ਲਾਹੌਰ— 6 ਮੈਂਬਰੀ ਇਕ ਵਿਸ਼ੇਸ਼ ਮੈਡੀਕਲ ਬੋਰਡ ਨੇ ਬੁੱਧਵਾਰ ਨੂੰ ਜੇਲ 'ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸਿਹਤ ਦੀ ਜਾਂਚ ਕੀਤੀ। ਇਸ ਤੋਂ ਪਹਿਲਾਂ ਡਾਕਟਰਾਂ ਨੇ ਸਲਾਹ ਦਿੱਤੀ ਸੀ ਕਿ ਦਿਲ ਸਬੰਧੀ ਸਮੱਸਿਆਵਾਂ ਕਾਰਨ ਸ਼ਰੀਫ ਨੂੰ ਹਸਪਤਾਲ ਦਾਖਲ ਕਰਵਾਇਆ ਜਾਣਾ ਚਾਹੀਦਾ ਹੈ।
ਸ਼ਰੀਫ (69) ਲਾਹੌਰ ਦੀ ਲਖਪਤ ਜੇਲ 'ਚ 7 ਸਾਲ ਦੀ ਸਜ਼ਾ ਕੱਟ ਰਹੇ ਹਨ। ਪਿਛਲੇ ਹਫਤੇ ਉਨ੍ਹਾਂ ਨੂੰ ਦਿਲ ਸਬੰਧੀ ਸਮੱਸਿਆ ਦੇ ਚੱਲਦੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਮੈਡੀਕਲ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ ਤੇ ਬਾਅਦ 'ਚ ਉਨ੍ਹਾਂ ਨੂੰ ਵਾਪਸ ਜੇਲ ਭੇਜ ਦਿੱਤਾ ਗਿਆ। ਪੰਜਾਬ ਸਰਕਾਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਬੋਰਡ ਦੇ ਮੈਂਬਰਾਂ ਨੇ ਜੇਲ 'ਚ ਦੋ ਘੰਟਿਆਂ ਤੱਕ ਸ਼ਰੀਫ ਦੀ ਸਰੀਰਕ ਜਾਂਚ ਕੀਤੀ। ਬੋਰਡ ਆਪਣੀ ਰਿਪੋਰਟ ਗ੍ਰਹਿ ਵਿਭਾਗ ਨੂੰ ਸੌਂਪੇਗਾ। ਬੋਰਡ ਦੀਆਂ ਸਿਫਾਰਿਸ਼ਾਂ ਕਾਰਨ ਸ਼ਰੀਫ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਪੰਜਾਬ ਦੇ ਸੂਚਨਾ ਮੰਤਰੀ ਫਯਾਜੁਲ ਹਸਨ ਚੌਹਾਨ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਪਹਿਲੀ ਮੈਡੀਕਲ ਬੋਰਡ ਰਿਪੋਰਟ ਦੇ ਮੱਦੇਨਜ਼ਰ ਸਰਕਾਰ ਨੇ ਖੁਦ ਵਿਸ਼ੇਸ਼ ਮੈਡੀਕਲ ਟੀਮ ਗਠਿਤ ਕੀਤੀ ਹੈ।
ਅਮਰੀਕਾ ਦੀ ਚੇਤਾਵਨੀ : ਪਾਕਿਸਤਾਨੀ ਅੱਤਵਾਦੀ ਕਰ ਸਕਦੇ ਹਨ ਭਾਰਤ ’ਤੇ ਵੱਡਾ ਹਮਲਾ
NEXT STORY