ਨਿਊਯਾਰਕ (ਰਾਜ ਗੋਗਨਾ): ਨਿਊਯਾਰਕ ਸਿਟੀ ਵਿੱਚ ਬੀਤੇ ਦਿਨ ਐਤਵਾਰ, 21 ਅਗਸਤ ਨੂੰ ਆਯੋਜਿਤ ਇੰਡੀਆ ਡੇ ਪਰੇਡ ਵਿੱਚ ਆਈਕਨ ਸਟਾਰ ਅਤੇ ਟਾਲੀਵੁੱਡ ਹੀਰੋ ਅੱਲੂ ਅਰਜੁਨ ਗ੍ਰੈਂਡ ਮਾਰਸ਼ਲ ਦੇ ਤੌਰ 'ਤੇ ਸ਼ਾਮਿਲ ਹੋਏ।ਇਹ ਪਰੇਡ ਵਿੱਚ ਇਸ ਸਾਲ ਵੀ 2022 ਵਿੱਚ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਈ ਗਈ। ਇਸ ਮੌਕੇ ਇਸ ਪਰੇਡ ਵਿੱਚ ਉਹਨਾਂ ਨਾਲ ਪਤਨੀ ਅਲੂ ਸਨੇਹਾ ਅਤੇ ਨਿਰਦੇਸ਼ਕ ਹਰੀਸ਼ ਸੰਕਰ ਸਨ, ਜੋ ਫ਼ਿਲਮ ਪੁਸ਼ਪਾ ਦਾ ਸਟਾਰ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਅਤੇ ਪ੍ਰਸ਼ੰਸਕਾਂ ਦੁਆਰਾ ਉਸ ਦਾ ਭਰਪੂਰ ਸਵਾਗਤ ਕੀਤਾ ਗਿਆ। ਨਿਊਯਾਰਕ ਦੇ ਮੈਡੀਸਨ ਐਵੇਨਿਊ ਵਿਖੇ ਰੋਡ 'ਤੇ ਖੜ੍ਹੇ ਹਜ਼ਾਰਾਂ ਭਾਰਤੀ ਉਸ ਨੂੰ ਦੇਖਣ ਲਈ ਆਏ ਸਨ।
ਇਸ ਮੌਕੇ ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਵੀ ਭਾਰਤੀ ਝੰਡੇ ਨੂੰ ਉੱਚਾ ਚੁੱਕ ਕੇ ਪਰੇਡ ਦੀ ਅਗਵਾਈ ਕਰਨ ਵਾਲਿਆਂ ਵਿੱਚ ਸ਼ਾਮਲ ਹੋਏ ਸਨ। ਫੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨਜ਼ (ਐਫਆਈਏ) ਦੇ ਸਹਿਯੋਗ ਸਦਕਾ ਜਿੰਨਾਂ ਵਿੱਚ ਟ੍ਰਾਈਸਟੇਟ ਏਰੀਆ ਦੇ ਸਾਰੇ ਯੂਨਿਟ ਅਤੇ ਜੋ ਰਾਜ ਸਾਮਿਲ ਹੁੰਦੇ ਹਨ, ਉਹਨਾਂ ਵਿੱਚ ਨਿਊਯਾਰਕ, ਨਿਊਜਰਸੀ, ਕੈਨੇਟੀਕਟ, ਨੇਬਰਾਸਕਾ ਸ਼ਾਮਿਲ ਸੀ। ਫੈਡਰੇਸ਼ਨ ਆੱਫ ਇੰਡੀਅਨ ਐਸੋਸੀਏਸ਼ਨ ਯੂ.ਐਸ.ਏ. ਦੇ ਸਹਿਯੋਗ ਨਾਲ ਕੱਢੀ ਜਾਂਦੀ ਇਹ ਪ੍ਰੇਡ 15 ਅਗਸਤ ਤੋਂ ਬਾਅਦ ਕੱਢੀ ਜਾਂਦੀ ਹੈ। ਹਰ ਸਾਲ ਇਹ ਐਸੋਸੀਏਸ਼ਨ ਕੋਈ ਨਵਾਂ ਹੀਰੋ ਭਾਰਤ ਤੋਂ ਇਸ ਪਰੇਡ ਵਿੱਚ ਗ੍ਰੈਡ ਮਾਰਸ਼ਲ ਦੇ ਤੌਰ 'ਤੇ ਸ਼ਾਮਿਲ ਕਰਦੀ ਹੈ। ਇਸ ਸਾਲ ਉਹਨਾਂ ਨੇ ਟਾਲੀਵੁੱਡ ਦੇ ਸੁਪਰ ਸਟਾਰ ਅੱਲੂ ਅਰਜੁਨ ਨੂੰ ਈਵੈਂਟ ਦੀ ਅਗਵਾਈ ਕਰਨ ਲਈ ਬੁਲਾਇਆ।
ਪਰੇਡ ਨੇ ਇੱਕ ਈਵੈਂਟ ਵਿੱਚ ਇੱਕੋ ਸਮੇਂ ਸਭ ਤੋਂ ਵੱਧ ਝੰਡੇ ਲਹਿਰਾਉਣ ਲਈ ਰਿਕਾਰਡ ਕਾਇਮ ਕੀਤਾ। FIA ਦੇ ਚੇਅਰਮੈਨ ਅੰਕੁਰ ਵੈਦਿਆ ਨੇ ਕਿਹਾ ਕਿ ਇਹ ਰਿਕਾਰਡ ਵਿਸ਼ਵਵਿਆਪੀ ਭਾਰਤੀ ਭਾਈਚਾਰੇ ਨੂੰ ਸਮਰਪਿਤ ਹੈ, ਜਿੰਨਾਂ ਨੇ ਇੰਨੀ ਵੱਡੀ ਗਿਣਤੀ ਵਿੱਚ ਦਾਖਿਲ ਹੋ ਕੇ ਸ਼ੁਤੰਤਰਤਾ ਦਿਵਸ ਦੀ ਸ਼ਾਨ ਵਧਾਈ ਹੈ।ਭਾਰਤੀ ਝੰਡੇ ਤਿਰੰਗੇ ਨੂੰ ਸਨਮਾਨਿਤ ਕਰਨ ਦੇ ਇਸ ਸਾਲ ਆਪਣੇ ਧਿਆਨ ਵਿੱਚ ਰੱਖਦੇ ਹੋਏ ਝੰਡੇ ਪ੍ਰਦਰਸ਼ਿਤ ਕਰਦੇ ਹੋਏ, ਭਾਰਤੀਆਂ ਦੀ ਪ੍ਰਦੇਸ਼ ਵਿੱਚ ਸ਼ਾਨ ਅਤੇ ਭਾਰਤ ਦੀ ਸਰਵ-ਵਿਆਪਕਤਾ ਦਾ ਪ੍ਰਦਰਸ਼ਨ ਕੀਤਾ ਗਿਆ।ਜਿਸ ਨੂੰ ਦੁਨੀਆ ਭਰ ਦੀਆ ਲੋਕ ਦੇਖਦੇ ਹੋਣਗੇ।
ਪੜ੍ਹੋ ਇਹ ਅਹਿਮ ਖ਼ਬਰ- PM ਅਹੁਦੇ ਦੇ ਉਮੀਦਵਾਰ ਰਿਸ਼ੀ ਸੁਨਕ ਨੇ ਬ੍ਰਿਟੇਨ-ਭਾਰਤ ਸਬੰਧਾਂ ਨੂੰ ਲੈ ਕੇ ਦਿੱਤਾ ਅਹਿਮ ਬਿਆਨ
ਤੇਲਗੂ ਮੈਗਾ ਸਟਾਰ ਅੱਲੂ ਅਰਜੁਨ ਨੇ ਵੀ ਟਾਈਮਜ਼ ਸੁਕੇਅਰ ਨਿਊਯਾਰਕ ਵਿੱਚ ਮਸਤੀ ਕਰਨ ਅਤੇ ਨਿਊਯਾਰਕ ਇੰਡੀਆ ਪਰੇਡ ਵਿੱਚ ਹਿੱਸਾ ਲੈਣ ਦੀ ਸਾਰੀ ਕਹਾਣੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀ ਕੀਤੀ। ਇਸ ਮੌਕੇ ਆਨਰਜ ਲਈ ਨਿਊਯਾਰਕ ਸਿਟੀ ਦੇ ਮੇਅਰ ਐਰਕ ਐਡਮਜ਼ ਨੇ ਵੀ ਤਿਰੰਗਾ ਫੜ੍ਹ ਕੇ ਅੱਲੂ ਅਰਜੁਨ, ਗਾਇਕ ਕੈਲਾਸ਼ ਖੇਰ ਦੇ ਨਾਲ ਨਜ਼ਰ ਆਏ ਜਿੰਨਾਂ ਨੇ ਸਮੂਹ ਭਾਰਤੀਆਂ ਨੂੰ 75ਵੇਂ ਅਜ਼ਾਦੀ ਦਿਵਸ ਤੇ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਕਿ ਮੈਨੂੰ ਤੁਹਾਡੇ ਨਾਲ ਇਸ ਅਵਸਰ 'ਤੇ ਖੜ੍ਹੇ ਹੋਣ ਨਾਲ ਬਹੁਤ ਹੀ ਖੁਸ਼ੀ ਹੋਈ ਹੈ।ਮੈਨੂੰ ਆਨਰਜ਼ ਲਈ ਮੇਅਰ ਮਿਸਟਰ ਐਰਿਕ ਐਡਮਜ਼ ਨੇ ਸੰਸਥਾ ਦਾ ਧੰਨਵਾਦ ਕੀਤਾ।
PM ਅਹੁਦੇ ਦੇ ਉਮੀਦਵਾਰ ਰਿਸ਼ੀ ਸੁਨਕ ਨੇ ਬ੍ਰਿਟੇਨ-ਭਾਰਤ ਸਬੰਧਾਂ ਨੂੰ ਲੈ ਕੇ ਦਿੱਤਾ ਅਹਿਮ ਬਿਆਨ
NEXT STORY