ਜਲੰਧਰ (ਇੰਟ) - ਦੱਖਣੀ ਕੋਰੀਆ ਦੇ ਅਰਬਪਤੀ ਕਾਰੋਬਾਰੀ ਚੇ ਤਾਈ-ਵਾਨ ਨੂੰ ਨਾਜਾਇਜ਼ ਸਬੰਧ ਰੱਖਣਾ ਬੜਾ ਮਹਿੰਗਾ ਪਿਆ। ਨਾਜਾਇਜ਼ ਸਬੰਧਾਂ ਕਾਰਨ ਹੋਏ ਤਲਾਕ ਦੇ ਕਾਰਨ ਉਨ੍ਹਾਂ ਨੂੰ ਅਦਾਲਤ ਨੇ ਸੈਟਲਮੈਂਟ ਵਜੋਂ ਰੋਹ ਨਾਂ ਦੀ ਸਾਬਕਾ ਪਤਨੀ, ਜੋਕਿ ਦੇਸ਼ ਦੇ ਸਾਬਕਾ ਰਾਸ਼ਟਰਪਤੀ ਰੋਹ ਤਾਏ-ਵੂ ਦੀ ਧੀ ਹੈ , ਨੂੰ ਇਕ ਅਰਬ ਡਾਲਰ ਭਾਵ ਲਗਭਗ 83 ਅਰਬ ਰੁਪਏ ਦੇਣ ਦਾ ਹੁਕਮ ਪਾਸ ਕੀਤਾ ਹੈ। ਇਸ ਨੂੰ ਦੇਸ਼ ਦਾ ਸਭ ਤੋਂ ਵੱਡਾ ਤਲਾਕ ਸੈਟਲਮੈਂਟ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ - ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼
ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਤਾਈ-ਵਾਨ ਦੀ ਕੰਪਨੀ ਐੱਸ.ਕੇ. ਇੰਕ ਦੁਨੀਆ ਦੀਆਂ ਸਭ ਤੋਂ ਵੱਡੀਆਂ ਸੈਮੀਕੰਡਕਟਰ ਕੰਪਨੀਆਂ ਵਿਚੋਂ ਇਕ ਹੈ। ਇਸ ਕੰਪਨੀ ਦਾ ਕਾਰੋਬਾਰ ਟੈਲੀਕਾਮ, ਕੈਮੀਕਲ ਅਤੇ ਊਰਜਾ ਵਿਚ ਵੀ ਫੈਲਿਆ ਹੋਇਆ ਹੈ। ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ ਦੇ ਅਨੁਸਾਰ ਤਾਈ-ਵਾਨ ਦੀ ਕੁੱਲ ਜਾਇਦਾਦ ਲਗਭਗ ਚਾਰ ਲੱਖ ਕਰੋੜ ਵਾਨ ਹੈ। ਹਾਲਾਂਕਿ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਕੰਪਨੀ ਦੇ ਸ਼ੇਅਰਾਂ 'ਚ ਕਰੀਬ ਨੌਂ ਫ਼ੀਸਦੀ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ - ਵਾਹ ਕਿਸਮਤ ਹੋਵੇ ਤਾਂ ਅਜਿਹੀ! ਸਿਰਫ਼ 664 ਰੁਪਏ 'ਚ ਵਿਅਕਤੀ ਨੇ ਜਿੱਤੀ 56 ਕਰੋੜ ਡਾਲਰ ਦੀ ਲਾਟਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਯੂਕ੍ਰੇਨ ਨੂੰ ਮਿਰਾਜ ਲੜਾਕੂ ਜਹਾਜ਼ ਦੇਵੇਗਾ ਫਰਾਂਸ, ਰਾਸ਼ਟਰਪਤੀ ਨੇ ਕੀਤਾ ਐਲਾਨ
NEXT STORY