ਕੋਲੰਬੋ— ਸ਼੍ਰੀਲੰਕਾ 'ਚ ਖੁਫੀਆ ਏਜੰਸੀ ਨੂੰ ਜਾਣਕਾਰੀ ਮਿਲੀ ਹੈ ਕਿ ਅੱਤਵਾਦੀਆਂ ਨਾਲ ਜੁੜੀਆਂ ਕੁਝ ਮੁਸਲਮਾਨ ਔਰਤਾਂ ਮਿਲ ਕੇ ਬੁੱਧ ਮੰਦਰ ਨੂੰ ਉਡਾਉਣ ਦੀ ਕੋਸ਼ਿਸ਼ 'ਚ ਸਨ। ਅਧਿਕਾਰੀਆਂ ਨੇ ਇਕ ਘਰ 'ਚ ਛਾਪੇ ਮਾਰ ਕੇ ਚਿੱਟੇ ਕੱਪੜੇ ਬਰਾਮਦ ਕੀਤੇ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਬੌਧ ਭਗਤ ਬਣ ਕੇ ਬੁੱਧ ਮੰਦਰ 'ਚ ਜਾਣਾ ਚਾਹੁੰਦੀਆਂ ਸਨ ਅਤੇ ਇੱਥੇ ਉਨ੍ਹਾਂ ਨੇ ਬੰਬ ਧਮਾਕੇ ਕਰਕੇ ਮੰਦਰ ਨੂੰ ਉਡਾਉਣਾ ਸੀ। ਔਰਤਾਂ ਦੀਆਂ ਗਤੀਵਿਧੀਆਂ 'ਤੇ ਸ਼ੱਕ ਪੈਣ ਕਾਰਨ ਕਾਰਵਾਈ ਕੀਤੀ ਗਈ। ਫਿਲਹਾਲ ਇਸ ਸਬੰਧੀ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਘਰ 'ਚੋਂ ਚਿੱਟੀਆਂ ਸਕਰਟਾਂ ਅਤੇ ਬਲਾਊਜ਼ ਬਰਾਮਦ ਕੀਤੇ ਹਨ। ਸੂਤਰਾਂ ਮੁਤਾਬਕ 29 ਮਾਰਚ ਨੂੰ ਮੁਸਲਮਾਨ ਔਰਤਾਂ ਨੇ 29, 000 ਰੁਪਏ ਖਰਚ ਕੇ ਗਿਰਿਉੱਲਾ 'ਚ ਇਕ ਦੁਕਾਨ ਤੋਂ ਇਹ ਕੱਪੜੇ ਖਰੀਦੇ ਸਨ। ਦੁਕਾਨਾਂ ਤੋਂ ਮਿਲੇ ਸੀ. ਸੀ. ਟੀ. ਵੀ. ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਕੱਪੜਿਆਂ ਦੇ 5 ਜੋੜੇ ਤਾਂ ਮਿਲ ਗਏ ਹਨ ਤੇ ਬਾਕੀ 4 ਦੀ ਉਹ ਭਾਲ ਕਰ ਰਹੇ ਹਨ। ਖੁਫੀਆ ਜਾਣਕਾਰੀ ਮੁਤਾਬਕ ਸਥਾਨਕ ਅੱਤਵਾਦੀ ਸੰਗਠਨ ਨੈਸ਼ਨਲ ਤੌਹੀਦ ਜਮਾਤ ਦੀਆਂ ਮਹਿਲਾ ਹਮਲਾਵਰਾਂ ਵਲੋਂ ਇਹ ਸਾਜਸ਼ ਰਚੀ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਈਸਟਰ ਸੰਡੇ 'ਤੇ ਹੋਏ ਬੰਬ ਧਮਾਕਿਆਂ 'ਚ 359 ਲੋਕਾਂ ਦੀ ਮੌਤ ਹੋ ਗਈ ਸੀ ਤੇ ਹੋਰ 500 ਲੋਕ ਜ਼ਖਮੀ ਹਨ। ਇਨ੍ਹਾਂ ਹਮਲਿਆਂ ਨੂੰ ਅੰਜਾਮ ਦੇਣ ਵਾਲੇ 9 ਹਮਲਾਵਰਾਂ 'ਚੋਂ ਇਕ ਔਰਤ ਵੀ ਸੀ। ਪੁਲਸ ਚੱਪੇ-ਚੱਪੇ 'ਤੇ ਤਲਾਸ਼ੀ ਲੈ ਰਹੀ ਹੈ ਅਤੇ ਸ਼ੱਕੀਆਂ ਨੂੰ ਗ੍ਰਿਫਤਾਰ ਕਰ ਰਹੀ ਹੈ।
ਅਮਰੀਕਾ 'ਚ ਕੰਮ ਕਰ ਰਹੇ ਭਾਰਤੀ ਇਸ ਕਾਰਨ ਹੋ ਰਹੇ 'Out of Status'!
NEXT STORY