ਇੰਟਰਨੈਸ਼ਨਲ ਡੈਸਕ- ਅਮਰੀਕਾ ਨਾਲ ਵਧਦੇ ਜਾ ਰਹੇ ਤਣਾਅ ਵਿਚਾਲੇ ਈਰਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪਾਰਚਿਨ ਵਿਚ ਸਥਿਤ ਪ੍ਰਮਾਣੂ ਅਤੇ ਫੌਜੀ ਟਿਕਾਣੇ ’ਤੇ ਮੰਗਲਵਾਰ ਨੂੰ ਇਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਗਈ। ਇਕ ਰਿਪੋਰਟ ਮੁਤਾਬਕ ਇਸ ਦੀ ਪੁਸ਼ਟੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ ਦੀ ਕੁਦਸ ਫੋਰਸ ਨੇ ਕੀਤੀ ਹੈ।
ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ‘ਈਰਾਨ ਸਪੈਕਟੇਟਰ’ ਸਮੇਤ ਕਈ ਰਿਪੋਰਟਾਂ ਨੇ ਪਾਰਚਿਨ ਪ੍ਰਮਾਣੂ ਅਤੇ ਫੌਜੀ ਬੇਸ ’ਤੇ ਧਮਾਕੇ ਦੀ ਪੁਸ਼ਟੀ ਕੀਤੀ ਹੈ, ਜਿਸ ਦੀ ਇਕ ਕਥਿਤ ਵੀਡੀਓ ਵੀ ਜਾਰੀ ਕੀਤੀ ਗਈ ਹੈ। ਵੀਡੀਓ ਵਿਚ ਤੇਜ਼ ਆਵਾਜ਼ ਅਤੇ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ- ਹੋ ਗਈ ਮਹਾ Deal ! 150 ਤੋਂ ਜ਼ੀਰੋ ਹੋਇਆ Tariff, ਭਾਰਤ ਤੇ ਯੂਰਪੀ ਯੂਨੀਅਨ ਨੇ ਮਿਲਾਇਆ 'ਹੱਥ'
ਧਮਾਕੇ ਦੀ ਇਹ ਖ਼ਬਰ ਅਜਿਹੇ ਮੌਕੇ ਆਈ ਹੈ, ਜਦੋਂ ਇਕ ਅਮਰੀਕੀ ਏਅਰਕ੍ਰਾਫਟ ਕੈਰੀਅਰ ਈਰਾਨ ਦੇ ਤੱਟ ਦੇ ਨੇੜੇ ਪਹੁੰਚ ਗਿਆ ਹੈ। ਅਮਰੀਕਾ ਦੇ ਯੂ.ਐੱਸ.ਐੱਸ. ਅਬਰਾਹਮ ਲਿੰਕਨ ਏਅਰਕ੍ਰਾਫਟ ਕੈਰੀਅਰ ਅਤੇ ਉਸ ਦੇ ਨਾਲ ਆਏ ਗਾਈਡਿਡ ਮਿਜ਼ਾਈਲ ਡਿਸਟ੍ਰੋਇਰ ਦੇ ਆਉਣ ਨਾਲ ਈਰਾਨ ’ਤੇ ਹਮਲੇ ਦੀ ਚਰਚਾ ਵਧ ਗਈ ਹੈ। ਪਿਛਲੇ ਕੁਝ ਦਿਨਾਂ ਤੋਂ ਈਰਾਨ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨ ਹੋ ਰਹੇ ਹਨ। ਇਸੇ ਦੌਰਾਨ ਅਮਰੀਕਾ ਨੇ ਕਈ ਵਾਰ ਈਰਾਨ ਨੂੰ ਹਮਲੇ ਦੀ ਧਮਕੀ ਦਿੱਤੀ ਹੈ। ਅਜਿਹੇ ਸਮੇਂ ਇਸ ਧਮਾਕੇ ਨੂੰ ਅਮਰੀਕੀ ਕਾਰਵਾਈ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਜਿਸ ਮਗਰੋਂ ਇਲਾਕੇ 'ਚ ਤਣਾਅ ਹੋਰ ਵਧ ਸਕਦਾ ਹੈ।
ਇਹ ਵੀ ਪੜ੍ਹੋ- UAE ਦਾ ਰਾਸ਼ਟਰਪਤੀ ਦੇ ਭਾਰਤ ਦੌਰੇ ਮਗਰੋਂ ਵੱਡਾ ਕਦਮ ! ਪਾਕਿਸਤਾਨ ਨੂੰ ਦਿੱਤਾ ਕਰਾਰਾ ਝਟਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੀਅਤਨਾਮ 'ਚ ਫ਼ੌਜੀ ਜਹਾਜ਼ ਕ੍ਰੈਸ਼ ! ਵਾਲ-ਵਾਲ ਬਚੀ ਪਾਇਲਟ ਦੀ ਜਾਨ
NEXT STORY