ਲੁਧਿਆਣਾ (ਖੁਰਾਣਾ) : ਮਾਣਯੋਗ ਸੁਪਰੀਮ ਕੋਰਟ ਵੱਲੋਂ ਜਾਰੀ ਅੰਤਰਿਮ ਹੁਕਮਾਂ ਦੇ ਬਾਵਜੂਦ ਕਰੀਬ ਇਕ ਸਾਲ ਦਾ ਲੰਬਾ ਸਮਾਂ ਗੁਜ਼ਰ ਜਾਣ ਤੋਂ ਬਾਅਦ ਵੀ ਈ-ਸ਼੍ਰਮ ਰਾਸ਼ਨ ਕਾਰਡ ਧਾਰਕਾਂ ਨਾਲ ਸਬੰਧਤ 1,49,604 ਪਰਿਵਾਰਾਂ ਦੇ 4,63,407 ਲੋਕ ਮੁਫ਼ਤ ਰਾਸ਼ਨ ਲੈਣ ਦੀ ਆਸ ਵਿੱਚ ਦਰ-ਦਰ ਭਟਕ ਰਹੇ ਹਨ। ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਇਨ੍ਹਾਂ ਮਿਹਨਤਕਸ਼ ਲੋਕਾਂ ਦੀ ਉਮੀਦ ''ਤੇ ਲਗਾਤਾਰ ਪਾਣੀ ਫਿਰਦਾ ਦਿਖਾਈ ਦੇ ਰਿਹਾ ਹੈ। ਲੱਖਾਂ ਈ-ਸ਼੍ਰਮ ਰਾਸ਼ਨ ਕਾਰਡ ਧਾਰਕ, ਜਿਨ੍ਹਾਂ ਵਿੱਚ ਜ਼ਿਆਦਾਤਰ ਪ੍ਰਵਾਸੀ ਪਰਿਵਾਰ ਸ਼ਾਮਲ ਹਨ, ਆਪਣੇ ਹੱਕ ਲੈਣ ਲਈ ਕਦੇ ਰਾਸ਼ਨ ਡਿਪੂਆਂ 'ਤੇ ਅਤੇ ਕਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਕੱਟ-ਕੱਟ ਕੇ ਆਪਣੀਆਂ ਚੱਪਲਾਂ ਘਸਾ ਰਹੇ ਹਨ ਪਰ ਇਨ੍ਹਾਂ ਪਰਿਵਾਰਾਂ ਨੂੰ ਉਨ੍ਹਾਂ ਦੇ ਹਿੱਸੇ ਦਾ ਅਨਾਜ ਮਿਲਣਾ ਤਾਂ ਦੂਰ ਉਨ੍ਹਾਂ ਦੀ ਕੋਈ ਅਪੀਲ-ਦਲੀਲ ਤੱਕ ਨਹੀਂ ਸੁਣੀ ਜਾ ਰਹੀ।
ਇਹ ਵੀ ਪੜ੍ਹੋ : ਮਿਡ-ਡੇ ਮੀਲ ਵਰਕਰਾਂ ਨੇ ਘੇਰਿਆ ਕੈਬਨਿਟ ਮੰਤਰੀ ਸੰਜੀਵ ਅਰੋੜਾ ਦਾ ਦਫ਼ਤਰ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਦੀ ਫਿਟਕਾਰ ਤੋਂ ਬਾਅਦ ਫਰਵਰੀ 2025 ਵਿੱਚ ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਖ਼ੁਰਾਕ ਤੇ ਸਪਲਾਈ ਵਿਭਾਗ ਵੱਲੋਂ ਪੰਜਾਬ ਭਰ ਵਿੱਚ ਕਰੀਬ ਡੇਢ ਲੱਖ ਮਜ਼ਦੂਰ ਪਰਿਵਾਰਾਂ ਨੂੰ ਮੁਫ਼ਤ ਅਨਾਜ ਮੁਹੱਈਆ ਕਰਵਾਉਣ ਲਈ ਈ-ਸ਼੍ਰਮ ਰਾਸ਼ਨ ਕਾਰਡ ਬਣਾਏ ਗਏ ਸਨ। ਚਿੰਤਾ ਦੀ ਗੱਲ ਇਹ ਹੈ ਕਿ ਇਨ੍ਹਾਂ ਪਰਿਵਾਰਾਂ ਨੂੰ ਅਜੇ ਤੱਕ ਰਾਸ਼ਨ ਡਿਪੂਆਂ ਤੋਂ ਅਨਾਜ ਦਾ ਇੱਕ ਦਾਣਾ ਵੀ ਨਹੀਂ ਮਿਲਿਆ ਹੈ। ਅਜਿਹੇ ਵਿੱਚ ਪੰਜਾਬ ਭਰ ਦੇ ਲੱਖਾਂ ਪਰਿਵਾਰ ਪੂਰੀ ਤਰ੍ਹਾਂ ਮਾਯੂਸ ਹਨ। ਜਦੋਂ ਇਹ ਪਰਿਵਾਰ ਆਪਣੇ ਹਿੱਸੇ ਦਾ ਅਨਾਜ ਲੈਣ ਲਈ ਅਧਿਕਾਰੀਆਂ ਜਾਂ ਡਿਪੂਆਂ 'ਤੇ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਸਿਰਫ਼ ਝੂਠੇ ਸੁਪਨੇ ਦਿਖਾ ਕੇ ਖਾਲੀ ਹੱਥ ਮੋੜ ਦਿੱਤਾ ਜਾਂਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੇਂਦਰ ਸਰਕਾਰ, ਪੰਜਾਬ ਸਰਕਾਰ ਜਾਂ ਜ਼ਿਲਾ ਪ੍ਰਸ਼ਾਸਨ ਇਨ੍ਹਾਂ ਪਰਿਵਾਰਾਂ ਦੀ ਬਾਂਹ ਕਦੋਂ ਅਤੇ ਕਿਵੇਂ ਫੜਦੇ ਹਨ।
ਇਹ ਵੀ ਪੜ੍ਹੋ : ਹਿਮਾਚਲ 'ਚ ਭਾਰੀ ਬਰਫਬਾਰੀ: 1000 ਤੋਂ ਵੱਧ ਵਾਹਨ ਫਸੇ, ਹਜ਼ਾਰਾਂ ਸੈਲਾਨੀਆਂ ਦੀ ਜਾਨ ਮੁਸੀਬਤ 'ਚ
ਪੰਜਾਬ ਦੇ ਕਿਸ ਜ਼ਿਲ੍ਹੇ 'ਚ ਕਿੰਨੇ ਈ-ਸ਼੍ਰਮ ਰਾਸ਼ਨ ਕਾਰਡ ਬਣੇ
ਪਟਿਆਲਾ 20,1922.
ਲੁਧਿਆਣਾ 14,0983.
ਹੁਸ਼ਿਆਰਪੁਰ 12,8044.
ਸੰਗਰੂਰ 9,0285.
ਅੰਮ੍ਰਿਤਸਰ 7,9846.
ਜਲੰਧਰ 7,2887.
ਗੁਰਦਾਸਪੁਰ 6,9798.
ਐੱਸ.ਬੀ.ਐੱਸ.ਨਗਰ 6,8079.
ਮੋਗਾ 6,00810.
ਮਾਨਸਾ 5,94711.
ਫ਼ਾਜ਼ਿਲਕਾ 5,88812.
ਬਠਿੰਡਾ 5,20113.
ਐੱਸ.ਏ.ਐੱਸ. ਨਗਰ 5,15114.
ਰੂਪਨਗਰ 5,08615.
ਫ਼ਤਿਹਗੜ੍ਹ ਸਾਹਿਬ 4,49916.
ਪਠਾਨਕੋਟ 4,43017.
ਬਰਨਾਲਾ 4,32218.
ਤਰਨਤਾਰਨ 4,14319.
ਫ਼ਿਰੋਜ਼ਪੁਰ 3,76420.
ਫ਼ਰੀਦਕੋਟ 3,56121.
ਸ੍ਰੀ ਮੁਕਤਸਰ ਸਾਹਿਬ 3,16822.
ਮਲੇਰਕੋਟਲਾ 2,04423.
ਕਪੂਰਥਲਾ 1,982
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਬਕਾ ਸਰਪੰਚ ਦੇ ਘਰ ’ਤੇ ਫਾਇਰਿੰਗ, ਜਾਨੋਂ ਮਾਰਨ ਦੀ ਨੀਅਤ ਨਾਲ ਕੀਤੇ 10 ਫਾਇਰ
NEXT STORY