ਮਿਲਾਨ (ਸਾਬੀ ਚੀਨੀਆ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਉਣ ਲਈ ਇਟਲੀ ਦੀਆਂ ਸੰਗਤਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਇਟਲੀ ਦੇ ਗੁਰਦੁਆਰਾ ਸਿੰਘ ਸਭਾ ਫਲੈਰੋ ਬ੍ਰੇਸ਼ੀਆ ਵਿਖੇ ਨੌਜਵਾਨ ਸਭਾ ਫਲੈਰੋ ਦੇ ਵਿਸ਼ੇਸ਼ ਸਹਿਯੋਗ ਨਾਲ ਸਮਾਗਮ ਉਲੀਕੇ ਗਏ ਹਨ ਜਿਨ੍ਹਾਂ 'ਚ ਸ਼ਾਮ ਵੇਲੇ ਫੁੱਲਾਂ ਦੀ ਵਰਖਾ ਵੀ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਨੌਜਵਾਨ ਸਭਾ ਫਲੈਰੋ ਵੱਲੋਂ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਹਰ ਸਾਲ ਸਮਾਗਮ ਉਲੀਕੇ ਜਾਂਦੇ ਹਨ। ਇਨ੍ਹਾਂ ਸਮਾਗਮਾਂ 'ਚ ਸੰਗਤਾਂ ਨੂੰ ਸਿੱਖ ਇਤਿਹਾਸ ਅਤੇ ਗੁਰਬਾਣੀ ਬਾਣੀ ਨਾਲ ਜੋੜਨ ਲਈ ਵਿਸ਼ੇਸ਼ ਤੌਰ 'ਤੇ ਸਤਿਕਾਰਯੋਗ ਸ਼ਖ਼ਸੀਅਤਾਂ ਪਹੁੰਚ ਰਹੀਆਂ ਹਨ ਜਿਨ੍ਹਾਂ 'ਚ ਭਾਈ ਨਿਰਭੈ ਸਿੰਘ ਜੀ (ਹਜ਼ੂਰੀ ਰਾਗੀ ਜੱਥਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ) ਆਪਣੇ ਮਿੱਠੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਉਪਰੰਤ ਗਿਆਨੀ ਜਾਨਪਾਲ ਸਿੰਘ ਜੀ ਗੁਰੂ ਇਤਿਹਾਸ ਦੀਆਂ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਜੀ ਦੇ ਦਰਸਾਏ ਮਾਰਗ 'ਤੇ ਚੱਲਣ ਦਾ ਸੁਨੇਹਾ ਦੇਣਗੇ।

ਇਹ ਸਮਾਗਮ ਇਟਲੀ ਵਸਦੀ ਸਮੁੱਚੀ ਸਿੱਖ ਸੰਗਤ ਲਈ ਰੂਹਾਨੀ ਸਕੂਨ ਦਾ ਵੱਡਾ ਸਰੋਤ ਬਣਨਗੇ, ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀ ਭਰ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨਗੀਆਂ ਤੇ ਗੁਰੂ ਰਾਮਦਾਸ ਜੀ ਦੇ ਦਰ ਤੋਂ ਖੁਸ਼ੀਆਂ ਲੈਣਗੀਆਂ। ਇੰਨਾਂ ਤਿੰਨ ਰੋਜ਼ਾ ਸਮਾਗਮਾਂ ਨੂੰ ਲੈ ਕੇ ਸਥਾਨਕ ਸੰਗਤਾਂ ਅਤੇ ਨੌਜਵਾਨ ਸਭਾ ਫਲੈਰੋ ਦੇ ਸੇਵਾਦਾਰਾਂ ਵਿੱਚ ਭਾਰੀ ਉਤਿਸ਼ਾਹ ਵੇਖਿਆ ਜਾ ਰਿਹਾ ਹੈ 27 ਅਕਤੂਬਰ ਸ਼ਾਮ ਨੂੰ ਫੁੱਲਾਂ ਦੀ ਵਰਖਾ ਵੀ ਕੀਤੀ ਜਾਵੇਗੀ।

ਕੈਨੇਡਾ ਦੀ ਏਕਤਾ ’ਤੇ ਛਾਏ ਸੰਕਟ ਦੇ ਬੱਦਲ ! ਤੇਲ ਨਾਲ ਭਰਪੂਰ ਅਲਬਰਟਾ ’ਚ ਵਧੀ ਆਜ਼ਾਦੀ ਦੀ ਮੰਗ
NEXT STORY