ਮਿਲਾਨ/ਇਟਲੀ (ਸਾਬੀ ਚੀਨੀਆ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਸੋਚ ਕਰਕੇ ਰਮਾਇਣ ਦੇ ਰਚਨਾਹਾਰੇ ਭਗਵਾਨ ਰਿਸ਼ੀ ਵਾਲਮੀਕਿ ਦੀ ਮੂਰਤੀ ਦੀ ਇਟਲੀ ਵਿੱਚ ਸਥਾਪਿਨਾ ਕੀਤੀ ਗਈ ਹੈ। ਭਾਰਤ ਅਤੇ ਇਟਲੀ ਸਰਕਾਰ ਦੇ ਸਾਂਝੇ ਉੱਦਮਾਂ ਤਹਿਤ ਇਟਲੀ ਦੇ ਸ਼ਹਿਰ “ਕੰਮਪਰਤੋਦਓ (ਮਾਰਕੇ) ਦੀ ਨਗਰ ਨਿਗਮ ਦੇ ਦਫ਼ਤਰ ਵਿਖੇ ਭਗਵਾਨ ਵਾਲਮੀਕਿ ਦੀ ਮੂਰਤੀ ਤੋਂ ਪਰਦਾ ਹਟਾਉਣ ਦੀ ਰਸਮ ਇਟਲੀ ਵਿੱਚ ਭਾਰਤੀ ਰਾਜਦੂਤ ਵਾਣੀ ਰਾਓ, ਸਥਾਨਿਕ ਮੇਅਰ ਮਾਸੀਮਿਲਿਆਨੋ ਮਿਕੂਚੀ ਅਤੇ ਉੱਪ ਰਾਜਦੂਤ ਸ੍ਰੀ ਅਮਰਾਰਾਮ ਗੁੱਜਰ ਦੁਆਰਾ ਸਾਂਝੇ ਤੌਰ 'ਤੇ ਕੀਤੀ ਗਈ।



ਦੱਸਣਯੋਗ ਹੈ ਭਾਰਤੀ ਅੰਬੈਸੀ ਰੋਮ ਦੇ ਅਧਿਕਾਰੀਆਂ ਦੇ ਸਲਾਹ੍ਹਣਯੋਗ ਉਪਰਾਲਿਆਂ ਸਦਕਾ ਹੀ ਇਹ ਕਾਰਜ ਨੇਪਰੇ ਚੜਿਆ ਹੈ। ਭਗਵਾਨ ਵਾਲਮੀਕਿ ਦੀ ਮੂਰਤੀ ਭਾਰਤ ਸਰਕਾਰ ਦੁਆਰਾ ਤਿਆਰ ਕਰਕੇ ਇਟਲੀ ਭੇਜੀ ਗਈ ਹੈ ਅਤੇ ਕਮੂਨੇ ਦੀ ਕੰਪਰਤੋਦਓ ਵਿਖੇ ਸਥਾਪਿਨਾ ਕਰਨ ਮੌਕੇ ਬਹੁਤ ਸਾਰੇ ਭਾਰਤੀ ਨੁਮਾਇੰਦਿਆਂ ਤੋਂ ਇਲਾਵਾ ਸਥਾਨਿਕ ਸ਼ਹਿਰ ਦੇ ਨਿਵਾਸੀ ਪੁਲਿਸ ਅਧਿਕਾਰੀ ਉਚੇਚੇ ਤੌਰ 'ਤੇ ਮੌਜੂਦ ਸਨ। ਦੱਸਣਯੋਗ ਹੈ ਕਿ ਭਾਰਤ ਸਰਕਾਰ ਅਤੇ ਰੋਮ ਸਥਿਤ ਅੰਬੈਸੀ ਅਧਿਕਾਰੀਆਂ ਦੇ ਸਹਿਯੋਗ ਤੋ ਬਿਨਾਂ ਇਹ ਕਾਰਜ ਅਸੰਭਵ ਹੀ ਨਹੀਂ ਸਗੋਂ ਮੁਸ਼ਕਲ ਵੀ ਸੀ। ਇਸ ਕਾਰਜ ਨੂੰ ਨੇਪਰੇ ਚੜਾਉਣ ਲਈ ਦੋਹਾ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਨਿਭਾਈ ਭੂਮਿਕਾ ਸਲਾਹੁਣਯੋਗ ਹੈ।
ਪੜ੍ਹੋ ਇਹ ਅਹਿਮ ਖ਼ਬਰ-ਪੰਜਾਬੀਆਂ ਲਈ ਖੁਸ਼ਖ਼ਬਰੀ, 17 ਹਜ਼ਾਰ ਮਾਪਿਆਂ ਨੂੰ ਮਿਲੇਗੀ ਕੈਨੇਡੀਅਨ PR


ਇਸ ਮੌਕੇ ਸ਼੍ਰੀ ਦਲਬੀਰ ਭੱਟੀ, ਵਿਸ਼ਨੂੰ ਕੁਮਾਰ ਸੋਨੀ, ਕਮਲਜੀਤ ਸਿੰਘ, ਮਨੂੰ ਬਰਾਨਾ, ਬਖਸ਼ੀਸ ਸਹੋਤਾ, ਵੇਦ ਸ਼ਰਮਾ ਅਤੇ ਬੁਹਾਦਰ ਭੱਟੀ ਦੁਆਰਾ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਇੱਕ ਸਲਾਹ੍ਹੳਣਯੋਗ ਉਪਰਾਲਾ ਜਿਸ ਲਈ ਭਾਰਤ ਸਰਕਾਰ ਵਧਾਈ ਦੀ ਪਾਤਰ ਹੈ ਜੋ ਵਿਦੇਸ਼ਾਂ ਵਿੱਚ ਵੱਸਦੇ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਅਜਿਹਾ ਫ਼ੈਸਲਾ ਲਿਆ ਹੈ ਜਿਸ ਨਾਲ ਸਮੁੱਚੇ ਵਾਲਮੀਕਿ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ ਵੇਖੀ ਜਾ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਕਹਿਰ ਓ ਰੱਬਾ! ਵਿਦੇਸ਼ ਰਹਿੰਦੇ ਭਰਾ ਨੂੰ ਰੱਖੜੀ ਭੇਜਣ ਦੀ ਸੀ ਤਿਆਰੀ, ਹੁਣ ਲਾਸ਼ ਮੰਗਵਾਉਣ ਲਈ ਕੱਢਣੇ ਪੈ ਰਹੇ ਹਾੜੇ
NEXT STORY