ਮਿਲਾਨ/ਇਟਲੀ (ਸਾਬੀ ਚੀਨੀਆ)- ਪਿਛਲੇ ਲੰਬੇ ਅਰਸੇ ਤੋਂ ਵਿਦੇਸ਼ਾਂ ਵਿੱਚ ਮਾਂ ਖੇਡ ਕਬੱਡੀ ਨੂੰ ਪ੍ਰਫੁਲਿੱਤ ਕਰਨ ਲਈ ਯੋਗਦਾਨ ਪਾਉਂਦੇ ਆ ਰਹੇ ਇਟਾਲੀਅਨ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸੁਖਮੰਦਰ ਸਿੰਘ ਜੌਹਲ ਨੂੰ ਬੀਤੇ ਦਿਨੀ ਵੱਡਾ ਮਾਣ ਹਾਸਿਲ ਹੋਇਆ ਹੈ। ਉਹਨਾਂ ਨੂੰ ਵਰਲਡ ਕਬੱਡੀ ਫੈਡਰੈਸ਼ਨ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਇੰਗਲੈਂਡ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਸ਼ੋਕ ਦਾਸ ਵੱਲੋਂ ਪੱਤਰ ਜਾਰੀ ਕਰਕੇ ਸ. ਜੌਹਲ ਦੀ ਇਹ ਨਿਯੁਕਤੀ ਕੀਤੀ ਗਈ ਹੈ।

ਜਿਉਂ ਹੀ ਇਹ ਖ਼ਬਰ ਇਟਲੀ ਦੇ ਕਬੱਡੀ ਪ੍ਰੇਮੀਆਂ ਤੱਕ ਪਹੁੰਚੀ, ਤਾਂ ਉਹਨਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਵੱਖ-ਵੱਖ ਕਬੱਡੀ ਕਲੱਬਾਂ, ਐਸੋਸ਼ੀਏਸ਼ਨਾਂ ਦੇ ਮੈਂਬਰਾਂ ਅਤੇ ਕਬੱਡੀ ਪ੍ਰੇਮੀਆਂ ਦੁਆਰਾ ਸੁਖਮੰਦਰ ਸਿੰਘ ਜੋਹਲ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਅੱਗੋ ਵੀ ਕਬੱਡੀ ਲਈ ਦਿਨ ਰਾਤ ਮਿਹਨਤ ਕਰਦੇ ਰਹਿਣਗੇ। ਪੱਤਰਕਾਰ ਨਾਲ ਗੱਲਬਾਤ ਕਰਦਿਆ ਸੁਖਮੰਦਰ ਸਿੰਘ ਜੌਹਲ ਨੇ ਵਰਲਡ ਕਬੱਡੀ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਇੰਗਲੈਂਡ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਸ਼ੋਕ ਦਾਸ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਇਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।
ਪੜ੍ਹੋ ਇਹ ਅਹਿਮ ਖ਼ਬਰ- Trump ਨੇ ਲੱਖਾਂ ਪ੍ਰਵਾਸੀਆਂ ਦਾ ਡਾਟਾ ਪੁਲਸ ਨੂੰ ਸੌਂਪਿਆ, ਦੇਸ਼ ਨਿਕਾਲੇ ਦੀ ਪ੍ਰਕਿਰਿਆ ਤੇਜ!
ਇੱਥੇ ਇਹ ਵੀ ਦੱਸਣਯੋਗ ਹੈ ਕਿ ਸੁਖਮੰਦਰ ਸਿੰਘ ਜੌਹਲ ਇਟਲੀ ਵਿੱਚ ਪਿਛਲੇ 25 ਸਾਲਾਂ ਤੋਂ ਕਬੱਡੀ ਖੇਡ ਨਾਲ ਜੁੜੇ ਹੋਏ ਹਨ। ਉਹਨਾਂ ਦੀ ਅਗਵਾਈ ਵਿੱਚ ਇਟਲੀ ਵਿੱਚ ਤਿੰਨ ਯੂਰਪੀ ਕਬੱਡੀ ਚੈਪੀਅਨਸ਼ਿਪ ਸਫਲਤਾਪੂਰਵਕ ਹੋ ਚੁੱਕੀਆਂ ਹਨ ਅਤੇ ਚੌਥੀ ਯੂਰਪੀ ਕਬੱਡੀ ਚੈਪੀਅਨਸ਼ਿਪ ਵੀ ਇਸ ਸਾਲ 19,20 ਜੁਲਾਈ ਨੂੰ ਇਟਲੀ ਦੀ ਧਰਤੀ 'ਤੇ ਹੋਣ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਈਰਾਨ ਨੇ US, UK ਅਤੇ France ਨੂੰ ਹਮਲੇ ਦੀ ਦਿੱਤੀ ਚੇਤਾਵਨੀ
NEXT STORY