ਨਵੀਂ ਦਿੱਲੀ (ਇੰਟ.) – ਖਾਣ-ਪੀਣ ਦੀਆਂ ਕੀਮਤਾਂ 7ਵੇਂ ਆਸਮਾਨ ’ਤੇ ਹਨ। ਵਧਦੀ ਮਹਿੰਗਾਈ ਵਿਚਾਲੇ ਆਮ ਜਨਤਾ ਨੂੰ ਇਕ ਵਾਰ ਫਿਰ ਝਟਕਾ ਲੱਗਣ ਵਾਲਾ ਹੈ। ਅਸਲ ’ਚ ਲੋਕਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੇ ਮਾਮਲੇ ’ਚ ਅਜੇ ਕੁਝ ਹੋਰ ਸਮੇਂ ਤੱਕ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖ਼ਾਸ ਤੌਰ ’ਤੇ ਦਾਲਾਂ ਦੀਆਂ ਕੀਮਤਾਂ ’ਚ ਜਨਤਾ ਨੂੰ ਛੇਤੀ ਰਾਹਤ ਨਹੀਂ ਮਿਲਣ ਵਾਲੀ ਹੈ। ਇਨ੍ਹਾਂ ਦੀਆਂ ਕੀਮਤਾਂ ’ਚ ਫਿਲਹਾਲ ਨਰਮੀ ਆਉਣ ਦੇ ਕੋਈ ਸੰਕੇਤ ਨਹੀਂ ਦਿਸ ਰਹੇ ਹਨ, ਅਜਿਹਾ ਇਸ ਲਈ, ਕਿਉਂਕਿ ਦਾਲਾਂ ਦੀ ਸਪਲਾਈ ਉਨ੍ਹਾਂ ਦੀ ਡਿਮਾਂਡ ਦੇ ਹਿਸਾਬ ਨਾਲ ਨਹੀਂ ਹੋ ਪਾ ਰਹੀ ਹੈ।
ਇਹ ਵੀ ਪੜ੍ਹੋ - ਸੋਨੇ ਦੇ ਰਿਕਾਰਡ ਤੋੜ ਵਾਧੇ ਤੋਂ ਬਾਅਦ ਚਾਂਦੀ 'ਚ ਤੇਜ਼ੀ, 1 ਲੱਖ ਰੁਪਏ ਤੱਕ ਪਹੁੰਚ ਸਕਦੀ ਹੈ ਕੀਮਤ
ਇਕ ਰਿਪੋਰਟ ਅਨੁਸਾਰ ਮਾਹਿਰਾਂ ਦੇ ਹਵਾਲੇ ਨਾਲ ਇਹ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ। ਬਾਜ਼ਾਰ ਮਾਹਿਰਾਂ ਦਾ ਕਹਿਣਾ ਹੈ ਕਿ ਦੇਸ਼ ’ਚ ਦਾਲਾਂ ਦੀਆਂ ਕੀਮਤਾਂ ਉਦੋਂ ਤੱਕ ਵੱਧ ਬਣੀਆਂ ਰਹਿ ਸਕਦੀਆਂ ਹਨ, ਜਦਕਿ ਬਾਜ਼ਾਰ ’ਚ ਨਵੀਂ ਫ਼ਸਲ ਦੀ ਸਪਲਾਈ ਸ਼ੁਰੂ ਨਾ ਹੋ ਜਾਵੇ। ਨਵੀਂ ਫ਼ਸਲ ਦੀ ਆਮਦ ਅਕਤੂਬਰ ਮਹੀਨੇ ’ਚ ਜਾ ਕੇ ਸ਼ੁਰੂ ਹੋਵੇਗੀ। ਅਜਿਹੇ ’ਚ ਜਨਤਾ ਨੂੰ ਅਕਤੂਬਰ ਤੱਕ ਮਹਿੰਗਾਈ ਤੋਂ ਰਾਹਤ ਨਹੀਂ ਮਿਲਣ ਵਾਲੀ ਹੈ। ਬਾਜ਼ਾਰ ਮਾਹਿਰਾਂ ਦਾ ਕਹਿਣਾ ਹੈ ਕਿ ਦੇਸ਼ ’ਚ ਅਜੇ ਦਾਲਾਂ ਦੀ ਜਿੰਨੀ ਡਿਮਾਂਡ ਹੈ, ਓਨੀ ਸਪਲਾਈ ਨਹੀਂ ਹੋ ਪਾ ਰਹੀ ਹੈ। ਮੰਗ ਅਤੇ ਸਪਲਾਈ ਦੇ ਅਸੰਤੁਲਨ ਕਾਰਨ ਦਾਲਾਂ ਦੀਆਂ ਕੀਮਤਾਂ ਟਾਈਟ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਖ਼ਤਮ ਹੋਇਆ Twitter ਦਾ ਵਜੂਦ! Elon Musk ਨੇ X ਵੈੱਬਸਾਈਟ 'ਤੇ ਕੀਤਾ ਇਹ ਵੱਡਾ ਬਦਲਾਅ
ਦਾਲਾਂ ਦੀ ਮਹਿੰਗਾਈ ਦੇ ਉੱਚ ਪੱਧਰ ’ਤੇ ਬਣੇ ਰਹਿਣ ਨਾਲ ਓਵਰਆਲ ਖੁਰਾਕ ਮਹਿੰਗਾਈ ’ਤੇ ਵੀ ਅਸਰ ਹੋ ਰਿਹਾ ਹੈ। ਅਜੇ ਸਰਕਾਰ ਵਲੋਂ ਦਾਲਾਂ ਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਉਨ੍ਹਾਂ ਨੂੰ ਜ਼ਿਆਦਾ ਕਾਮਯਾਬੀ ਨਹੀਂ ਮਿਲ ਪਾ ਰਹੀ ਹੈ। ਭਾਰਤ ਦਾਲਾਂ ਦਾ ਸਭ ਤੋਂ ਵੱਡਾ ਉਤਪਾਦਕ ਹੈ ਪਰ ਖਪਤ ਉਤਪਾਦਨ ਤੋਂ ਵੀ ਜ਼ਿਆਦਾ ਹੈ। ਅਜਿਹੇ ’ਚ ਭਾਰਤ ਨੂੰ ਦਾਲਾਂ ਦੀ ਦਰਾਮਦ ਕਰਨੀ ਪੈ ਜਾਂਦੀ ਹੈ। 2022-23 ਦੇ ਫ਼ਸਲ ਸਾਲ ’ਚ ਦੇਸ਼ ’ਚ ਦਾਲਾਂ ਦਾ ਅਨੁਮਾਨਿਤ ਉਤਪਾਦਨ 26.05 ਮਿਲੀਅਨ ਟਨ ਸੀ, ਜਦਕਿ ਖਪਤ ਦਾ ਅਨੁਮਾਨ 28 ਮਿਲੀਅਨ ਟਨ ਸੀ।
ਇਹ ਵੀ ਪੜ੍ਹੋ - ਹੈਰਾਨੀਜਨਕ : 5 ਸਾਲਾਂ 'ਚ ਦੁੱਗਣਾ ਮਹਿੰਗਾ ਹੋਇਆ ਸੋਨਾ, ਦਿੱਤਾ ਬੰਪਰ ਰਿਟਰਨ
ਦੂਜੇ ਪਾਸੇ ਜੇਕਰ ਮੌਜੂਦਾ ਸਮੇਂ ’ਚ ਦਾਲ ਦੇ ਰੇਟ ਦੀ ਗੱਲ ਕਰੀਏ ਤਾਂ ਅਜੇ ਬਾਜ਼ਾਰ ’ਚ ਅਰਹਰ, ਛੋਲਿਆਂ ਅਤੇ ਮਾਂਹ ਦੀ ਦਾਲ ’ਚ ਜ਼ਿਆਦਾ ਮਹਿੰਗਾਈ ਦਿਸ ਰਹੀ ਹੈ। ਅਪ੍ਰੈਲ ਮਹੀਨੇ ’ਚ ਦਾਲਾਂ ਦੀ ਮਹਿੰਗਾਈ 16.8 ਫ਼ੀਸਦੀ ਰਹੀ ਸੀ। ਸਭ ਤੋਂ ਵੱਧ 31.4 ਫ਼ੀਸਦੀ ਮਹਿੰਗਾਈ ਅਰਹਰ ਦਾਲ ’ਚ ਸੀ। ਇਸੇ ਤਰ੍ਹਾਂ ਛੋਲਿਆਂ ਦੀ ਦਾਲ ’ਚ 14.6 ਫ਼ੀਸਦੀ ਅਤੇ ਮਾਂਹ ਦੀ ਦਾਲ ’ਚ 14.3 ਫ਼ੀਸਦੀ ਦੀ ਦਰ ਨਾਲ ਮਹਿੰਗਾਈ ਸੀ। ਫੂਡ ਬਾਸਕਿਟ ’ਚ ਦਾਲਾਂ ਦਾ ਯੋਗਦਾਨ 6 ਫ਼ੀਸਦੀ ਦੇ ਆਲੇ-ਦੁਆਲੇ ਰਹਿੰਦਾ ਹੈ।
ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਾਹਨਾਂ ਦੀ ਸਪੀਡ ਮਾਪਣ ਵਾਲੇ ਯੰਤਰਾਂ ਲਈ ਸਰਕਾਰ ਲਿਆਏਗੀ ਨਵੇਂ ਨਿਯਮ, ਲੋਕਾਂ ਤੋਂ ਮੰਗੇ ਸੁਝਾਅ
NEXT STORY