ਖੰਨਾ (ਵਿਪਨ): ਪੰਜਾਬ ਦੇ ਇਕ ਹੋਰ ਨੌਜਵਾਨ ਦੀ ਵਿਦੇਸ਼ ਦੀ ਧਰਤੀ 'ਤੇ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਸਾਈ ਧਰੁਵ ਕਪੂਰ ਵਜੋਂ ਹੋਈ ਹੈ, ਜੋ 20 ਸਾਲਾਂ ਦੀ ਉਮਰ ਵਿਚ ਇਕ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਇਸ ਸੰਸਾਰ ਨੂੰ ਅਲਵਿਦਾ ਆਖ਼ ਗਿਆ। ਧਰੁਵ ਖੰਨਾ ਦੇ ਅਮਲੋਹ ਰੋਡ ਸਥਿਤ ਸਨਸਿਟੀ ਦਾ ਰਹਿਣ ਵਾਲਾ ਸੀ। ਹੋਰ ਕਈ ਪੰਜਾਬੀ ਨੌਜਵਾਨਾਂ ਵਾਂਗ ਧਰੁਵ ਦਾ ਵੀ ਸੁਫ਼ਨਾ ਸੀ ਕਿ ਉਹ ਵਿਦੇਸ਼ ਵਿਚ ਸੈਟਲ ਹੋ ਜਾਵੇ, ਪਰ ਉਸ ਨੂੰ ਨਹੀਂ ਸੀ ਪਤਾ ਕਿ ਵਿਦੇਸ਼ ਵਿਚ ਉਸ ਨਾਲ ਇਹ ਹਾਦਸਾ ਵਾਪਰ ਜਾਵੇਗਾ। ਧਰੁਵ ਪਰਿਵਾਰ ਦਾ ਇਕਲੌਤਾ ਪੁੱਤਰ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲੱਗ ਗਈ ਨਵੀਂ ਪਾਬੰਦੀ! ਸਵੇਰੇ 7 ਵਜੇ ਤੋਂ ਬਾਅਦ...
ਧਰੁਵ ਦੇ ਪਿਤਾ ਕਰਨ ਕਪੂਰ ਫ਼ਾਈਨੈਂਸੀਅਲ ਐਡਵਾਇਜ਼ਰ ਵਜੋਂ ਕੰਮ ਕਰਦੇ ਹਨ। ਪਰਿਵਾਰ ਆਰਥਿਕ ਤੌਰ 'ਤੇ ਜ਼ਿਆਦਾ ਮਜ਼ਬੂਤ ਨਹੀਂ ਸੀ, ਪਰ ਪੁੱਤਰ ਦੇ ਸੁਫ਼ਨਿਆਂ ਖ਼ਾਤਿਰ ਉਸ ਨੂੰ ਪੜ੍ਹਾਈ ਲਈ ਰੂਸ ਭੇਜਿਆ ਸੀ। ਵੀਜ਼ਾ ਸ਼ਰਤਾਂ ਕਾਰਰਨ ਉਹ 6 ਮਹੀਨੇ ਬਾਅਦ ਵਾਪਸ ਪਰਤ ਆਇਆ ਸੀ। ਪਿਛਲੇ ਸਾਲ ਉਨ੍ਹਾਂ ਨੇ ਦੁਬਾਰਾ Study Visa 'ਤੇ ਉਸ ਨੂੰ ਮਾਸਕੋ ਭੇਜਿਆ ਸੀ। ਐਤਵਾਰ ਨੂੰ ਧਰੁਵ ਨੇ ਘਰ ਫ਼ੋਨ ਕਰ ਕੇ ਦੱਸਿਆ ਕਿ ਉਹ ਦੋਸਤਾਂ ਦੇ ਨਾਲ ਸਮੁੰਦਰ ਕੰਢੇ ਜਾ ਰਿਹਾ ਹੈ। ਪਹਿਲਾਂ ਪਿਤਾ ਨੇ ਮਨ੍ਹਾਂ ਕਰਨ ਬਾਰੇ ਸੋਚਿਆ ਵੀ, ਪਰ ਫ਼ਿਰ ਉਨ੍ਹਾਂ ਦੇ ਮਨ ਵਿਚ ਆਇਆ ਕਿ ਸਾਰੇ ਹਫ਼ਤੇ ਮਗਰੋਂ ਇਕ ਦਿਨ ਪੁੱਤਰ ਨੂੰ ਫ਼ੁਰਸਤ ਮਿਲਦੀ ਹੈ, ਇਸ ਲਈ ਉਹ ਮਨ੍ਹਾਂ ਨਹੀਂ ਕਰ ਸਕੇ। ਪਰ ਉਨ੍ਹਾਂ ਨੂੰ ਬਿਲਕੁੱਲ ਅੰਦਾਜ਼ਾ ਵੀ ਨਹੀਂ ਸੀ ਕਿ ਇਹੀ ਉਨ੍ਹਾਂ ਦੀ ਆਪਸ ਵਿਚ ਆਖ਼ਰੀ ਗੱਲਬਾਤ ਸਾਬਿਤ ਹੋ ਜਾਵੇਗੀ।
ਪਰਿਵਾਰ ਨੇ ਦੱਸਿਆ ਕਿ ਕੁਝ ਘੰਟਿਆਂ ਬਾਅਦ ਉਨ੍ਹਾਂ ਨੂੰ ਫ਼ੋਨ ਆਇਆ ਕਿ ਧਰੁਵ ਆਪਣੇ ਦੋਸਤਾਂ ਸਮੇਤ ਸਮੁੰਦਰ ਦੀਆਂ ਲਹਿਰਾਂ ਵਿਚ ਰੁੜ੍ਹ ਗਿਆ। ਉਸ ਦੇ ਦੋਸਤਾਂ ਨੂੰ ਬਚਾ ਲਿਆ ਗਿਆ, ਪਰ ਜਦੋਂ ਤਕ ਉਸ ਨੂੰ ਬਾਹਰ ਕੱਢਿਆ ਗਿਆ, ਉਸ ਦੀ ਮੌਤ ਹੋ ਚੁੱਕੀ ਸੀ। ਧਰੁਵ ਨੂੰ ਸਮੁੰਦਰ ਵਿਚੋਂ ਬਾਹਰ ਕੱਢਣ ਤੇ ਹਸਪਤਾਲ ਲਿਜਾਉਣ ਦੀ ਵੀਡੀਓ ਪਰਿਵਾਰ ਤਕ ਪਹੁੰਚੀ, ਪਰ ਇਹ ਸਿਰਫ਼ ਯਾਦਾਂ ਬਣ ਕੇ ਰਹਿ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਦੁਕਾਨਾਂ ਤੇ ਪਲਾਟਾਂ ਬਾਰੇ ਮਾਨ ਸਰਕਾਰ ਦਾ ਵੱਡਾ ਐਲਾਨ
ਰੱਖੜੀ ਭੇਜਣ ਦੀ ਤਿਆਰੀ ਕਰ ਰਹੀ ਸੀ ਭੈਣ
ਧਰੁਵ ਦੀ ਭੈਣ ਦੀ ਹਾਲਤ ਸਭ ਤੋਂ ਵੱਧ ਖ਼ਰਾਬ ਹੈ। ਉਹ ਆਪਣੇ ਵੀਰ ਨੂੰ ਰੱਖੜੀ ਭੇਜਣ ਦੀ ਤਿਆਰੀ ਕਰ ਰਹੀ ਸੀ, ਪਰ ਹੁਣ ਰੱਖੜੀ ਤੋਂ ਪਹਿਲਾਂ ਭਰਾ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਲਈ ਹਾੜੇ ਕੱਢਣੇ ਪੈ ਰਹੇ ਹਨ। ਪਰਿਵਾਰ ਚਾਹੁੰਦਾ ਹੈ ਕਿ ਪੁੱਤਰ ਦਾ ਸਸਕਾਰ ਆਪਣੇ ਦੇਸ਼ ਦੀ ਧਰਤੀ 'ਤੇ ਹੀ ਹੋਵੇ। ਪਰਿਵਾਰ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਈ-ਮੇਲ ਕਰ ਕੇ ਮਦਦ ਦੀ ਗੁਹਾਰ ਲਗਾਈ ਹੈ। ਮਦਦ ਪੋਰਟਲ 'ਤੇ ਵੀ ਇਸ ਲਈ ਅਰਜ਼ੀ ਪਾਈ ਹੈ। ਇਸ ਦੇ ਨਾਲ ਹੀ ਭਾਜਪਾ ਆਗੂ ਅਨੁਜ ਛਾਹੜੀਆ ਰਾਹੀਂ ਸਾਬਕਾ ਸੰਸਦ ਅਵਿਨਾਸ਼ ਰਾਏ ਖੰਨਾ ਨੂੰ ਅਪੀਲ ਕੀਤੀ ਗਈ ਹੈ। ਫ਼ਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਦੇ ਪੁੱਤਰ ਨੂੰ ਪੱਤਰ ਭੇਜਿਆ ਹੈ। ਸਮਾਜਸੇਵੀ ਪਰਮਨ ਵਾਲੀਆ ਨੂੰ ਵੀ ਈ-ਮੇਲ ਰਾਹੀਂ ਕੇਂਦਰ ਸਰਕਾਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ ਭੇਜਣ ਦੇ ਨਾਂ ’ਤੇ 20 ਲੱਖ ਰੁਪਏ ਦੀ ਮਾਰੀ ਠੱਗੀ, ਮਾਮਲਾ ਦਰਜ
NEXT STORY