀਆਂ ਨੂੰ ਬਣਾਇਆ ਮੁਸਲਮਾਨ'
NEXT STORY