ਸਰੀ- ਜਦੋਂ ਵੀ ਕੋਈ ਜੋੜਾ ਵਿਆਹ ਕਰਾਉਂਦਾ ਹੈ ਤਾਂ ਉਹ ਆਪਣੇ ਇਨ੍ਹਾਂ ਖ਼ੂਬਸੂਰਤ ਪਲਾਂ ਨੂੰ ਇਕ ਐਲਬਮ ਵਿਚ ਸੰਜੋਅ ਕੇ ਰੱਖਦਾ ਹੈ। ਇਸੇ ਤਰ੍ਹਾਂ ਕੈਨੇਡਾ ਦੇ ਸਰੀ ਵਿਚ ਇਕ ਪੰਜਾਬੀ ਜੋੜੇ ਨੇ 2015 ਵਿਚ ਵਿਆਹ ਕਰਾਇਆ ਸੀ ਅਤੇ ਆਪਣੇ ਇਨ੍ਹਾਂ ਖ਼ੂਬਸੂਰਤ ਪਲਾਂ ਨੂੰ ਐਲਬਮ ਵਿਚ ਸੰਜੋਅ ਕੇ ਰੱਖਣਾ ਚਾਹੁੰਦਾ ਸੀ ਪਰ ਵਿਆਹ ਦੇ 6 ਸਾਲ ਬੀਤ ਜਾਣ ਮਗਰੋਂ ਵੀ ਉਨ੍ਹਾਂ ਨੂੰ ਐਲਬਮ ਨਹੀਂ ਮਿਲੀ ਅਤੇ ਇਹ ਮਾਮਲਾ ਅਦਾਲਤ ਵਿਚ ਪਹੁੰਚ ਗਿਆ, ਜਿੱਥੇ ਅਦਾਲਤ ਵੱਲੋਂ ਫੋਟੋਗ੍ਰਾਫ਼ਰ ਨੂੰ ਕੰਮ ’ਚ ਅਣਗਹਿਲੀ ਵਰਤਣ ’ਤੇ 22 ਹਜ਼ਾਰ ਡਾਲਰ (ਭਾਰਤੀ ਕਰੰਸੀ ਮੁਤਾਬਕ ਤਕਰੀਬਨ 13 ਲੱਖ ਰੁਪਏ) ਦਾ ਜੁਰਮਾਨਾ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ: ਕੋਵਿਡ ਮਹਾਮਾਰੀ ਦੌਰਾਨ US ’ਚ ਗੰਨ ਵਾਇਲੈਂਸ ਵਧੀ, ਰੋਜ਼ਾਨਾ 14 ਤੋਂ ਵੱਧ ਤੇ ਸਾਲ ’ਚ ਹੁੰਦੀਆਂ ਹਨ 30 ਹਜ਼ਾਰ ਮੌਤਾਂ
ਦਰਅਸਲ ਸਰੀ ਵਿਚ ਇਕ ਪੰਜਾਬੀ ਜੋੜੇ ਕਮਨ ਅਤੇ ਰਮਨਦੀਪ ਰਾਏ ਨੇ ਜੂਨ 2015 ਵਿਚ ਵਿਆਹ ਕਰਾਇਆ ਸੀ ਅਤੇ ਵਿਆਹ ਦੀ ਫੋਟੋਗ੍ਰਾਫ਼ੀ ਅਤੇ ਵੀਡੀਓਗ੍ਰਾਫ਼ੀ ਲਈ ਅਮਨ ਬੱਲ ਅਤੇ ਉਸ ਦੀ ਕੰਪਨੀ ‘ਇਲੀਟ ਇਮੇਜਸ’ ਨਾਲ 8500 ਡਾਲਰ ਵਿਚ ਗੱਲ ਕੀਤੀ ਸੀ ਪਰ ਵਿਆਹ ਨੂੰ ਲੰਬਾ ਸਮਾਂ ਬੀਤਣ ਦੇ ਬਾਵਜੂਦ ਅਮਨ ਬੱਲ ਨੇ ਨਾ ਤਾਂ ਐਲਬਮ ਅਤੇ ਨਾ ਹੀ ਵਿਆਹ ਦੀ ਮੂਵੀ ਉਨ੍ਹਾਂ ਨੂੰ ਬਣਾ ਕੇ ਦਿੱਤੀ। ਕਾਫ਼ੀ ਪ੍ਰੇਸ਼ਾਨ ਹੋਣ ਮਗਰੋਂ ਜੋੜੇ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਅਮਨ ਬੱਲ ਇਕ ਪੇਸ਼ੇਵਰ ਫ਼ੋਟੋਗ੍ਰਾਫ਼ਰ ਹੈ, ਜਿਸ ਦਾ ਇਸ ਖੇਤਰ ਵਿਚ 15 ਤੋਂ 20 ਸਾਲ ਦਾ ਤਜ਼ਰਬਾ ਹੈ। ਇਸ ਦੇ ਚਲਦਿਆਂ ਕਮਨ ਅਤੇ ਰਮਨਦੀਪ ਰਾਏ ਨੇ ਆਪਣੇ ਵਿਆਹ ’ਚ ਫ਼ੋਟੋਗ੍ਰਾਫ਼ੀ ਤੇ ਵੀਡੀਓਗ੍ਰਾਫ਼ੀ ਲਈ ਉਸ ਨੂੰ ਬੁੱਕ ਕੀਤਾ ਸੀ।
ਇਹ ਵੀ ਪੜ੍ਹੋ: NDP ਲੀਡਰ ਜਗਮੀਤ ਸਿੰਘ ਬਣਨ ਵਾਲੇ ਹਨ ਪਿਤਾ, ਜਲਦ ਗੂੰਜਣਗੀਆਂ ਬੱਚੇ ਦੀਆਂ ਕਿਲਕਾਰੀਆਂ
ਆਪਣੇ ਬਚਾਅ ਵਿਚ ਫ਼ੋਟੋਗ੍ਰਾਫ਼ਰ ਅਮਨ ਬੱਲ ਨੇ ਅਦਾਲਤ ਵਿਚ ਕਿਹਾ ਕਿ ਉਸ ਨੇ ਜੋੜੇ ਨੂੰ ਐਲਬਮ ਅਤੇ ਮੂਵੀ ਇਸ ਲਈ ਨਹੀਂ ਦਿੱਤੀ ਕਿਉਂਕਿ ਉਨ੍ਹਾਂ ਵੱਲ ਉਸ ਦੇ 3500 ਡਾਲਰ ਬਕਾਇਆ ਹਨ ਅਤੇ ਵਾਰ-ਵਾਰ ਕਹਿਣ ਦੇ ਬਾਵਜੂਦ ਇਸ ਦਾ ਭੁਗਤਾਨ ਨਹੀਂ ਕੀਤਾ ਗਿਆ। ਅਮਨ ਬੱਲ ਤੇ ਉਸ ਦੇ ਵਕੀਲ ਨੇ ਇਹ ਵੀ ਦਲੀਲ ਦੇਣ ਦਾ ਯਤਨ ਕੀਤਾ ਕਿ ਇਸ ਮਾਮਲੇ ਵਿਚ ਅਮਨ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ, ਕਿਉਂਕਿ ਕਮਨ ਤੇ ਰਮਨਦੀਪ ਰਾਏ ਨੇ ਵਿਆਹ ਦੀ ਐਲਬਮ ਲਈ ਅਮਨ ਬੱਲ ਨਾਲ ਨਿੱਜੀ ਤੌਰ ’ਤੇ ਨਹੀਂ, ਸਗੋਂ ‘ਇਲੀਟ ਇਮੇਜਸ ਲਿਮਟਡ’ ਕੰਪਨੀ ਨਾਲ ਬੁਕਿੰਗ ਕੀਤੀ ਸੀ। ਹਾਲਾਂਕਿ ਜੱਜ ਨੇ ਅਮਨ ਬੱਲ ਦੇ ਇਹ ਸਾਰੇ ਤਰਕ ਨਹੀਂ ਮੰਨੇ ਅਤੇ ਜੋੜੇ ਦੇ ਹੱਕ ਵਿਚ ਫ਼ੈਸਲਾ ਸੁਣਾਉਂਦੇ ਹੋਏ ਫ਼ੋਟੋਗ੍ਰਾਫ਼ਰ ਨੂੰ 22 ਹਜ਼ਾਰ ਡਾਲਰ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾ ਦਿੱਤਾ। ਜੱਜ ਦੇ ਹੁਕਮ ਮੁਤਾਬਕ ਅਮਨ ਬੱਲ ਵਿਆਹੁਤਾ ਜੋੜੇ ਨੂੰ 7 ਹਜ਼ਾਰ ਡਾਲਰ ਐਲਬਮ ਤੇ ਮੂਵੀ ਦੇ ਵਾਪਸ ਕਰੇਗਾ ਤੇ ਹਰਜਾਨੇ ਵਜੋਂ ਉਸ ਨੂੰ 5 ਹਜ਼ਾਰ ਡਾਲਰ ਦੇਣੇ ਪੈਣਗੇ। ਇਸ ਤੋਂ ਇਲਾਵਾ ਉਹ ਜੋੜੇ ਨੂੰ 10 ਹਜ਼ਾਰ ਡਾਲਰ ਮਾਨਸਿਕ ਪ੍ਰੇਸ਼ਾਨੀ ਲਈ ਦੇਵੇਗਾ ਤੇ ਉਸ ਕੋਲੋਂ ਅਦਾਲਤੀ ਫੀਸ ਦੇ 236 ਡਾਲਰ ਵਸੂਲੇ ਜਾਣਗੇ।
ਇਹ ਵੀ ਪੜ੍ਹੋ: ਕੋਰੋਨਾ ਆਫ਼ਤ: ਹੁਣ ਫਿਲੀਪੀਨਜ਼ ਨੇ ਭਾਰਤ ਸਮੇਤ ਇਨ੍ਹਾਂ 10 ਦੇਸ਼ਾਂ ’ਤੇ ਲੱਗੀ ਯਾਤਰਾ ਪਾਬੰਦੀ ਦੀ ਮਿਆਦ ਵਧਾਈ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਇਮਰਾਨ ਦੀ ਪਾਰਟੀ ਦੇ ਨੇਤਾ ਦੇ ਪੁੱਤਰ 'ਤੇ ਲੱਗਾ ਨਾਬਾਲਗ ਈਸਾਈ ਕੁੜੀ ਨੂੰ ਅਗਵਾ ਕਰਕੇ ਵਿਆਹ ਕਰਾਉਣ ਦਾ ਦੋਸ਼
NEXT STORY