ਕਾਬੁਲ: ਅਮਰੀਕੀ ਸੈਨਿਕ ਦੀ ਵਾਪਸੀ ਅਤੇ ਤਾਲਿਬਾਨ ਦੀ ਵੱਧਦੀ ਹਿੰਸਾ ’ਚ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਕਿਹਾ ਕਿ ਤਾਲਿਬਾਨ ਅਗਲੇ 100 ਸਾਲਾਂ ’ਚ ਵੀ ਅਫ਼ਗਾਨ ਸਰਕਾਰ ਨੂੰ ਆਤਮ ਸਮਰਪਣ ਕਰਨ ’ਤੇ ਮਜ਼ਬੂਰ ਨਹੀਂ ਕਰ ਸਕਦਾ। ਰਾਸ਼ਟਰਪਤੀ ਭਵਨ ’ਚ ਹੋਈ ਇਕ ਕੈਬਨਿਟ ਬੈਠਕ ’ਚ ਗਨੀ ਨੇ ਕਿਹਾ ਕਿ ਤਾਲਿਬਾਨ ਅਤੇ ਉਸ ਦੇ ਸਮਰਥਕ ਦੇਸ਼ ’ਚ ਹੋ ਰਹੇ ਖੂਨ-ਖ਼ਰਾਬੇ ਅਤੇ ਤਬਾਹੀ ਦੇ ਲਈ ਪੂਰੀ ਤਰ੍ਹਾਂ ਜ਼ਿੰਮੇਦਾਰ ਹੈ ਪਰ ਅਸੀਂ ਆਪਣੇ ਖੇਤਰਾਂ ਦੀ ਰੱਖਿਆ ਲਈ ਤਿਆਰ ਹਾਂ।
ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਹਮਦੁੱਲਾ ਮੁਹਿਬ ਨੇ ਕਿਹਾ ਕਿ ਤਾਲਿਬਾਨ ਦੇ ਖ਼ੇਤਰ ਵਿਸਥਾਰ ਦਾ ਮਤਲਬ ਇਹ ਨਹੀਂ ਹੈ ਕਿ ਅਫ਼ਗਾਨ ਉਨ੍ਹਾਂ ਦਾ ਸਵਾਗਤ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕ ਆਪਣੇ ਖੇਤਰਾਂ ਦੀ ਰੱਖਿਆ ਲਈ ਤਿਆਰ ਹੈ। ਮੁਹਿਬ ਨੇ ਇਹ ਵੀ ਦੱਸਿਆ ਕਿ ਸੱਤ ਬਲੈਕ ਹਾਕ ਹੈਲੀਕਾਪਟਰ ਜਲਦ ਹੀ ਅਫ਼ਗਾਨ ਰਾਸ਼ਟਰੀ ਰੱਖਿਆ ਅਤੇ ਸੁਰੱਖਿਆ ਬਲਾਂ ਨੂੰ ਸੌਂਪੇ ਜਾਣਗੇ ਜੋ ਚੱਲ ਰਹੇ ਸੰਘਰਸ਼ ਨੂੰ ਕੰਟਰੋਲ ’ਚ ਲਿਆਉਣ ਦੀ ਮਦਦ ਕਰਨਗੇ।
ਅਫ਼ਗਾਨਿਸਤਾਨ ਦੇ ਰੱਖਿਆ ਮੰਤਰਾਲੇ ਦੇ ਮੁਤਾਬਕ ਪਿਛਲੇ 24 ਘੰਟਿਆਂ ’ਚ 200 ਤੋਂ ਵੱਧ ਤਾਲਿਬਾਨੀ ਅੱਤਵਾਦੀ ਮਾਰੇ ਗਏ ਹਨ। ਅਫ਼ਗਾਨ ਕਮਾਂਡੋ ਬਲਾਂ ਦੇ ਘੱਟ ਤੋਂ ਘੱਟ 10,000 ਮੈਂਬਰ ਦੇਸ਼ ਭਰ ’ਚ ਤਾਲਿਬਾਨ ਨੂੰ ਖ਼ਤਮ ਕਰਨ ’ਚ ਲੱਗੇ ਹੋਏ ਹਨ। ਦੂਜੇ ਪਾਸੇ ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਸ ਮਿਆਦ ’ਚ ਛੇ ਅਤੇ ਜ਼ਿਲ੍ਹਿਆਂ ’ਤੇ ਕਬਜ਼ਾ ਕਰ ਲਿਆ ਹੈ।
ਯੂਕੇ: ਆਕਸਫੋਰਡ ਯੂਨੀਵਰਸਿਟੀ ਨੇ ਸ਼ੁਰੂ ਕੀਤੇ HIV ਟੀਕੇ ਦੇ ਟ੍ਰਾਇਲ
NEXT STORY