ਕਾਬੁਲ (ਏਜੰਸੀਆਂ)- ਅਫਗਾਨਿਸਤਾਨ ’ਚ ਭਾਰਤ ਵਲੋਂ ਬਣਾਏ ਗਏ ਇਕ ਹਾਈਵੇ ’ਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ। ਤਾਲਿਬਾਨ ਨੇ ਦੇਸ਼ ਦੇ ਬਾਹਰੀ ਹਿੱਸਿਆਂ ’ਤੇ ਕਬਜ਼ਾ ਕਰਨ ਪਿੱਛੋਂ ਹੁਣ ਸੂਬਿਆਂ ਦੀਆਂ ਰਾਜਧਾਨੀਆਂ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ। ਇਸ ਸਮੇਂ ਦੇਸ਼ ਦੇ 80 ਫੀਸਦੀ ਹਿੱਸੇ ’ਤੇ ਜਾਂ ਤਾਂ ਤਾਲਿਬਾਨ ਦਾ ਕਬਜ਼ਾ ਹੈ ਜਾਂ ਕਬਜ਼ੇ ਲਈ ਲੜਾਈ ਹੋ ਰਹੀ ਹੈ। ਪਾਕਿਸਤਾਨ ਨੇ ਇਕ ਵਾਰ ਮੁੜ ਤਾਲਿਬਾਨ ਦੀ ਮਦਦ ਲਈ ਮਦਰਸਿਆਂ ’ਚੋਂ 20,000 ਤੋਂ ਵਧ ਲੜਾਕੇ ਅਫਗਾਨਿਸਤਾਨ ਪਹੁੰਚਾਏ ਗਏ ਹਨ। ਤਾਲਿਬਾਨ ਦਾ ਅਲਕਾਇਦਾ ਅਤੇ ਹੋਰਨਾਂ ਕੱਟੜਪੰਥੀ ਗਰੁੱਪਾਂ ਨਾਲ ਵੀ ਸਬੰਧ ਹੈ। ਅਫਗਾਨਿਸਤਾਨ ਦੇ ਫੌਜੀ ਘਟੋ-ਘੱਟ 13 ਅੱਤਵਾਦੀ ਗਰੁੱਪਾਂ ਵਿਰੁੱਧ ਲੜ ਰਹੇ ਹਨ।
ਅਸੀਂ ਨਹੀਂ, ਸਰਕਾਰ ਆਮ ਲੋਕਾਂ ’ਤੇ ਕਰ ਰਹੀ ਹੈ ਹਮਲੇ : ਤਾਲਿਬਾਨ
ਤਾਲਿਬਾਨ ਦੇ ਇਕ ਬੁਲਾਰੇ ਜਬੀਉੱਲਾਹ ਨੇ ਕਿਹਾ ਕਿ ਅਸੀਂ ਨਹੀਂ ਸਗੋਂ ਅਫਗਾਨਿਸਤਾਨ ਸਰਕਾਰ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਲੋਕਾਂ ’ਤੇ ਹਮਲੇ ਕਰਨ ਦੇ ਹੁਕਮ ਦਿੱਤੇ ਹਨ। ਅਫਗਾਨਿਸਤਾਨ ਸਰਕਾਰ ਵਲੋਂ ਜਨਤਕ ਸਹੂਲਤਾਂ ’ਤੇ ਬੰਬਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਜਲੰਧਰ ਦੇ ਨੌਜਵਾਨ ਦੀ ਛੱਤ ਤੋਂ ਹੇਠਾਂ ਡਿੱਗਣ ਕਾਰਨ ਮੌਤ
2-3 ਮਹੀਨਿਆਂ ’ਚ ਅਸੀਂ ਜ਼ਮੀਨੀ ਹਾਲਾਤ ਬਦਲ ਦਿਆਂਗੇ : ਅਫਗਾਨ ਫੌਜ
ਅਫਗਾਨਿਸਤਾਨ ਦੇ ਉਪ ਰਾਸ਼ਟਰਪਤੀ ਅਮੀਰ ਉਲਾ ਸਾਲੇਹ ਦੇ ਇਕ ਬੁਲਾਰੇ ਨੇ ਦੱਸਿਆ ਕਿ ਤਾਲਿਬਾਨੀ ਵੱਖ-ਵੱਖ ਸ਼ਹਿਰਾਂ ਵਿਚ ਲੋਕਾਂ ਨੂੰ ਮਨੁੱਖੀ ਕਵਚ ਵਾਂਗ ਵਰਤ ਰਹੇ ਹਨ। ਅਫਗਾਨਿਸਤਾਨ ਸਰਕਾਰ ਨੇ ਸ਼ਾਂਤੀ ਲਿਆਉਣ ਲਈ 6 ਮਹੀਨਿਆਂ ਦੀ ਸੁਰੱਖਿਆ ਯੋਜਨਾ ਬਣਾਈ ਹੈ। ਅਫਗਾਨਿਸਤਾਨ ਦੀਆਂ ਸੁਰੱਖਿਆ ਫੋਰਸਾਂ ਅਗਲੇ 2-3 ਮਹੀਨਿਆਂ ’ਚ ਜ਼ਮੀਨੀ ਹਾਲਾਤ ਨੂੰ ਬਦਲ ਦੇਣਗੀਆਂ। ਉਸ ਤੋਂ ਬਾਅਦ ਤਾਲਿਬਾਨ ਕੋਲ ਗੱਲਬਾਤ ਤੋਂ ਬਿਨਾਂ ਹੋਰ ਕੋਈ ਬਦਲ ਬਾਕੀ ਨਹੀਂ ਰਹੇਗਾ।
ਭਾਰਤ ਸਰਕਾਰ ਨੇ ਮਜ਼ਾਰ-ਏ-ਸ਼ਰੀਫ ਤੋਂ ਡਿਪਲੋਮੈਟ ਵਾਪਸ ਸੱਦੇ
ਅਫਗਾਨਿਸਤਾਨ ਦੇ ਚੌਥੇ ਸਭ ਤੋਂ ਵੱਡੇ ਸ਼ਹਿਰ ਮਜ਼ਾਰ-ਏ-ਸ਼ਰੀਫ ਦੇ ਵਧੇਰੇ ਹਿੱਸਿਆਂ ’ਤੇ ਤਾਲਿਬਾਨ ਵਲੋਂ ਕਬਜ਼ਾ ਕਰਨ ਪਿੱਛੋਂ ਭਾਰਤ ਸਰਕਾਰ ਨੇ ਆਪਣੇ ਨਾਗਰਿਕਾਂ ਅਤੇ ਡਿਪਲੋਮੈਟਾਂ ਨੂੰ ਉਥੋਂ ਵਾਪਸ ਸੱਦ ਲਿਆ ਹੈ। ਭਾਰਤੀ ਦੂਤ ਘਰ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਮਜ਼ਾਰ-ਏ-ਸ਼ਰੀਫ ਤੋਂ ਇਕ ਵਿਸ਼ੇਸ਼ ਉਡਾਨ ਦਿੱਲੀ ਆਏਗੀ। ਜਿਹੜੇ ਵੀ ਭਾਰਤੀ ਨਾਗਰਿਕ ਸ਼ਹਿਰ ਵਿਚ ਹਨ ਅਤੇ ਭਾਰਤ ਵਾਪਸ ਆਉਣਾ ਚਾਹੁੰਦੇ ਹਨ, ਉਹ ਉਕਤ ਹਵਾਈ ਜਹਾਜ਼ ਵਿਚ ਸਵਾਰ ਹੋ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਵ੍ਹਟਸਐਪ ’ਤੇ ਆਪਣੇ ਪਾਸਪੋਰਟ ਦਾ ਵੇਰਵਾ ਭੇਜਣਾ ਹੋਵੇਗਾ। ਭਾਰਤ ਸਰਕਾਰ ਮਜ਼ਾਰ-ਏ-ਸ਼ਰੀਫ ਦੂਤ ਘਰ ’ਚ ਕੰਮ ਕਰਨ ਵਾਲੇ ਆਪਣੇ ਵਧੇਰੇ ਮੁਲਾਜ਼ਮਾਂ ਨੂੰ ਵੀ ਵਾਪਸ ਸੱਦ ਰਹੀ ਹੈ।
ਇਹ ਵੀ ਪੜ੍ਹੋ: ICU ਤੋਂ 13 ਮਹੀਨੇ ਬਾਅਦ ਘਰ ਪਰਤੀ ਦੁਨੀਆ ਦੀ ਸਭ ਤੋਂ ਛੋਟੀ ਬੱਚੀ, ਜਨਮ ਦੇ ਸਮੇਂ ਸੀ ਸੇਬ ਜਿੰਨਾ ਭਾਰ (ਤਸਵੀਰਾਂ)
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸਪੇਸ 'ਚ ਹੋਵੇਗੀ 'ਪਿੱਜ਼ਾ ਪਾਰਟੀ', ਦਾਅਵਤ ਲੈ ਕੇ ਰਵਾਨਾ ਹੋਇਆ ਰਾਕੇਟ
NEXT STORY