ਮੈਡ੍ਰਿਡ- ਸਪੇਨ, ਰੋਮਾਨੀਆ ਅਤੇ ਬੁਲਗਾਰੀਆ ’ਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਟੀਕੇ ਦੀ ਪਹਿਲੀ ਖੇਪ ਪਹੁੰਚ ਗਈ ਹੈ। ਸਪੇਨ ਦੀ ਸਰਕਾਰ ਨੇ ਸ਼ਨੀਵਾਰ ਸਵੇਰੇ ਕਿਹਾ ਕਿ ਫਾਈਜ਼ਰ ਦਾ ਟੀਕਾ ਲਿਆ ਰਿਹਾ ਟਰੱਕ ਗਵਾਦਾਲਾਜਾਰਾ ਸ਼ਹਿਰ ਸਥਿਤ ਕੰਪਨੀ ਦੇ ਗੋਦਾਮ ’ਚ ਪਹੁੰਚ ਚੁੱਕਿਆ ਹੈ। ਇਹ ਸਰਕਾਰ ਵੱਲੋਂ ਐਲਾਨੇ ਉਸ ਹਫਤਾਵਾਰੀ ਖੇਪ ਦਾ ਪਹਿਲਾ ਹਿੱਸਾ ਹੈ ਜਿਸ ਦੇ ਤਹਿਤ ਕਰੀਬ 3,50,000 ਖੁਰਾਕਾਂ ਉਪਲੱਬਧ ਕੀਤੀਆਂ ਜਾਣੀਆਂ ਹਨ।
ਇਹ ਵੀ ਪੜ੍ਹੋ -ਰੂਸ ’ਚ 60 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਸਪੂਤਨਿਕ ਵੀ ਵੈਕਸੀਨ ਲਗਵਾਉਣ ਦੀ ਮਨਜ਼ੂਰੀ
ਗਵਾਦਾਲਾਜਾਰਾ ਸ਼ਹਿਰ ਸਥਿਤ ਇਕ ਨਰਸਿੰਗ ਹੋਮ ’ਚ ਐਤਵਾਰ ਸਵੇਰੇ ਪਹਿਲਾਂ ਟੀਕਾ ਲਾਇਆ ਜਾਵੇਗਾ। ਉੱਥੇ, ਰੋਮਾਨੀਆ ’ਚ ਪਹੁੰਚੀ ਕੋਰੋਨਾ ਵਾਇਰਸ ਟੀਕੇ ਦੀ ਪਹਿਲੀ ਖੇਪ ਫੌਜ ਸੰਚਾਲਿਤ ਸਟੋਰੇਜ਼ ਕੇਂਦਰ ’ਚ ਰੱਖੀ ਗਈ ਹੈ। ਇਸ ਦੇਸ਼ ’ਚ ਐਤਵਾਰ ਨੂੰ 9 ਹਸਪਤਾਲਾਂ ’ਚ ਟੀਕਾ ਦੇ ਕੰਮ ਸ਼ੁਰੂ ਕੀਤਾ ਜਾਵੇਗਾ। ਉੱਥੇ, ਦੂਜੇ ਪਾਸੇ ਬੁਲਗਾਰੀਆ ’ਚ ਕੋਰੋਨਾ ਵਾਇਰਸ ਟੀਕੇ ਦੀ ਪਹਿਲੀ ਖੇਪ ਵਾਲਾ ਟਰੱਕ ਸ਼ਨੀਵਾਰ ਸਵੇਰੇ ਸੋਫੀਆ ਸ਼ਹਿਰ ਪਹੁੰਚ ਗਿਆ।
ਇਹ ਵੀ ਪੜ੍ਹੋ -ਅਮਰੀਕਾ ’ਚ ਮਾਡਰਨਾ ਦੀ ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਇਕ ਡਾਕਟਰ ਨੂੰ ਐਲਰਜੀ
ਇਸ ਖੇਪ ’ਚ ਫਾਈਜ਼ਰ ਟੀਕੇ ਦੀਆਂ 9,750 ਖੁਰਾਕਾਂ ਹਨ। ਸਿਹਤ ਮੰਤਰੀ ਕੋਸਟਾਡਿਨ ਐਂਗਲੋਵ ਨੇ ਕਿਹਾ ਕਿ ਸੋਫੀਆ ਦੇ ਇਕ ਹਸਪਤਾਲ ’ਚ ਐਤਵਾਰ ਸਵੇਰ ਤੋਂ ਟੀਕਾਕਰਣ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਪਹਿਲਾ ਟੀਕਾ ਲਗਵਾ ਕੇ ਇਸ ਦੀ ਸ਼ੁਰੂਆਤ ਕਰਨਗੇ। ਬੁਲਗਾਰੀਆ ’ਚ ਮਹਾਮਾਰੀ ਨਾਲ ਨਜਿੱਠਣ ’ਚ ਤਾਇਨਾਤ ਸਿਹਤ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ’ਤੇ ਟੀਕਾ ਉਪਲੱਬਧ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ -ਅਮਰੀਕਾ 'ਚ ਮੁੜ ਇਕ ਹੋਰ ਕਾਲੇ ਵਿਅਕਤੀ ਦੀ ਹੱਤਿਆ, ਨਾਰਾਜ਼ ਲੋਕਾਂ ਨੇ ਕੀਤਾ ਵਿਖਾਵਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਰੂਸ ’ਚ 60 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਮਿਲੀ ਕੋਰੋਨਾ ਵੈਕਸੀਨ ਲਗਵਾਉਣ ਦੀ ਮਨਜ਼ੂਰੀ
NEXT STORY