ਪੇਸ਼ਾਵਰ— ਪਾਕਿਸਤਾਨ ਦੇ ਉੱਤਰ-ਪੂਰਬੀ ਹਿੱਸੇ 'ਚ ਬੁੱਧਵਾਰ ਨੂੰ ਇਕ ਸੁਰੱਖਿਆ ਚੌਕੀ 'ਤੇ ਹੋਏ ਆਤਮਘਾਤੀ ਹਮਲੇ 'ਚ ਘੱਟੋ-ਘੱਟ 3 ਫੌਜੀ ਅਤੇ ਇਕ 10 ਸਾਲਾਂ ਬੱਚੇ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ 'ਚ 14 ਹੋਰ ਲੋਕ ਜ਼ਖਮੀ ਹੋਏ ਹਨ। ਇਹ ਘਟਨਾ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਖੈਬਰ ਪਖਤੂਨਖਵਾ ਸੂਬੇ ਦੇ ਮੀਰਾਂ ਸ਼ਾਹ ਕਸਬੇ ਦੀ ਹੈ। ਇਹ ਇਲਾਕਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਵਜੋਂ ਜਾਣੇ ਜਾਂਦੇ ਅੱਤਵਾਦੀ ਪਾਕਿਸਤਾਨ ਤਾਲਿਬਾਨ ਸਮੂਹ ਦਾ ਗੜ੍ਹ ਹੋਇਆ ਕਰਦਾ ਸੀ।
ਪੁਲਸ ਦੇ ਇਕ ਅਧਿਕਾਰੀ ਰਾਸ਼ਿਦ ਖਾਨ ਨੇ ਦੱਸਿਆ ਕਿ ਹਮਲੇ 'ਚ ਘੱਟੋ-ਘੱਟ 14 ਨਾਗਰਿਕ ਅਤੇ ਕੁਝ ਫੌਜੀ ਜ਼ਖਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲ ਹਮਲਾਵਰ ਦੇ ਮਾਸਟਰਮਾਈਂਡ ਦੀ ਭਾਲ ਕਰ ਰਹੇ ਹਨ। ਉਨ੍ਹਾਂ ਕਿਹਾ, ''ਘੱਟੋ-ਘੱਟ ਦੋ ਸੈਨਿਕ ਅਤੇ ਇਕ 10 ਸਾਲਾਂ ਲੜਕਾ ਮੁਹੰਮਦ ਕਾਸਿਮ ਸ਼ਹੀਦ ਹੋ ਗਏ ਹਨ।'' ਫੌਜ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ। ਅਜੇ ਤੱਕ ਕਿਸੇ ਵਿਅਕਤੀ ਜਾਂ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੋਵਿਡ-19 : ਜੂਨ ਮਹੀਨੇ ਚੀਨ 'ਚ 239 ਲੋਕਾਂ ਦੀ ਮੌਤ
NEXT STORY