ਸੰਯੁਕਤ ਰਾਸ਼ਟਰ - ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਨੇ ਕਿਹਾ ਹੈ ਕਿ ਉਹ ਸੰਯੁਕਤ ਰਾਸ਼ਟਰ ਦੇ ਇਕ ਸੀਨੀਅਰ ਅਧਿਕਾਰੀ ਖਿਲਾਫ ਮੁਕੱਦਮਾ ਕਰਨਗੇ, ਜਿਨ੍ਹਾਂ ਨੇ ਮੁਸਲਮਾਨਾਂ ਦੇ ਬਾਰੇ ਵਿਚ ਉਨ੍ਹਾਂ ਦੀ ਕਥਿਤ ਟਿੱਪਣੀਆਂ ਨੂੰ ਬੇਹੱਦ ਭਿਆਨਕ ਦੱਸਿਆ ਸੀ। ਸਵਾਮੀ ਨੇ ਕਿਹਾ ਕਿ ਡਿਪਲੋਮੈਟ ਦੀ ਟਿੱਪਣੀ ਅਪਮਾਨਜਨਕ ਅਤੇ ਪੂਰੀ ਤਰ੍ਹਾਂ ਨਾਲ ਝੂਠ ਹੈ। ਸੰਯੁਕਤ ਰਾਸ਼ਟਰ ਵਿਚ ਕਤਲੇਆਮ ਦੀ ਰੋਕਥਾਮ ਲਈ ਵਿਸ਼ੇਸ਼ ਸਲਾਹਕਾਰ ਐਡਾਮਾ ਡੇਂਗ ਨੇ ਦਸੰਬਰ 2019 ਵਿਚ ਨਾਗਰਿਕਤਾ ਸੋਧ ਐਕਟ ਅਪਣਾਏ ਜਾਣ ਤੋਂ ਬਾਅਦ ਭਾਰਤ ਵਿਚ ਘੱਟ ਗਿਣਤੀ ਭਾਈਚਾਰਿਆਂ ਖਿਲਾਫ ਗਲਤ ਭਾਸ਼ਾ ਅਤੇ ਭੇਦਭਾਵ ਦੀਆਂ ਰਿਪੋਰਟਾਂ 'ਤੇ ਚਿੰਤਾ ਵਿਅਕਤ ਕੀਤੀ ਸੀ। ਡੇਂਗ ਨੇ ਇਸ ਵਿਚਾਲੇ ਭਾਜਪਾ ਨੇਤਾ ਦੇ ਕਥਿਤ ਬਿਆਨਾਂ ਦਾ ਵੀ ਜ਼ਿਕਰ ਕੀਤਾ ਸੀ।
ਸਵਾਮੀ ਨੇ ਡੇਂਗ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ 19 ਮਈ ਨੂੰ ਇਕ ਟਵੀਟ ਵਿਚ ਆਖਿਆ ਕਿ ਸੰਯੁਕਤ ਰਾਸ਼ਟਰ ਦੇ ਅਧਿਕਾਰੀ ਨੇ ਨਿਊਯਾਰਕ ਵਿਚ ਇਕ ਬਿਆਨ ਵਿਚ ਆਖਿਆ ਕਿ ਸਵਾਮੀ ਨੇ ਇਕ ਪਾਕਿਸਤਾਨੀ ਟੀ. ਵੀ. ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਸੀ ਕਿ ਭਾਰਤੀ ਸੰਵਿਧਾਨ ਵਿਚ ਮੁਸਲਮਾਨ ਹਿੰਦੂਆਂ ਦੇ ਬਰਾਬਰ ਨਹੀਂ ਹਨ। ਸਵਾਮੀ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਨਾਲ ਝੂਠ ਹੈ, ਇਸ ਲਈ ਉਹ ਡੇਂਗ ਖਿਲਾਫ ਅਦਾਲਤ ਵਿਚ ਮੁਕੱਦਮਾ ਕਰਨਗੇ। ਸਵਾਮੀ ਨੇ ਵੀਰਵਾਰ ਨੂੰ ਇਕ ਟਵੀਟ ਵਿਚ ਕਿਹਾ ਕਿ ਵਿਦੇਸ਼ ਸਕੱਤਰ ਨੂੰ ਲਿੱਖੀ ਚਿੱਠੀ ਵਿਚ ਉਨ੍ਹਾਂ ਨੇ ਪਾਕਿਸਤਾਨੀ ਟੀ. ਵੀ. ਦੇ ਕੱਟ ਐਂਡ ਪੇਸਟ ਬਿਆਨ 'ਤੇ ਭਰੋਸਾ ਕਰਨ ਲਈ ਡੇਂਗ ਖਿਲਾਫ ਮਾਣਹਾਨੀ ਦਾ ਮੁਕੱਦਮਾ ਚਲਾਉਣ ਦਾ ਆਪਣਾ ਇਰਾਦਾ ਵਿਅਕਤ ਕੀਤਾ ਹੈ। ਉਨ੍ਹਾਂ ਕਿਹਾ ਕਿ ਡੇਂਗ ਨੂੰ ਬਹੁਤ ਜਲਦ ਕਾਨੂੰਨੀ ਨੋਟਿਸ ਭੇਜਿਆ ਜਾਵੇਗਾ।
ਬਿ੍ਰਟੇਨ 'ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ 'ਚ 136 ਫੀਸਦੀ ਦਾ ਹੋਇਆ ਵਾਧਾ
NEXT STORY