ਕਾਬੁਲ (ਬਿਊਰੋ): ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਦੇਸ਼ ਛੱਡ ਕੇ ਨਿਕਲੇ ਰਾਸਟਰਪਤੀ ਅਸ਼ਰਫ ਗਨੀ ਹੁਣ ਅਮਰੀਕਾ ਜਾ ਸਕਦੇ ਹਨ। ਪਹਿਲਾਂ ਜਾਣਕਾਰੀ ਦਿੱਤੀ ਗਈ ਸੀ ਕਿ ਅਸ਼ਰਫ ਗਨੀ ਤਜਾਕਿਸਤਾਨ ਪਹੁੰਚ ਗਏ ਹਨ ਪਰ ਇੱਥੇ ਬੀਤੇ ਦਿਨ ਉਹਨਾਂ ਦੀ ਫਲਾਈਟ ਲੈਂਡ ਨਹੀਂ ਹੋ ਸਕੀ। ਅਜਿਹੇ ਵਿਚ ਅਸ਼ਰਫ ਗਨੀ ਓਮਾਨ ਵਿਚ ਹਨ। ਅਸ਼ਰਫ ਗਨੀ ਦੇ ਇਲਾਵਾ ਅਫਗਾਨਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੋਹਿਬ ਵੀ ਓਮਾਨ ਵਿਚ ਹੀ ਹਨ।
ਪੜ੍ਹੋ ਇਹ ਅਹਿਮ ਖਬਰ -ਅਫਗਾਨਿਸਤਾਨ 'ਚ ਹਾਲਾਤ ਬੇਕਾਬੂ, ਹਵਾਈ ਅੱਡੇ 'ਤੇ ਗੋਲੀਬਾਰੀ 'ਚ 5 ਲੋਕਾਂ ਦੀ ਮੌਤ
ਦੋਹਾਂ ਦੇ ਜਹਾਜ਼ ਨੂੰ ਐਤਵਾਰ ਨੂੰ ਤਜਾਕਿਸਤਾਨ ਵਿਚ ਲੈਂਡ ਕਰਨ ਦੀ ਇਜਾਜ਼ਤ ਨਹੀਂ ਮਿਲ ਸਕੀ ਸੀ। ਅਜਿਹੇ ਵਿਚ ਉਹਨਾਂ ਨੇ ਓਮਾਨ ਵਿਚ ਰੁੱਕਣ ਦਾ ਫ਼ੈਸਲਾ ਲਿਆ ਸੀ। ਹੁਣ ਅਸ਼ਰਫ ਗਨੀ ਇੱਥੋਂ ਅਮਰੀਕਾ ਜਾ ਸਕਦੇ ਹਨ।ਇੱਥੇ ਦੱਸ ਦਈਏ ਕਿ ਅਸ਼ਰਫ ਗਨੀ ਨੇ ਫੇਸਬੁੱਕ 'ਤੇ ਇਕ ਸੰਦੇਸ਼ ਜਾਰੀ ਕਰਦਿਆਂ ਕਿਹਾ ਸੀ ਕਿ ਅਫਗਾਨਿਸਤਾਨ ਵਿਚ ਮੁਸ਼ਕਲ ਹਾਲਾਤ ਪੈਦਾ ਹੋ ਗਏ ਹਨ। ਖੂਨ-ਖਰਾਬੇ ਨੂੰ ਰੋਕਣ ਲਈ ਉਹਨਾਂ ਨੂੰ ਅਫਗਾਨਿਸਤਾਨ ਛੱਡਣਾ ਪਿਆ ਹੈ। ਭਾਵੇਂਕਿ ਜੇਕਰ ਸਾਬਕਾ ਰਾਸ਼ਟਰਪਤੀ ਹਾਮਿਦ ਕਰਜਈ ਅਤੇ ਅਬਦੁੱਲਾ ਦੀ ਗੱਲ ਕਰੀਏ ਇਹ ਦੋਵੇਂ ਹਾਲੇ ਕਾਬੁਲ ਵਿਚ ਹੀ ਹਨ। ਦੋਹਾਂ ਵੱਲੋਂ ਤਾਲਿਬਾਨ ਨਾਲ ਗੱਲ ਕੀਤੀ ਜਾ ਰਹੀ ਹੈ ਅਤੇ ਕੋਸ਼ਿਸ਼ ਜਾ ਰਹੀ ਹੈ ਕਿ ਮਿਲੀ-ਜੁਲੀ ਸਰਕਾਰ ਚੱਲ ਸਕੇ ਤਾਂ ਜੋ ਲੋਕਾਂ ਦੀ ਪਰੇਸ਼ਾਨੀ ਘੱਟ ਕੀਤੀ ਜਾ ਸਕੇ।
ਅਫਗਾਨਿਸਤਾਨ ਛੱਡਣ ਮਗਰੋਂ ਰਾਸ਼ਟਰਪਤੀ ਅਸ਼ਰਫ ਗਨੀ ਦਾ ਬਿਆਨ ਆਇਆ ਸਾਹਮਣੇ, ਦੱਸਿਆ ਕਿਉਂ ਛੱਡਿਆ ਦੇਸ਼
NEXT STORY