ਗੁਰਦਾਸਪੁਰ(ਵਿਨੋਦ)- ਸ਼ਹਿਰ ਵਾਸੀਆਂ ਦੀ ਇੱਛਾ ਦੇ ਉਲਟ ਇਸ ਵਾਰ ਵੀ ਗੁਰਦਾਸਪੁਰ ’ਚ ਦੋ ਵੱਖ-ਵੱਖ ਸਥਾਨਾਂ ’ਤੇ ਦੁਸਹਿਰਾ ਮਨਾਇਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਸਿਆਸੀ ਦਖ਼ਲਅੰਦਾਜ਼ੀ ਕਾਰਨ ਦੋਵਾਂ ਕਮੇਟੀਆਂ ’ਚ ਸਮਝੌਤਾ ਨਹੀਂ ਹੋ ਸਕਿਆ। ਪਹਿਲਾਂ ਸਰਕਾਰੀ ਕਾਲਜ ਦੇ ਮੈਦਾਨ ’ਚ ਸਮੂਹ ਸ਼ਹਿਰ ਵਾਸੀ ਇਕੱਠੇ ਤਿਉਹਾਰ ਮਨਾਉਂਦੇ ਸਨ, ਪਰ ਧੜੇਬੰਦੀ ਕਾਰਨ ਹੁਣ ਦੋ ਕਮੇਟੀਆਂ ਬਣ ਚੁੱਕੀਆਂ ਹਨ। ਇਕ ਕਮੇਟੀ ਜੋਗਿੰਦਰ ਕਾਲੀਆ ਅਤੇ ਦੂਜੀ ਹਰਦੀਪ ਸਿੰਘ ਰਿਆੜ ਦੀ ਅਗਵਾਈ ਹੇਠ ਕੰਮ ਕਰ ਰਹੀ ਹੈ। ਪ੍ਰਸ਼ਾਸਨ ਵੱਲੋਂ ਸਰਕਾਰੀ ਕਾਲਜ ’ਚ ਇਜਾਜ਼ਤ ਨਾ ਦੇਣ ਕਾਰਨ ਹੁਣ ਇਕ ਮੇਲਾ ਹਰਦੋਛੰਨੀ ਰੋਡ (ਰੀਜਨਲ ਕੈਂਪਸ ਸਾਹਮਣੇ) ਅਤੇ ਦੂਜਾ ਮੈਰੀਟੋਰੀਅਸ ਸਕੂਲ ਨੇੜੇ ਬੱਬਰੀ ਬਾਈਪਾਸ ’ਤੇ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਹੋਟਲ ਦੇ ਬਾਹਰ ਵੱਡੀ ਵਾਰਦਾਤ, ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਦੋਵੇਂ ਕਮੇਟੀਆਂ 50-50 ਫੁੱਟ ਉੱਚੇ ਪੁਤਲੇ ਤਿਆਰ ਕਰਵਾ ਰਹੀਆਂ ਹਨ, ਜੋ ਕਿ ਆਕਰਸ਼ਨ ਦਾ ਕੇਂਦਰ ਬਣ ਸਕਦੇ ਹਨ। ਮੇਲੇ ਸ਼ਹਿਰ ਤੋਂ ਬਾਹਰਵਾਰ ਚਲੇ ਜਾਣ ਕਾਰਨ ਲੋਕਾਂ ਨੂੰ ਦੂਰੀ ਅਤੇ ਆਵਾਜਾਈ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਇਸ ਗੈਂਗਸਟਰ ਦੀ ਪਤਨੀ ਲੜੇਗੀ ਚੋਣ, ਸਿਆਸਤ 'ਚ ਮਚੀ ਹਲਚਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਤਰਨਤਾਰਨ 'ਚ ਇਕ ਵਾਰ ਫਿਰ ਬਰਾਮਦ ਹੋਈ 4 ਲੱਖ ਰੁਪਏ ਦੀ ਭਾਰਤੀ ਜਾਅਲੀ ਕਰੰਸੀ
NEXT STORY