ਲੰਡਨ (ਏਜੰਸੀ): ਸੋਮਵਾਰ ਨੂੰ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਖਾਲਿਸਤਾਨੀ ਪ੍ਰਦਰਸ਼ਨ ਦੌਰਾਨ ਭਾਰਤੀ ਝੰਡੇ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀ ਵਿਦਿਆਰਥੀ ਸਤਿਅਮ ਸੁਰਾਣਾ ਨੇ ਕਿਹਾ ਕਿ ਉਸਨੇ ਕਦੇ ਵੀ ਭਾਰਤੀ ਝੰਡੇ ਦਾ ਇਸ ਤਰ੍ਹਾਂ ਅਪਮਾਨ ਹੁੰਦੇ ਨਹੀਂ ਵੇਖਿਆ, ਜਿਸ ਮਗਰੋਂ ਉਸ ਦੀ ਜ਼ਮੀਰ ਨੇ ਉਸ ਨੂੰ ਤਿਰੰਗੇ ਦੀ ਰਾਖੀ ਲਈ ਪ੍ਰੇਰਿਆ। ਲੰਡਨ ਸਕੂਲ ਆਫ ਇਕਨਾਮਿਕਸ ਦੇ ਵਿਦਿਆਰਥੀ ਸਤਿਅਮ ਨੇ ਕਿਹਾ, "ਮੈਂ ਦੇਖਿਆ ਕਿ ਭਾਰਤੀ ਝੰਡੇ ਦਾ ਅਪਮਾਨ ਕੀਤਾ ਜਾ ਰਿਹਾ ਸੀ, ਮੈਂ ਉਸ ਮਹਿਲਾ ਪੁਲਸ ਦੇ ਪਿੱਛੇ ਗਿਆ, ਜਿਸ ਨੇ ਜਾਣਬੁੱਝ ਕੇ ਝੰਡੇ 'ਤੇ ਪੈਰ ਰੱਖਿਆ ਸੀ। ਮੈਂ ਝੰਡਾ ਚੁੱਕਿਆ ਅਤੇ ਉਥੋਂ ਚਲਾ ਗਿਆ। ਮੈਂ ਕਦੇ ਵੀ ਭਾਰਤੀ ਝੰਡੇ ਦਾ ਇਸ ਤਰ੍ਹਾਂ ਅਪਮਾਨ ਹੁੰਦੇ ਨਹੀਂ ਵੇਖੀ ਸੀ। ਮੇਰੀ ਅੰਤਰਆਤਮਾ, ਮੇਰਾ ਮਨ, ਮੇਰਾ ਜ਼ਮੀਰ ਇਹ ਦੇਖ ਕੇ ਹੈਰਾਨ ਸੀ ਕਿ ਇਹ ਕਿਵੇਂ ਹੋ ਸਕਦਾ ਹੈ। ਇਸੇ ਨੇ ਮੈਨੂੰ ਅੱਗੇ ਵਧਣ ਅਤੇ ਜੋ ਮੈਂ ਕੀਤਾ ਉਹ ਕਰਨ ਲਈ ਪ੍ਰੇਰਿਆ।"
ਇਹ ਵੀ ਪੜ੍ਹੋ: ਵੇਖਦੇ ਹੀ ਵੇਖਦੇ ਜ਼ਮੀਨ 'ਤੇ ਖਿੱਲਰ ਗਈਆਂ ਲਾਸ਼ਾਂ, ਸੀਰੀਆ 'ਚ ਕਾਲਜ ਸਮਾਗਮ ਦੌਰਾਨ ਭਿਆਨਕ ਡਰੋਨ ਹਮਲਾ
ਦੱਸ ਦੇਈਏ ਕਿ ਖਾਲਿਸਤਾਨੀ ਪ੍ਰਦਰਸ਼ਨਕਾਰੀਆਂ ਨੂੰ ਸੋਮਵਾਰ ਨੂੰ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਸੜਕ ਦੇ ਦੋਵੇਂ ਪਾਸੇ ਘੇਰ ਲਿਆ ਗਿਆ ਸੀ। ਹਾਲਾਂਕਿ, ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ ਬੈਰੀਕੇਡਾਂ ਨੂੰ ਤੋੜ ਦਿੱਤਾ ਅਤੇ ਭਾਰਤੀ ਝੰਡੇ ਅਤੇ 'ਗਊ ਮੂਤਰ' ਦੀ ਇੱਕ ਬੋਤਲ ਦੇ ਨਾਲ ਐੱਚ.ਸੀ.ਆਈ. ਵੱਲ ਵਧ ਗਏ। ਖਾਲਿਸਤਾਨ ਸਮਰਥਕਾਂ ਨੇ ਦਾਅਵਾ ਕੀਤਾ ਕਿ ਉਹ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। 18 ਜੂਨ ਨੂੰ ਕੈਨੇਡਾ ਦੇ ਸਰੀ ਵਿੱਚ ਇੱਕ ਗੁਰਦੁਆਰੇ ਦੇ ਬਾਹਰ ਭਾਰਤ ਵਿੱਚ ਨਾਮਜ਼ਦ ਅੱਤਵਾਦੀ ਨਿੱਝਰ ਦੀ ਹੱਤਿਆ ਕਰ ਦਿੱਤੀ ਗਈ ਸੀ। ਪ੍ਰਦਰਸ਼ਨਕਾਰੀਆਂ ਵਿੱਚੋਂ ਇੱਕ ਨੇ ਐੱਚ.ਸੀ.ਆਈ. ਲੰਡਨ ਦੇ ਸਾਹਮਣੇ ਖੜ੍ਹੇ ਹੋ ਕੇ ਭਾਰਤ ਵਿਰੋਧੀ ਅਤੇ ਸੁਨਕ ਵਿਰੋਧੀ ਭਾਸ਼ਣ ਦਿੱਤਾ ਅਤੇ ਫਿਰ ਭਾਰਤੀ ਝੰਡੇ ਨੂੰ ਜ਼ਮੀਨ 'ਤੇ ਸੁੱਟ ਦਿੱਤਾ। ਸਤਿਅਮ ਘਟਨਾ ਵਾਲੀ ਥਾਂ ਨੇੜੇ ਹੀ ਖੜ੍ਹਾ ਸੀ। ਖਾਲਿਸਤਾਨੀਆਂ ਦੇ ਅੱਗੇ ਵਧਦੇ ਹੀ ਸਤਿਅਮ ਵੀ ਅੱਗੇ ਵਧਿਆ ਅਤੇ ਸੜਕ ਤੋਂ ਭਾਰਤੀ ਝੰਡਾ ਚੁੱਕ ਲਿਆ। ਇਸ ਕਾਰੇ ਤੋਂ ਕੁਝ ਖਾਲਿਸਤਾਨੀ ਭੜਕ ਗਏ ਅਤੇ ਉਸ ਨੂੰ ਗਾਲਾਂ ਕੱਢਣ ਲੱਗ ਪਏ। ਘਟਨਾ ਸਥਾਨ 'ਤੇ ਮੌਜੂਦ ਮੈਟਰੋਪੋਲੀਟਨ ਪੁਲਸ ਅਧਿਕਾਰੀਆਂ ਨੇ ਸਥਿਤੀ ਨੂੰ ਸ਼ਾਂਤ ਕਰਨ ਅਤੇ ਸਤਿਅਮ ਦੀ ਰੱਖਿਆ ਦੇ ਰੂਪ ਵਿਚ ਉਸ ਨੂੰ ਉਥੋਂ ਸੁਰੱਖਿਅਤ ਬਾਹਰ ਕੱਢ ਦਿੱਤਾ।
ਇਹ ਵੀ ਪੜ੍ਹੋ: ਵੱਡੀ ਖ਼ਬਰ: 7 ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ, 2 ਬੱਚਿਆਂ ਸਣੇ ਜ਼ਿੰਦਾ ਸੜੇ 6 ਲੋਕ
ਸਤਿਅਮ ਦੀ ਵੀਡੀਓ ਜਿੱਥੇ ਉਹ ਜ਼ਮੀਨ ਤੋਂ ਭਾਰਤੀ ਝੰਡਾ ਚੁੱਕਦਾ ਦਿਖਾਈ ਦੇ ਰਿਹਾ ਹੈ, ਉਸ ਸਮੇਂ ਵਾਇਰਲ ਹੋ ਗਈ ਜਦੋਂ ਯੂਕੇ ਸਰਕਾਰ ਦੇ ਸਾਬਕਾ ਸਲਾਹਕਾਰ ਕੋਲਿਨ ਬਲੂਮ ਨੇ ਆਪਣੇ ਐਕਸ ਹੈਂਡਲ 'ਤੇ ਪੂਰੀ ਘਟਨਾ ਦੀ ਵੀਡੀਓ ਪੋਸਟ ਕੀਤੀ। ਸਤਿਅਮ ਨੇ ਅੱਗੇ ਕਿਹਾ ਕਿ ਭਾਵੇਂ ਉਸ ਦੇ ਮਾਤਾ-ਪਿਤਾ ਉਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ, ਪਰ ਉਸ ਨੇ ਜੋ ਕੀਤਾ ਉਸ ਤੋਂ ਉਹ ਖੁਸ਼ ਹਨ। ਮੇਰੇ ਸਾਰੇ ਦੋਸਤਾਂ ਨੂੰ ਬਹੁਤ ਮਾਣ ਹੈ। ਮੈਂ ਉਨ੍ਹਾਂ ਨੂੰ ਦੱਸ ਰਿਹਾ ਹਾਂ ਕਿ ਮੈਂ ਇੱਕ ਭਾਰਤੀ ਨਾਗਰਿਕ ਵਜੋਂ ਆਪਣਾ ਫਰਜ਼ ਨਿਭਾਇਆ ਹੈ ਅਤੇ ਮੈਂ ਉਹੀ ਕੀਤਾ ਹੈ ਜੋ ਮੇਰੀ ਜ਼ਮੀਰ ਨੇ ਮੈਨੂੰ ਕਿਹਾ ਹੈ। ਜਦੋਂ ਵੀ ਮੈਨੂੰ ਆਪਣੇ ਦੇਸ਼ ਦੀ ਸੇਵਾ ਕਰਨ ਜਾਂ ਉਸ ਦੀ ਇੱਜ਼ਤ ਦੀ ਰੱਖਿਆ ਕਰਨ ਦਾ ਮੌਕਾ ਮਿਲੇਗਾ ਤਾਂ ਮੈਂ ਕਦੇ ਵੀ ਪਿੱਛੇ ਨਹੀਂ ਹਟਾਂਗਾ।
ਇਹ ਵੀ ਪੜ੍ਹੋ: ਪੰਜਾਬ ਦੇ ਨੌਜਵਾਨਾਂ ਲਈ ਅਹਿਮ ਖ਼ਬਰ, ਰੁਜ਼ਗਾਰ ਦੇਣ ਲਈ ਸਰਕਾਰ ਨੇ ਬਣਾਈ ਇਹ ਯੋਜਨਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਮਾਣ ਦੀ ਗੱਲ, ਭਾਰਤੀ ਮੂਲ ਦੀ ਕੈਂਸਰ ਡਾਕਟਰ ਦੀ ਵ੍ਹਾਈਟ ਹਾਊਸ ਫੈਲੋ ਵਜੋਂ ਹੋਈ ਚੋਣ
NEXT STORY