ਵਾਸ਼ਿੰਗਟਨ-ਜਲਵਾਯੂ ਪਰਿਵਰਤਨ ਲਈ ਮਨੁੱਖੀ ਗਤੀਵਿਧੀਆਂ ਜ਼ਿੰਮੇਵਾਰ ਹਨ ਅਤੇ ਇਸ ਨੂੰ ਗੱਲ ਨੂੰ 99.9 ਫੀਸਦੀ ਵਿਗਿਆਨਕ ਦਸਤਾਵੇਜ਼ਾਂ 'ਚ ਮੰਨਿਆ ਗਿਆ ਹੈ। ਇਹ ਤੱਥ 88,000 ਤੋਂ ਜ਼ਿਆਦਾ ਅਧਿਐਨਾਂ ਦੀ ਸਮੀਖਿਆ 'ਚ ਸਾਹਮਣੇ ਆਇਆ ਹੈ। ਮੈਗਜ਼ੀਨ 'ਐਨਵਾਇਰਨਮੈਟਲ ਰਿਸਰਚ ਲੇਟਰਸ' 'ਚ ਮੰਗਲਵਾਰ ਨੂੰ ਪ੍ਰਕਾਸ਼ਿਤ ਅਧਿਐਨ ਰਿਪੋਰਟ 'ਚ 2013 ਤੋਂ ਆਏ ਅਜਿਹੇ ਹੀ ਇਕ ਖੋਜ ਪੱਤਰ ਦੇ ਨਤੀਜਿਆਂ ਨੂੰ ਅਪਡੇਟ ਕੀਤਾ ਗਿਆ ਹੈ ਜਿਸ 'ਚ ਕਿਹਾ ਗਿਆ ਸੀ ਕਿ 1991 ਤੋਂ 2021 ਦਰਮਿਆਨ ਕੀਤੇ ਗਏ 97 ਫੀਸਦੀ ਅਧਿਐਨਾਂ 'ਚ ਇਸ ਗੱਲ ਨੂੰ ਮੰਨਿਆ ਗਿਆ ਸੀ ਕਿ ਧਰਤੀ ਦੇ ਤਾਪਮਾਨ 'ਚ ਵਾਧੇ ਲਈ ਮਨੁੱਖੀ ਗਤੀਵਿਧੀਆਂ ਜ਼ਿੰਮੇਵਾਰ ਹਨ।
ਇਹ ਵੀ ਪੜ੍ਹੋ : FATF ਦੇ ਅਗਲੇ ਸੈਸ਼ਨ ਤੱਕ 'ਗ੍ਰੇਅ ਸੂਚੀ' 'ਚ ਰਹਿ ਸਕਦੈ ਪਾਕਿਸਤਾਨ
ਮੌਜੂਦਾ ਸਰਵੇਖਣ 'ਚ 2012 ਤੋਂ ਨਵੰਬਰ 2020 ਤੱਕ ਕੀਤੇ ਗਏ ਉਨ੍ਹਾਂ ਅਧਿਐਨਾਂ ਦੀ ਸਮੀਖਿਆ ਕੀਤੀ ਗਈ ਜੋ ਇਹ ਜਾਣਨ ਲਈ ਕੀਤੇ ਗਏ ਕਿ ਮੁੱਦਿਆਂ 'ਤੇ ਕਿਤੇ ਵਿਗਿਆਨੀਆਂ ਦਰਮਿਆਨ ਸਹਿਮਤੀ 'ਚ ਕੀਤੇ ਕੋਈ ਬਦਲਾਅ ਤਾਂ ਨਹੀਂ ਹੋਇਆ ਹੈ। ਅਮਰੀਕਾ ਸਥਿਤ ਕੋਨਰੇਲ ਯੂਨੀਵਰਸਿਟੀ ਦੇ ਵਿਜਿਟੰਗ ਫੇਲੋ ਅਤੇ ਅਧਿਐਨ ਪੱਤਰ ਦੇ ਪਹਿਲੇ ਲੇਖਕ ਮਾਰਕ ਲਿਨਾਸ ਨੇ ਕਿਹਾ ਕਿ ਮੁੱਦੇ 'ਤੇ 99 ਫੀਸਦੀ ਤੋਂ ਜ਼ਿਆਦਾ ਸਹਿਮਤੀ ਹੁਣ ਵੀ ਇਹ ਹੈ ਕਿ ਜਲਵਾਯੂ ਪਰਿਵਰਤਨ ਲਈ ਮਨੁੱਖੀ ਗਤੀਵਿਧੀਆਂ ਜ਼ਿੰਮੇਵਾਰ ਹਨ।
ਇਹ ਵੀ ਪੜ੍ਹੋ : ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਬ੍ਰਿਟੇਨ 'ਚ ਮਾਹਿਰਾਂ ਨੇ ਇਨ੍ਹਾਂ ਗੱਲਾ 'ਤੇ ਦਿੱਤਾ ਜ਼ੋਰ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
FATF ਦੇ ਅਗਲੇ ਸੈਸ਼ਨ ਤੱਕ 'ਗ੍ਰੇਅ ਸੂਚੀ' 'ਚ ਰਹਿ ਸਕਦੈ ਪਾਕਿਸਤਾਨ
NEXT STORY