ਗਜ਼ਾ ਸਿਟੀ (ਫਲਸਤੀਨੀ ਖੇਤਰ) (ਏ.ਐਫ.ਪੀ.)- ਆਪਣੇ ਸਮੂਹਿਕ ਵਿਰੋਧ ਪ੍ਰਦਰਸ਼ਨ ਦੇ ਤੀਜੇ ਦਿਨ ਵੀ ਹਜ਼ਾਰਾਂ ਫਲਸਤੀਨੀ ਅੱਜ ਇਜ਼ਰਾਇਲ ਨਾਲ ਲੱਗਦੀ ਗਜ਼ਾ ਸਰਹੱਦ ਉੱਤੇ ਜਮਾਂ ਹੋਏ ਜਦੋਂ ਕਿ ਕਈ ਥਾਵਾਂ ਉੱਤੇ ਝੜਪਾਂ ਹੋਈਆਂ। ਏ.ਐਫ.ਪੀ. ਦੀ ਰਿਪੋਰਟ ਮੁਤਾਬਕ ਗਜ਼ਾ ਸਰਹੱਦ ਉੱਤੇ ਘੱਟੋ-ਘੱਟ ਦੋ ਥਾਵਾਂ ਉੱਤੇ ਵਿਰੋਧ ਕਰ ਰਹੇ ਫਲਸਤੀਨੀਆਂ ਅਤੇ ਇਜ਼ਰਾਇਲੀ ਫੌਜੀਆਂ ਵਿਚਾਲੇ ਝੜਪਾਂ ਹੋਈਆਂ। ਫਲਸਤੀਨੀ ਸਿਹਤ ਮੰਤਰਾਲੇ ਦੀ ਰਿਪੋਰਟ ਮੁਤਾਬਕ ਘੱਟੋ-ਘੱਟ 8 ਫਲਸਤੀਨੀ ਜ਼ਖਮੀ ਹੋਏ ਹਨ। ਇਕ ਦੇ ਸਿਰ ਉੱਤੇ ਗੋਲੀ ਲੱਗੀ ਹੈ। ਜ਼ਿਆਦਾਤਰ ਲੋਕ ਮੱਧ ਗਜ਼ਾ ਦੇ ਅਲ-ਬੁਰੀਜ ਵਿਚ ਜ਼ਖਮੀ ਹੋਏ। ਹਰੇਕ ਪ੍ਰਦਰਸ਼ਨਕਾਰੀ ਜੁਮੇ ਦੀ ਨਮਾਜ਼ ਲਈ ਚਲੇ ਗਏ। ਉਮੀਦ ਕੀਤੀ ਜਾ ਰਹੀ ਹੈ ਕਿ ਨਮਾਜ਼ ਤੋਂ ਬਾਅਦ ਜ਼ਿਆਦਾ ਵੱਡੀ ਗਿਣਤੀ ਵਿਚ ਲੋਕ ਜੁਟਣਗੇ।
ਭਾਰਤ 'ਚ ਪਿਛਲੇ ਸਾਲ 100 ਤੋਂ ਵਧ ਮਾਮਲਿਆਂ 'ਚ ਸੁਣਾਈ ਗਈ ਮੌਤ ਦੀ ਸਜ਼ਾ : ਐਮਨੇਸਟੀ
NEXT STORY