ਜਲੰਧਰ - ਮੌਸਮ ਵਿਭਾਗ ਮੁਤਾਬਕ ਦੇਸ਼ ਦੇ ਕਈ ਇਲਾਕਿਆਂ 'ਚ ਇਸ ਵਾਰ ਗਰਮੀ ਦਾ ਕਹਿਰ ਜ਼ਿਆਦਾ ਵੇਖਣ ਨੂੰ ਮਿਲ ਰਿਹਾ ਹੈ। ਲਗਾਤਾਰ ਪੈ ਰਹੀ ਗਰਮੀ ਨੇ ਤਾਪਮਾਨ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ, ਜਿਸ ਕਾਰਨ ਲੋਕਾਂ ਦਾ ਬੁਰਾ ਹਾਲ ਹੋ ਗਿਆ ਹੈ। ਗਰਮੀ ਦੇ ਕਹਿਰ ਤੋਂ ਬਚਣ ਲਈ ਘਰਾਂ ਤੋਂ ਬਾਹਰ ਨਿਕਲਣ ਦੀ ਥਾਂ ਅੰਦਰ ਰਹਿਣਾ ਪਸੰਦ ਕਰ ਰਹੇ ਹਨ ਅਤੇ ਏਅਰ ਕੰਡੀਸ਼ਨਰ, ਕੂਲਰ ਅਤੇ ਪੱਖਿਆਂ ਦਾ ਸਹਾਰਾ ਲੈ ਰਹੇ ਹਨ। ਲੋਕ ਸਾਰਾ ਦਿਨ ਏਅਰ ਕੰਡੀਸ਼ਨਰ ਤੇ ਕੂਲਰ ਵਿਚ ਬੈਠੇ ਰਹਿੰਦੇ ਹਨ। ਜੇਕਰ ਤੁਸੀਂ ਵੀ ਏਸੀ ਦੀ ਜ਼ਿਆਦਾ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਲੋੜ ਤੋਂ ਵੱਧ ਏਸੀ ਦੀ ਵਰਤੋਂ ਨੁਕਸਾਨਦੇਹ ਸਾਬਤ ਹੋ ਸਕਦੀ ਹੈ, ਕਿਉਂਕਿ ਅੱਜਕਲ੍ਹ ਏਸੀ ਫੱਟਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲ੍ਹਾਂ ਬਾਰੇ ਦਸਾਂਗੇ, ਜਿਨ੍ਹਾਂ ਦਾ ਤੁਹਾਨੂੰ ਖ਼ਾਸ ਧਿਆਨ ਰੱਖਣ ਦੀ ਲੋੜ ਹੈ ਤਾਂ ਕਿ ਕੋਈ ਘਟਨਾ ਨਾ ਵਾਪਰ ਸਕੇ...
ਇਨ੍ਹਾਂ ਕਾਰਨਾਂ ਕਰਕੇ ਫੱਟ ਸਕਦਾ ਹੈ ਏਅਰ ਕੰਡੀਸ਼ਨਰ
AC ਦਾ ਤਾਪਮਾਨ
ਗਰਮੀਆਂ 'ਚ ਏਅਰ ਕੰਡੀਸ਼ਨਰ ਦਾ ਜ਼ਿਆਦਾ ਇਸਤੇਮਾਲ ਕਰਨ ਵਾਲੇ ਲੋਕ ਏਸੀ ਦਾ ਤਾਪਮਾਨ ਸੋਚ ਸਮਝ ਕੇ ਸੈੱਟ ਕਰਨ। ਕਈ ਵਾਰ ਲੋਕ ਜ਼ਿਆਦਾ ਕੂਲਿੰਗ ਲਈ ਤਾਪਮਾਨ ਨੂੰ ਘਟਾ ਦਿੰਦੇ ਹਾਂ ਪਰ ਇਸ ਦਾ ਸਿੱਧਾ ਅਸਰ ਕੰਪ੍ਰੈਸਰ 'ਤੇ ਪੈਂਦਾ ਹੈ। ਇਸ ਨਾਲ ਏਸੀ 'ਚ ਧਮਾਕਾ ਹੋਣ ਦਾ ਖ਼ਤਰਾ ਰਹਿੰਦਾ ਹੈ। ਇਸੇ ਲਈ ਏਸੀ ਨੂੰ 24 ਡਿਗਰੀ ਸੈਲਸੀਅਸ ਤੋਂ ਘੱਟ ਨਹੀਂ ਚਲਾਉਣਾ ਚਾਹੀਦਾ।
ਇਹ ਵੀ ਪੜ੍ਹੋ - ਵਾਹ ਕਿਸਮਤ ਹੋਵੇ ਤਾਂ ਅਜਿਹੀ! ਸਿਰਫ਼ 664 ਰੁਪਏ 'ਚ ਵਿਅਕਤੀ ਨੇ ਜਿੱਤੀ 56 ਕਰੋੜ ਡਾਲਰ ਦੀ ਲਾਟਰੀ

ਜ਼ਰੂਰ ਕਰਵਾਓ ਏਸੀ ਦੀ ਸਰਵਿਸ
ਜੇਕਰ ਏਸੀ ਦਾ ਧਿਆਨ ਸਹੀ ਤਰੀਕੇ ਨਾਲ ਨਾ ਰੱਖਿਆ ਜਾਵੇ ਤਾਂ ਏਅਰ ਕੰਡੀਸ਼ਨਰ ਦੇ ਫੱਟਣ ਵਰਗੀਆਂ ਘਟਨਾਵਾਂ ਵਾਪਰ ਸਕਦੀਆਂ ਹਨ। ਗਰਮੀਆਂ ਦੇ ਮੌਸਮ 'ਚ ਬਹੁਤੇ ਲੋਕ ਏਸੀ ਦੀ ਜ਼ਿਆਦਾ ਵਰਤੋਂ ਕਰਦੇ ਹਨ ਪਰ ਸਰਵਿਸ ਸਮੇਂ 'ਤੇ ਨਹੀਂ ਕਰਵਾਉਂਦੇ। ਇਸ ਨਾਲ ਏਸੀ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੁੰਦੀ ਹੈ। ਇਸੇ ਲਈ ਸਾਲ 'ਚ ਘੱਟੋ-ਘੱਟ ਇੱਕ ਵਾਰ ਏਸੀ ਦੀ ਸਰਵਿਸ ਜ਼ਰੂਰ ਕਰਵਾਓ।
ਗ਼ਲਤ ਵਾਇਰਿੰਗ
ਏਸੀ ਲਗਾਉਣ ਸਮੇਂ ਗ਼ਲਤ ਵਾਇਰਿੰਗ ਵੀ ਧਮਾਕਾ ਹੋਣ ਦਾ ਵੱਡਾ ਕਾਰਨ ਬਣ ਸਕਦੀ ਹੈ। ਇਸ ਤੋਂ ਇਲਾਵਾ ਕਈ ਵਾਰ ਢਿੱਲੇ ਕੁਨੈਕਸ਼ਨ ਅਤੇ ਸ਼ਾਰਟ ਸਰਕਟ ਵੱਡੀਆਂ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਮਾਹਿਰਾਂ ਮੁਤਾਬਕ ਗ਼ਲਤ ਵਾਇਰਿੰਗ ਕਾਰਨ AC ਦੀ ਗੈਸ ਲੀਕ ਹੋਣ ਵਰਗੀਆਂ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਹਨ।
ਇਹ ਵੀ ਪੜ੍ਹੋ - ਜ਼ੁਕਾਮ ਨੂੰ ਨਜ਼ਰ-ਅੰਦਾਜ਼ ਕਰਨ ਵਾਲੇ ਸਾਵਧਾਨ! ਭਲਵਾਨ ਨੂੰ Cold ਤੋਂ ਹੋਈ ਖ਼ਤਰਨਾਕ ਬੀਮਾਰੀ, ਡਾਕਟਰ ਹੈਰਾਨ

ਟਰਬੋ ਮੋਡ 'ਚ ਏਸੀ ਚਲਾਣਾ
ਅੱਜਕਲ੍ਹ ਬਾਜ਼ਾਰ 'ਚ ਉਪਲਬਧ ਏਸੀ 'ਚ ਟਰਬੋ ਮੋਡ ਦਿੱਤਾ ਜਾਂਦਾ ਹੈ, ਜੋ ਆਮ ਮੋਡ ਨਾਲੋਂ ਬਿਹਤਰ ਪ੍ਰਦਰਸ਼ਨ ਦਿੰਦਾ ਹੈ। ਇਹ ਮੋਡ ਸਿਰਫ਼ ਥੋੜ੍ਹੇ ਸਮੇਂ ਲਈ ਚੱਲਣ ਲਈ ਦਿੱਤਾ ਹੁੰਦਾ ਹੈ। ਵੈਸੇ ਤਾਂ ਕਈ ਲੋਕ ਇਸ ਮੋਡ 'ਤੇ ਘੰਟਿਆਂ ਤੱਕ ਏਸੀ ਚਲਾਉਂਦੇ ਹਨ ਪਰ ਅਜਿਹਾ ਕਰਨਾ ਤੁਹਾਡੇ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ।
ਬਾਹਰੀ ਸੈਟਿੰਗ ਮਹੱਤਵਪੂਰਨ
ਏਸੀ ਦੀ ਬਾਹਰੀ ਸੈਟਿੰਗ ਵੀ ਬਹੁਤ ਮਹੱਤਵਪੂਰਨ ਹੁੰਦੀ ਹੈ, ਜਿਸ ਦਾ ਤੁਹਾਨੂੰ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਏਸੀ ਨੂੰ ਜ਼ਿਆਦਾ ਧੁੱਪ 'ਚ ਰੱਖਣ ਨਾਲ ਵੀ ਕਾਫੀ ਦਿੱਕਤਾਂ ਆਉਂਦੀਆਂ ਹਨ। ਇਸ ਕਾਰਨ ਕੂਲਿੰਗ ਘੱਟ ਜਾਂਦੀ ਹੈ। ਜਦੋਂ ਵੀ ਤੁਸੀਂ ਇਸਨੂੰ ਬਾਹਰ ਸਥਾਪਿਤ ਕਰਵਾਉਂਦੇ ਹੋ ਤਾਂ ਇਸਦੀ ਸੈਟਿੰਗ ਦਾ ਪੂਰਾ ਧਿਆਨ ਰੱਖੋ।
ਇਹ ਵੀ ਪੜ੍ਹੋ - ਮਾਲਦੀਵ ਨੇ ਇਜ਼ਰਾਈਲੀ ਨਾਗਰਿਕਾਂ ਦੇ ਦਾਖਲੇ 'ਤੇ ਲਾਈ ਪਾਬੰਦੀ, ਗਾਜ਼ਾ ਯੁੱਧ ਨੂੰ ਲੈ ਕੇ ਮੁਈਜ਼ੂ ਸਰਕਾਰ ਦਾ ਵੱਡਾ ਕਦਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Health Tips : ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਪੀਓ 'ਹਲਦੀ ਵਾਲਾ ਦੁੱਧ', ਫ਼ਾਇਦੇ ਜਾਣ ਹੋ ਜਾਵੋਗੇ ਹੈਰਾਨ
NEXT STORY