ਰੋਮ (ਇਟਲੀ), ਟੇਕਚੰਦ- ਜਗਤਪੁਰ- ਦਿਵਯ ਜਯੋਤੀ ਜਾਗਰਤੀ ਸੰਸਥਾਨ ਯੂਰੋਪ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਸਤਸੰਗ ਪ੍ਰੋਗਰਾਮ " ਕਹਿਰਵਿਦਾਸ " ਦਿਵਯ ਭਵਨ ਮਾਨਤੋਵਾ (ਇਟਲੀ) ਵਿਚ ਕਰਵਾਇਆ ਗਿਆ, ਜਿਸਦੇ ਵਿਚ ਸੰਸਥਾਨ ਦੇ ਸੰਸਥਾਪਕ ਅਤੇ ਸੰਚਾਲਕ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸੇਵਕ ਸਵਾਮੀ ਸਤਮਿਤਰਾਨੰਦ ਜੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਸਵਾਮੀ ਜੀ ਨੇ ਆਪਣੇ ਪ੍ਰਵਚਨਾਂ ਅੰਦਰ ਕਿਹਾ ਕਿ ਜਿਸਨੂੰ ਵੀ ਮਾਨਵ ਤਨ ਦੀ ਪ੍ਰਾਪਤੀ ਹੋਈ ਹੈ ਉਹ ਸੱਚੇ ਰੱਬ ਦੀ ਬੰਦਗੀ ਕਰਨ ਦਾ ਅਧਿਕਾਰੀ ਹੈ, ਜਿਨ੍ਹਾਂ ਚਿਰ ਸਮਾਜ ਕੇਵਲ ਭੌਤਿਕ ਪਦਾਰਥਾਂ ਦੀ ਅੰਨ੍ਹੀ ਦੌੜ ਦੌੜੇਗਾ, ਉਹਨਾਂ ਚਿਰ ਸਮਝ ਹੀ ਨਹੀਂ ਆ ਸਕਦੀ ਕਿ ਜੀਵਨ ਨੂੰ ਕਿਵੇਂ ਜਿਉਣਾ ਹੈ।

ਗੁਰੂ ਰਵਿਦਾਸ ਮਹਾਰਾਜ ਜੀ ਲਿਖਦੇ ਹਨ- ਕੂਪੁ ਭਰਿਓ ਜੈਸੇ ਦਾਦਿਰਾ ਕਛੁ ਦੇਸੁ ਬਿਦੇਸੁ ਨ ਬੂਝ।।ਐਸੇ ਮੇਰਾ ਮਨੁ ਬਿਖਿਆ ਬਿਮੋਹਿਆ ਕਛੁ ਆਰਾ ਪਾਰੁ ਨ ਸੂਝਾ। ਕੀ ਸ਼ਾਂਤ ਮਨ ਨਾਲ ਬੈਠ ਕੇ ਕਦੇ ਉਪਰ ਲਿਖੀਆਂ ਪੰਕਤੀਆਂ ’ਤੇ ਵਿਚਾਰ ਕੀਤਾ ਕਿ ਕਿਸ ਪ੍ਰਕਾਰ ਸੰਸਾਰ ਦੀ ਚਕਮ-ਚੌਂਧ ਵਾਲੀ ਮਾਇਆ ਨੇ ਬੰਦੇ ਦਾ ਮਨ ਮੋਹ ਲਿਆ ਹੈ। ਜਿਵੇਂ ਖੂਹ ਦਾ ਡੱਡੂ ਖੂਹ ਤੋਂ ਪਰੇ ਕੁਝ ਦੇਖਦਾ ਹੀ ਨਹੀਂ ਅਤੇ ਨਾ ਹੀ ਮੰਨਦਾ ਹੈ ਉਸੇ ਤਰ੍ਹਾਂ ਇਨਸਾਨ ਦਾ ਮਨ ਹੈ ਗਿਆ ਹੈ ਜੋ ਨਿੱਤ ਸੁਆਰਥ ਤੋਂ ਪਰੇ ਕੁਝ ਨਹੀਂ ਸੋਚਦਾ।

ਅੱਗੇ ਉਹਨਾਂ ਨੇ ਸਮਝਾਇਆ ਕਿ ਜਿਵੇਂ ਬਾਹਰੀ ਤੌਰ 'ਤੇ ਇਕ ਦੀਪਕ ਦੇ ਜਗਾਉਣ ਨਾਲ ਅੰਧਕਾਰ ਖ਼ਤਮ ਹੋ ਜਾਂਦਾ ਹੈ ਇਸੇ ਪ੍ਰਕਾਰ ਅਗਿਆਨਤਾ ਦਾ ਹਨੇਰਾ ਸਾਡੇ ਮਨ ਵਿਚੋਂ ਤਦ ਹੀ ਖਤਮ ਹੋਏਗਾ, ਜਦੋਂ ਗਿਆਨ ਦਾ ਦੀਪਕ ਸਾਡੇ ਅੰਦਰ ਪ੍ਰਕਾਸ਼ਮਾਨ ਹੋ ਜਾਏਗਾ। ਇਸ ਲਈ ਜਰੂਰਤ ਹੈ ਕਿ ਅਸੀਂ ਵੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨੂੰ ਵਿਚਾਰ ਕੇ ਅੱਜ ਖੋਜ ਕਰੀਏ ਕਿ ਪ੍ਰਮਾਤਮਾ ਦੀ ਜਯੋਤੀ ਸਾਡੇ ਵੀ ਅੰਦਰ ਪ੍ਰਗਟ ਹੋ ਜਾਵੇ | ਫਿਰ ਹੀ ਅਸੀਂ ਸਹੀ ਅਰਥਾਂ ਵਿਚ ਉਹਨਾਂ ਦੇ ਸੱਚੇ ਪੈਰੋਕਾਰ ਬਣ ਸਕਾਂਗੇ । ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਅਧਿਆਤਮਿਕ ਵਿਚਾਰਾਂ ਦਾ ਲਾਹਾ ਪ੍ਰਾਪਤ ਕੀਤਾ। ਇਸਤੋਂ ਇਲਾਵਾ ਪ੍ਰੋਗਰਾਮ ਵਿਚ ਸ਼੍ਰੀ ਗੁਰੂ ਰਵਿਦਾਸ ਗੁਰੂਘਰਾਂ ਦੀਆਂ ਵੱਖ-ਵੱਖ ਪ੍ਰਬੰਧਕ ਕਮੇਟੀਆਂ ਅਤੇ ਮੰਦਿਰ ਕਮੇਟੀਆਂ ਨੇ ਸ਼ਿਰਕਤ ਕੀਤੀ । ਅੰਤ ਵਿਚ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਵੀਡਨ 'ਚ ਨਵਾਂ ਕਾਨੂੰਨ ਲਾਗੂ! ਨਿਯਮ ਤੋੜਨ ਵਾਲੇ ਪ੍ਰਵਾਸੀਆਂ ਨੂੰ ਦੇਸ਼ 'ਚੋਂ ਬਾਹਰ ਕੱਢਣ ਦੀ ਤਿਆਰੀ
NEXT STORY