ਮਾਸਕੋ (ਯੂਐਨਆਈ): ਓਮੀਕਰੋਨ ਵੇਰੀਐਂਟ ਤੋਂ ਬਚਾਅ ਲਈ ਮਾਹਰ ਦਿਨ-ਰਾਤ ਅਧਿਐਨ ਕਰ ਰਹੇ ਹਨ। ਇਸ ਦੇ ਤਹਿਤ ਰੂਸ ਦੇ ਗਮਲੇਆ ਰਿਸਰਚ ਇੰਸਟੀਚਿਊਟ ਆਫ਼ ਐਪੀਡੈਮਿਓਲੋਜੀ ਅਤੇ ਮਾਈਕ੍ਰੋਬਾਇਓਲੋਜੀ ਦੇ ਨਿਰਦੇਸ਼ਕ ਅਲੈਗਜ਼ੈਂਡਰ ਗਿੰਟਸਬਰਗ ਨੇ ਕਿਹਾ ਕਿ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਖ਼ਿਲਾਫ਼ ਰੂਸੀ ਸਪੁਤਨਿਕ ਵੀ ਟੀਕੇ ਦੀ ਪ੍ਰਭਾਵਸ਼ੀਲਤਾ ਦੀ ਜਾਂਚ 10 ਦਿਨਾਂ ਦੇ ਅੰਦਰ ਕੀਤੀ ਜਾਵੇਗੀ। ਗਿੰਟਸਬਰਗ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਓਮੀਕਰੋਨ 'ਤੇ ਸਪੁਤਨਿਕ V ਦੀ ਪ੍ਰਭਾਵਸ਼ੀਲਤਾ ਦੀ ਜਾਂਚ ਕਰਨ ਲਈ 10 ਦਿਨ ਦਾ ਸਮਾਂ ਕਾਫ਼ੀ ਹੋਵੇਗਾ।
ਪੜ੍ਹੋ ਇਹ ਅਹਿਮ ਖਬਰ -ਓਮੀਕਰੋਨ : ਆਸਟ੍ਰੇਲੀਆ 'ਚ 6 ਲੱਖ ਤੋਂ ਵਧੇਰੇ ਲੋਕਾਂ ਨੇ ਲਗਵਾਈ ਬੂਸਟਰ ਡੋਜ਼, ਸਰਕਾਰ ਨੇ ਲਿਆ ਇਹ ਫ਼ੈਸਲਾ
ਕਰੀਬ ਇਕ ਹਫ਼ਤੇ ਪਹਿਲਾਂ ਹੀ ਗਿੰਟਸਬਰਗ ਨੇ ਕਿਹਾ ਸੀ ਕਿ ਗਮਲੇਆ ਰਿਸਰਚ ਸੈਂਟਰ ਨੇ ਪੁਸ਼ਟੀ ਕੀਤੀ ਹੈ ਕਿ ਦੱਖਣੀ ਅਫਰੀਕਾ ਤੋਂ ਰੂਸ ਆਏ ਓਮੀਕਰੋਨ ਨਾਲ ਸੰਕਰਮਿਤ ਮਰੀਜ਼ਾਂ ਨੂੰ ਟੀਕਾ ਲਗਾਇਆ ਗਿਆ ਸੀ। ਨਵੰਬਰ ਦੇ ਅੰਤ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੌਜੂਦਾ ਵੈਕਸੀਨ ਨੂੰ ਬਦਲਣ ਬਾਰੇ ਕੋਈ ਵੀ ਫ਼ੈਸਲਾ ਨਹੀਂ ਲਿਆ ਗਿਆ ਹੈ ਅਤੇ ਓਮੀਕਰੋਨ ਦਾ ਪੂਰਾ ਡਾਟਾ ਉਪਲਬਧ ਹੋਣ ਤੋਂ ਬਾਅਦ ਹੀ ਕੋਈ ਫ਼ੈਸਲਾ ਲਿਆ ਜਾਵੇਗਾ। ਜੇਕਰ ਲੋੜ ਪਈ ਤਾਂ ਨਵੀਂ ਵੈਕਸੀਨ ਨੂੰ ਵਿਕਸਿਤ ਕਰਨ ਵਿੱਚ 10 ਦਿਨਾਂ ਤੋਂ ਵੱਧ ਸਮਾਂ ਨਹੀਂ ਲੱਗੇਗਾ ਅਤੇ ਰੈਗੂਲੇਟਰੀ ਪ੍ਰਕਿਰਿਆਵਾਂ ਵਿੱਚ ਡੇਢ ਤੋਂ ਢਾਈ ਮਹੀਨੇ ਲੱਗ ਜਾਣਗੇ।
ਓਮੀਕਰੋਨ : ਆਸਟ੍ਰੇਲੀਆ 'ਚ 6 ਲੱਖ ਤੋਂ ਵਧੇਰੇ ਲੋਕਾਂ ਨੇ ਲਗਵਾਈ ਬੂਸਟਰ ਡੋਜ਼, ਸਰਕਾਰ ਨੇ ਲਿਆ ਇਹ ਫ਼ੈਸਲਾ
NEXT STORY