ਕਾਬੁਲ (ਭਾਸ਼ਾ)- ਅਫਗਾਨ ਅਧਿਕਾਰੀਆਂ ਨੇ ਕਿਹਾ ਹੈ ਕਿ ਤਾਲਿਬਾਨ ਨੇ ਇਕ ਹੋਰ ਸੂਬਾਈ ਰਾਜਧਾਨੀ ਉੱਤੇ ਕਬਜ਼ਾ ਕਰ ਲਿਆ ਹੈ। ਕੰਧਾਰ ਸੂਬੇ ਦੀ ਰਾਜਧਾਨੀ ਕੰਧਾਰ ਅਫਗਾਨਿਸਤਾਨ ਦੀਆਂ 34 ਸੂਬਾਈ ਰਾਜਧਾਨੀਆਂ ਵਿਚੋਂ 12ਵੀਂ ਹੈ, ਜਿਸ ਨੂੰ ਅੱਤਵਾਦੀਆਂ ਨੇ ਆਪਣੇ ਕਬਜ਼ੇ ਵਿਚ ਕਰ ਲਿਆ ਹੈ। ਕੰਧਾਰ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੰਧਾਰ 'ਤੇ ਵੀਰਵਾਰ ਰਾਤ ਨੂੰ ਤਾਲਿਬਾਨ ਨੇ ਕਬਜ਼ਾ ਕਰ ਲਿਆ ਸੀ ਅਤੇ ਸਰਕਾਰੀ ਅਧਿਕਾਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਕਿਸੇ ਤਰ੍ਹਾਂ ਹਵਾਈ ਮਾਰਗ ਰਾਹੀਂ ਭੱਜਣ ਲਈ ਹਵਾਈਅੱਡੇ 'ਤੇ ਪਹੁੰਚ ਗਏ। ਇਸ ਤੋਂ ਪਹਿਲਾਂ ਵੀਰਵਾਰ ਨੂੰ ਤਾਲਿਬਾਨ ਨੇ ਅਫਗਾਨਿਸਤਾਨ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਹੇਰਾਤ 'ਤੇ ਕਬਜ਼ਾ ਕਰ ਲਿਆ ਸੀ। ਤਾਲਿਬਾਨ ਲੜਾਕਿਆਂ ਨੇ ਇਤਿਹਾਸਕ ਸ਼ਹਿਰ ਦੀ ਗਰੇਟ ਮਸਜਿਦ ਤੋਂ ਅੱਗੇ ਵਧ ਕੇ ਸਰਕਾਰੀ ਇਮਾਰਤਾਂ 'ਤੇ ਕਬਜ਼ਾ ਕਰ ਲਿਆ। ਗਵਾਹਾਂ ਨੇ ਦੱਸਿਆ ਕਿ ਇਕ ਸਰਕਾਰੀ ਇਮਾਰਤ ਤੋਂ ਰੁਕ-ਰੁਕ ਕੇ ਗੋਲੀਬਾਰੀ ਦੀ ਆਵਾਜ਼ ਆ ਰਹੀ ਸੀ, ਜਦੋਂ ਕਿ ਬਾਕੀ ਸ਼ਹਿਰ ਵਿਚ ਸ਼ਾਂਤੀ ਸੀ ਅਤੇ ਉਥੇ ਤਾਲਿਬਾਨ ਦਾ ਕਬਜ਼ਾ ਹੋ ਚੁੱਕਾ ਸੀ।
ਇਹ ਵੀ ਪੜ੍ਹੋ: ਕੋਵਿਡ ਮਹਾਮਾਰੀ ਦੌਰਾਨ US ’ਚ ਗੰਨ ਵਾਇਲੈਂਸ ਵਧੀ, ਰੋਜ਼ਾਨਾ 14 ਤੋਂ ਵੱਧ ਤੇ ਸਾਲ ’ਚ ਹੁੰਦੀਆਂ ਹਨ 30 ਹਜ਼ਾਰ ਮੌਤਾਂ
ਗਜ਼ਨੀ 'ਤੇ ਤਾਲਿਬਾਨ ਦੇ ਕਬਜ਼ੇ ਨਾਲ ਅਫਗਾਨਿਸਤਾਨ ਦੀ ਰਾਜਧਾਨੀ ਨੂੰ ਦੇਸ਼ ਦੇ ਦੱਖਣੀ ਸੂਬਿਆਂ ਨਾਲ ਜੋੜਨ ਵਾਲਾ ਇਕ ਅਹਿਮ ਰਾਜਮਾਰਗ ਕੱਟਿਆ ਗਿਆ। ਕਾਬੁਲ ਅਜੇ ਸਿੱਧੇ ਖ਼ਤਰੇ ਵਿਚ ਨਹੀਂ ਹੈ, ਪਰ ਦੇਸ਼ ਵਿਚ ਤਾਲਿਬਾਨ ਦੀ ਪਕੜ ਮਜ਼ਬੂਤਹੋ ਰਹੀ ਹੈ ਅਤੇ ਉਹ ਦੋ ਤਿਹਾਈ ਤੋਂ ਵੱਧ ਖੇਤਰਾਂ 'ਤੇ ਕਾਬਿਜ਼ ਹੋ ਗਿਆ ਹੈ। ਅੱਤਵਾਦੀ ਸੰਗਠਨ ਹੋਰ ਸੂਬਾਈ ਰਾਜਧਾਨੀਆਂ ਵਿਚ ਸਰਕਾਰੀ ਫ਼ੋਰਸਾਂ 'ਤੇ ਦਬਾਅ ਪਾ ਰਿਹਾ ਹੈ। ਸੁਰੱਖਿਆ ਦੀ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਅਮਰੀਕਾ ਕਾਬੁਲ ਸਥਿਤ ਅਮਰੀਕੀ ਦੂਤਘਰ ਤੋਂ ਕਰਮਚਾਰੀਆਂ ਨੂੰ ਕੱਢਣ ਲਈ 3,000 ਫ਼ੌਜੀ ਭੇਜ ਰਿਹਾ ਹੈ। ਇਸ ਦੇ ਨਾਲ ਹੀ, ਬ੍ਰਿਟੇਨ ਆਪਣੇ ਨਾਗਰਿਕਾਂ ਨੂੰ ਦੇਸ਼ 'ਚੋਂ ਬਾਹਰ ਕੱਢਣ ਵਿਚ ਸਹਾਇਤਾ ਲਈ ਕੁਝ ਸਮੇਂ ਲਈ ਉੱਥੇ ਲਗਭਗ 600 ਫ਼ੌਜੀ ਤਾਇਨਾਤ ਕਰੇਗਾ। ਅਫਗਾਨਿਸਤਾਨ ਤੋਂ ਅਮਰੀਕੀ ਅਤੇ ਨਾਟੋ ਫੌਜਾਂ ਦੀ ਵਾਪਸੀ ਦੇ ਵਿਚਕਾਰ ਤਾਲਿਬਾਨ ਨੇ ਵੀਰਵਾਰ ਨੂੰ ਕਾਬੁਲ ਦੇ ਨੇੜੇ ਇਕ ਹੋਰ ਸੂਬਾਈ ਰਾਜਧਾਨੀ ਗਜ਼ਨੀ ਉੱਤੇ ਕਬਜ਼ਾ ਕਰ ਲਿਆ। ਕਾਬੁਲ ਤੋਂ 130 ਕਿਲੋਮੀਟਰ ਦੱਖਣ -ਪੱਛਮ ਵਿਚ ਗਜ਼ਨੀ ਵਿਚ ਅੱਤਵਾਦੀਆਂ ਨੇ ਚਿੱਟੇ ਝੰਡੇ ਲਹਿਰਾਏ ਸਨ। ਗਜ਼ਨੀ ਦੇ ਤਾਲਿਬਾਨ ਦੇ ਹੱਥਾਂ ਵਿਚ ਜਾਣ ਨਾਲ ਸਰਕਾਰੀ ਫ਼ੌਜਾਂ ਦਾ ਇੱਥੇ ਜਾਣਾ ਮੁਸ਼ਕਲ ਹੋ ਜਾਵੇਗਾ, ਕਿਉਂਕਿ ਇਹ ਕਾਬੁਲ-ਕੰਧਾਰ ਹਾਈਵੇਅ ਉੱਤੇ ਹੈ। ਇਸ ਦੌਰਾਨ, ਅਫਗਾਨਿਸਤਾਨ ਦੇ ਸਭ ਤੋਂ ਵੱਡੇ ਸ਼ਹਿਰਾਂ ਵਿਚੋਂ ਇਕ ਲਸ਼ਕਰ ਗਾਹ ਵਿਚ ਲੜਾਈ ਤੇਜ਼ ਹੋ ਗਈ ਹੈ।
ਇਹ ਵੀ ਪੜ੍ਹੋ: ਨਰਸ ਦਾ ਕਾਰਾ, ਕੋਰੋਨਾ ਵੈਕਸੀਨ ਦੇ ਨਾਮ ’ਤੇ 8600 ਲੋਕਾਂ ਨੂੰ ਲਗਾਇਆ ਲੂਣ ਦੇ ਪਾਣੀ ਦਾ ਟੀਕਾ
ਹੇਲਮੰਡ ਦੀ ਸੰਸਦ ਮੈਂਬਰ ਨਸੀਮਾ ਨਿਆਜ਼ੀ ਨੇ ਕਿਹਾ ਕਿ ਰਾਜਧਾਨੀ ਦੇ ਖੇਤਰੀ ਪੁਲਸ ਮੁੱਖ ਦਫਤਰ ਨੂੰ ਬੁੱਧਵਾਰ ਨੂੰ ਇਕ ਆਤਮਘਾਤੀ ਕਾਰ ਬੰਬ ਹਮਲੇ ਵਿਚ ਨਿਸ਼ਾਨਾ ਬਣਾਇਆ ਗਿਆ ਸੀ। ਵੀਰਵਾਰ ਨੂੰ ਤਾਲਿਬਾਨ ਨੇ ਹੈੱਡਕੁਆਰਟਰ 'ਤੇ ਕਬਜ਼ਾ ਕਰ ਲਿਆ ਅਤੇ ਕੁਝ ਪੁਲਸ ਅਧਿਕਾਰੀਆਂ ਨੇ ਉਨ੍ਹਾਂ ਦੇ ਅੱਗੇ ਆਤਮ ਸਮਰਪਣ ਕਰ ਦਿੱਤਾ, ਜਦੋਂ ਕਿ ਕਈਆਂ ਨੇ ਨੇੜਲੇ ਰਾਜਪਾਲ ਦਫ਼ਤਰ ਵਿਚ ਸ਼ਰਨ ਲਈ, ਜੋ ਅਜੇ ਵੀ ਸਰਕਾਰੀ ਫ਼ੋਰਸਾਂ ਦੇ ਕਬਜ਼ੇ ਵਿਚ ਹੈ। ਤਾਲਿਬਾਨ ਲੜਾਕਿਆਂ ਨੇ ਬੁੱਧਵਾਰ ਰਾਤ ਕੰਧਾਰ ਦੀ ਇਕ ਜੇਲ੍ਹ ਉੱਤੇ ਹਮਲਾ ਕੀਤਾ ਅਤੇ ਕੈਦੀਆਂ ਨੂੰ ਛੁੱਡਵਾ ਲਿਆ। ਨਿਆਜ਼ੀ ਨੇ ਇਲਾਕੇ ਵਿਚ ਹਵਾਈ ਹਮਲਿਆਂ ਦੀ ਨਿੰਦਾ ਕੀਤੀ ਅਤੇ ਖ਼ਦਸ਼ਾ ਜਤਾਇਆ ਕਿ ਇਸ ਵਿਚ ਆਮ ਨਾਗਰਿਕ ਮਾਰੇ ਜਾ ਸਰਦੇ ਹਨ। ਉਨ੍ਹਾਂ ਕਿਹਾ, "ਤਾਲਿਬਾਨ ਲੜਾਕਿਆਂ ਨੇ ਆਪਣੀ ਰੱਖਿਆ ਲਈ ਆਮ ਨਾਗਰਿਕ ਦੇ ਘਰਾਂ ਦੀ ਵਰਤੋਂ ਕੀਤੀ ਹੈ ਅਤੇ ਸਰਕਾਰ ਨਾਗਰਿਕਾਂ ਦੀ ਪਰਵਾਹ ਕੀਤੇ ਬਿਨਾਂ ਹਵਾਈ ਹਮਲੇ ਕਰ ਰਹੀ ਹੈ।" ਮੰਨਿਆ ਜਾਂਦਾ ਹੈ ਕਿ ਅਮਰੀਕੀ ਹਵਾਈ ਸੈਨਾ ਹਵਾਈ ਹਮਲਿਆਂ ਵਿਚ ਅਫਗਾਨ ਫ਼ੌਜਾਂ ਦੀ ਮਦਦ ਕਰ ਰਹੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅਮਰੀਕੀ ਬੰਬ ਧਮਾਕਿਆਂ ਵਿਚ ਕਿੰਨੇ ਲੋਕ ਮਾਰੇ ਗਏ ਹਨ।
ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਦੁੱਖ ਭਰੀ ਖ਼ਬਰ, ਭਾਰਤੀ ਮੂਲ ਦੇ ਨੌਜਵਾਨ ਦੀ ਖੱਡ ’ਚੋਂ ਮਿਲੀ ਲਾਸ਼
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੋਵਿਡ ਮਹਾਮਾਰੀ ਦੌਰਾਨ US ’ਚ ਗੰਨ ਵਾਇਲੈਂਸ ਵਧੀ, ਰੋਜ਼ਾਨਾ 14 ਤੋਂ ਵੱਧ ਤੇ ਸਾਲ ’ਚ ਹੁੰਦੀਆਂ ਹਨ 30 ਹਜ਼ਾਰ ਮੌਤਾਂ
NEXT STORY