ਵਡੋਦਰਾ : ਵਡੋਦਰਾ ਵਿਖੇ ਖੇਡੀ ਗਈ 72ਵੀਂ ਸੀਨੀਅਰ ਪੁਰਸ਼ ਰਾਸ਼ਟਰੀ ਕਬੱਡੀ ਚੈਂਪੀਅਨਸ਼ਿਪ ਵਿੱਚ ਭਾਰਤੀ ਰੇਲਵੇ ਦੀ ਟੀਮ ਨੇ ਆਪਣੀ ਸਰਦਾਰੀ ਕਾਇਮ ਰੱਖਦਿਆਂ ਖਿਤਾਬ ਜਿੱਤ ਲਿਆ ਹੈ। ਸ਼ੁੱਕਰਵਾਰ ਨੂੰ ਹੋਏ ਬੇਹੱਦ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਰੇਲਵੇ ਨੇ ਮਹਾਰਾਸ਼ਟਰ ਨੂੰ 49-31 ਦੇ ਫਰਕ ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।
ਸੈਮੀਫਾਈਨਲ ਤੋਂ ਫਾਈਨਲ ਤੱਕ ਦਾ ਸਫ਼ਰ
ਟੂਰਨਾਮੈਂਟ ਦੇ ਆਖਰੀ ਦਿਨ ਦੀ ਸ਼ੁਰੂਆਤ ਦੋ ਅਹਿਮ ਸੈਮੀਫਾਈਨਲ ਮੁਕਾਬਲਿਆਂ ਨਾਲ ਹੋਈ ਸੀ। ਪਹਿਲਾ ਸੈਮੀਫਾਈਨਲ ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿਚਾਲੇ ਖੇਡਿਆ ਗਿਆ, ਜਦਕਿ ਦੂਜੇ ਸੈਮੀਫਾਈਨਲ ਵਿੱਚ ਭਾਰਤੀ ਰੇਲਵੇ ਦਾ ਸਾਹਮਣਾ ਚੰਡੀਗੜ੍ਹ ਦੀ ਟੀਮ ਨਾਲ ਹੋਇਆ। ਇਨ੍ਹਾਂ ਮੁਕਾਬਲਿਆਂ ਵਿੱਚ ਜਿੱਤ ਦਰਜ ਕਰਨ ਤੋਂ ਬਾਅਦ ਰੇਲਵੇ ਅਤੇ ਮਹਾਰਾਸ਼ਟਰ ਦੀਆਂ ਟੀਮਾਂ ਫਾਈਨਲ ਵਿੱਚ ਪਹੁੰਚੀਆਂ ਸਨ।
ਮਹਾਰਾਸ਼ਟਰ ਦਾ ਸੰਘਰਸ਼ ਰਿਹਾ ਨਾਕਾਫ਼ੀ
ਫਾਈਨਲ ਮੈਚ ਵਿੱਚ ਮਹਾਰਾਸ਼ਟਰ ਦੀ ਟੀਮ ਨੇ ਆਪਣੇ ਮਜ਼ਬੂਤ ਆਲ-ਰਾਊਂਡ ਪ੍ਰਦਰਸ਼ਨ ਨਾਲ ਦਬਦਬਾ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਰੇਲਵੇ ਦੀ ਰਣਨੀਤੀ ਅੱਗੇ ਉਨ੍ਹਾਂ ਦੀ ਇੱਕ ਨਾ ਚੱਲੀ। ਮਹਾਰਾਸ਼ਟਰ ਵੱਲੋਂ ਪੰਕਜ ਮੋਹਿਤੇ ਨੇ 12 ਅੰਕ ਅਤੇ ਆਸ਼ੂ ਮਲਿਕ ਨੇ 8 ਅੰਕ ਹਾਸਲ ਕਰਕੇ ਆਪਣੀ ਟੀਮ ਨੂੰ ਜਿਤਾਉਣ ਦੀ ਪੂਰੀ ਵਾਹ ਲਾਈ, ਪਰ ਅੰਤ ਵਿੱਚ ਭਾਰਤੀ ਰੇਲਵੇ ਨੇ ਬਾਜ਼ੀ ਮਾਰ ਲਈ।
ਪਹਿਲਾ ਰਣਜੀ ਟਰਾਫੀ ਖਿਤਾਬ ਜਿੱਤਣ ਮਗਰੋਂ ਕਪਤਾਨ ਪਾਰਸ ਡੋਗਰਾ ਦਾ ਭਾਵੁਕ ਬਿਆਨ ਆਇਆ ਸਾਹਮਣੇ
NEXT STORY