ਲੰਡਨ- ਕੋਰੋਨਾ ਮਹਾਮਾਰੀ ਦੇ ਦੌਰ ਵਿਚ ਸੈਨੀਟਾਈਜ਼ਰ ਦੀ ਵਰਤੋਂ ਬਹੁਤ ਵਧ ਗਈ ਹੈ। ਇਨਫੈਕਸ਼ਨ ਤੋਂ ਬਚਣ ਦੇ ਲਈ ਲੋਕ ਇਸ ਦੀ ਵਧੇਰੇ ਵਰਤੋਂ ਕਰਨ ਲੱਗੇ ਹਨ। ਮੰਗ ਵਧਣ ਦੇ ਨਾਲ ਬਾਜ਼ਾਰ ਵਿਚ ਚੰਗੇ ਦੇ ਨਾਲ-ਨਾਲ ਘਟੀਆ ਸੈਨੀਟਾਇਜ਼ਰ ਵੀ ਬਹੁਤ ਵਿਕ ਰਹੇ ਹਨ। ਜਾਣਕਾਰੀ ਦੀ ਘਾਟ ਜਾਂ ਸਸਤੇ ਦੇ ਚੱਕਰ ਵਿਚ ਲੋਕ ਇਨ੍ਹਾਂ ਦੀ ਵਰਤੋਂ ਵੀ ਵਧੇਰੇ ਕਰ ਰਹੇ ਹਨ। ਪਰ ਇਨ੍ਹਾਂ ਦੀ ਵਰਤੋਂ ਦੌਰਾਨ ਸਾਨੂੰ ਬੇਹੱਦ ਸਾਵਧਾਨ ਰਹਿਣ ਦੀ ਲੋੜ ਹੈ। ਇਸ ਨਾਲ ਸਿਹਤ ਸਬੰਧੀ ਰੋਗ ਹੋ ਸਕਦੇ ਹਨ। ਇਕ ਅੰਤਰਰਾਸ਼ਟਰੀ ਖੋਜਕਾਰਾਂ ਦੀ ਟੀਮ ਨੇ ਵੀ ਲੋਕਾਂ ਨੂੰ ਚਿਤਾਵਨੀ ਦਿੰਦੇ ਹੋਏ ਇਹ ਦਾਅਵਾ ਕੀਤਾ ਹੈ ਕਿ ਬਾਜ਼ਾਰ ਵਿਚ ਘਟੀਆ ਕੁਆਲਿਟੀ ਦੇ ਸੈਨੀਟਾਇਜ਼ਰ ਦੀ ਭਰਮਾਰ ਹੋ ਗਈ ਹੈ। ਇਸ ਦੀ ਵਰਤੋਂ ਵਿਚ ਸਾਵਧਾਨੀ ਬੇਹੱਦ ਜ਼ਰੂਰੀ ਹੈ। ਇਸ ਦੇ ਤਹਿਤ ਖੋਜਕਾਰਾਂ ਨੇ ਇਕ ਅਸਰਦਾਰ ਹੈਂਡ ਸੈਨੀਟਾਇਜ਼ਰ ਬਣਾਉਣ ਦੀ ਵਿਧੀ ਤੇ ਉਨ੍ਹਾਂ ਦੇ ਪਿੱਛੇ ਲੁਕੇ ਵਿਗਿਆਨ ਦੇ ਬਾਰੇ ਵਿਚ ਵੀ ਵਿਸਤ੍ਰਿਤ ਜਾਣਕਾਰੀ ਦਿੱਤੀ ਹੈ।
ਇੰਟਰਨੈਸ਼ਨਲ ਜਨਰਲ ਆਫ ਫਾਰਮਾਸੂਟਿਸ ਵਿਚ ਪ੍ਰਕਾਸ਼ਿਤ ਇਕ ਲੇਖ ਵਿਚ ਖੋਜਕਾਰਾਂ ਨੇ ਕਿਹਾ ਕਿ ਅਲਕੋਹਲ ਦੇ ਘੱਟ ਜਾਂ ਗੈਰ-ਲੋੜੀਂਦੇ ਮਿਸ਼ਰਣ ਵਾਲੇ ਸੈਨੀਟਾਇਜ਼ਰ ਸਭ ਤੋਂ ਵਧੇਰੇ ਘਾਤਕ ਹੋ ਸਕਦੇ ਹਨ ਤੇ ਅਸਲ ਵਿਚ ਇਹ ਸਭ ਤੋਂ ਵੱਡਾ ਜੋਖਿਮ ਵੀ ਹੈ। ਬ੍ਰਿਟੇਨ ਦੀ ਯੂਨੀਵਰਸਿਟੀ ਆਫ ਹਡਸਫੀਲਡ ਦੇ ਖੋਜਕਾਰਾਂ ਨੇ ਕਿਹਾ ਕਿ ਇਹ ਸੈਨੀਟਾਈਜ਼ਰ ਬਾਹਰੋਂ ਦੇਖਣ ਨੂੰ ਆਮ ਸੈਨੀਟਾਇਜ਼ਰ ਹੀ ਲੱਗਦੇ ਹਨ ਪਰ ਅਸਲੀਅਤ ਇਹ ਹੈ ਕਿ ਇਹ ਕੀਟਾਣੂਆਂ ਨੂੰ ਨਸ਼ਟ ਨਹੀਂ ਕਰ ਪਾਉਂਦੇ। ਮਹਾਮਾਰੀ ਵਰਗੇ ਦੌਰ ਵਿਚ ਇਹ ਬਿਲਕੁੱਲ ਵੀ ਅਸਰਦਾਰ ਨਹੀਂ ਹੁੰਦੇ ਹਨ।
ਜਾਗਰੂਕਤਾ ਮੁਹਿੰਮ ਚਲਾਏ ਜਾਣ ਦੀ ਲੋੜ
ਖੋਜਕਾਰਾਂ ਨੇ ਕਿਹਾ ਕਿ ਫਾਰਮਾਸਿਸਟ ਤੇ ਖੁਦਰਾ ਵਿਕਰੇਤਾਵਾਂ ਨੂੰ ਗਾਹਕਾਂ ਨੂੰ ਕੋਵਿਡ-19 ਇਨਫੈਕਸ਼ਨ ਕੰਟਰੋਲ ਕਰਨ ਲਈ ਲੋੜੀਂਦੇ ਉਤਪਾਦਾਂ ਦੀ ਚੋਣ ਦੀ ਸਲਾਹ ਦੇਣ ਦੇ ਨਾਲ-ਨਾਲ ਜਾਗਰੂਕਤਾ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਤਾਂਕਿ ਘਟੀਆ ਤੇ ਚੰਗੇ ਸੈਨੀਟਾਈਜ਼ਰ ਦਾ ਫਰਕ ਕੀਤਾ ਜਾ ਸਕੇ ਤੇ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਵੀ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਮਾਹਰਾਂ ਨੇ ਰੈਗੂਲੇਟਰੀ ਸੰਸਥਾਵਾਂ ਨੂੰ ਆਪਣੇ ਵਰਤਮਾਨ ਨਿਯਮਾਂ ਨੂੰ ਹੈਂਡ ਸੈਨੇਟਾਈਜ਼ਰ 'ਤੇ ਫਿਰ ਤੋਂ ਜਾਰੀ ਕਰਨ ਦੀ ਅਪੀਲ ਕੀਤੀ ਹੈ। ਖੋਜਕਾਰਾਂ ਨੇ ਕਿਹਾ ਕਿ ਜੇਕਰ ਅਸੀਂ ਲੋਕਾਂ ਨੂੰ ਜਾਗਰੂਕ ਕਰ ਸਕਾਂਗੇ ਤਾਂ ਨਿਸ਼ਚਿਤ ਰੂਪ ਨਾਲ ਹੈਂਡ ਸੈਨੀਟਾਈਜ਼ਰ ਦੀ ਹਸਪਤਾਲਾਂ ਵਿਚ ਹੋ ਰਹੀ ਕਿੱਲਤ ਨੂੰ ਦੂਰ ਕਰ ਸਕਾਂਗੇ ਕਿਉਂਕਿ ਇਸ ਦੀ ਸਭ ਤੋਂ ਵਧੇਰੇ ਲੋੜ ਹਸਪਤਾਲਾਂ ਵਿਚ ਦਾਖਲ ਹੋਏ ਮਰੀਜ਼ਾਂ ਨੂੰ ਹੈ।
ਇਸ ਅਧਿਐਨ ਵਿਚ ਖੋਜਕਾਰਾਂ ਨੇ ਵਿਗਿਆਨਕ ਆਧਾਰ 'ਤੇ ਹੱਥਾਂ ਦੀ ਸਫਾਈ ਦਾ ਵਿਸ਼ਲੇਸ਼ਣ ਕੀਤਾ, ਜਿਸ ਵਿਚ ਉਨ੍ਹਾਂ ਨੇ ਪਤਾ ਲਾਇਆ ਕਿ ਸੈਨੀਟਾਈਜ਼ਰ ਨਾਲ ਹੱਥ ਸਾਫ ਕਰਨ ਤੋਂ ਬਿਹਤਰ ਹੈ ਕਿ ਸਮੇਂ-ਸਮੇਂ 'ਤੇ ਸਾਬਣ ਤੇ ਪਾਣੀ ਨਾਲ ਹੱਥ ਧੋਂਦੇ ਰਹੋ। ਇਸ ਨਾਲ ਹੱਥਾਂ ਵਿਚ ਮੌਜੂਦ ਕੀਟਾਣੂ 99 ਫੀਸਦੀ ਤੱਕ ਖਤਮ ਹੋ ਜਾਂਦੇ ਹਨ। ਪਰ ਜਦੋਂ ਪਾਣੀ ਤੇ ਸਾਬਣ ਉਪਲੱਬਦ ਨਾ ਹੋਣ ਤਾਂ ਚੰਗੀ ਗੁਣਵੱਤਾ ਵਾਲੇ ਸੈਨੀਟਾਈਜ਼ਰ ਅਸਰਦਾਰ ਹੋ ਸਕਦੇ ਹਨ।
ਲੰਡਨ ਵਿਚ ਹੋਏ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ 100 ਤੋਂ ਵੱਧ ਲੋਕ ਗ੍ਰਿਫਤਾਰ
NEXT STORY