ਸਿੰਗਾਪੁਰ: ਦੁਨੀਆ ਦੀ ਸਭ ਤੋਂ ਛੋਟੀ ਬੱਚੀ 13 ਮਹੀਨੇ ਹਸਪਤਾਲ ਵਿਚ ਰਹਿਣ ਦੇ ਬਾਅਦ ਡਿਸਚਾਰਜ ਹੋ ਕੇ ਆਪਣੇ ਘਰ ਪਹੁੰਚ ਗਈ ਹੈ। ਇਸ ਬੱਚੀ ਦਾ ਨਾਮ ਕਵੈਕ ਯੂ ਜੁਆਨ ਹੈ ਅਤੇ ਇਸ ਦਾ ਜਨਮ 9 ਜੂਨ 2020 ਨੂੰ ਸਿੰਗਾਪੁਰ ਦੀ ਨੈਸ਼ਨਲ ਯੂਨੀਵਰਸਿਟੀ ਹਸਪਤਾਲ ਵਿਚ ਹੋਇਆ ਸੀ। ਜਨਮ ਦੇ ਸਮੇਂ ਬੱਚੀ ਦਾ ਭਾਰ 212 ਗ੍ਰਾਮ ਸੀ। ਯਾਨੀ ਇਕ ਸੇਬ ਜਿੰਨਾ ਪਰ ਹੁਣ ਬੱਚੀ ਦਾ ਭਾਰ 6.3 ਕਿਲੋ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਬੱਚੀ ਪ੍ਰੀਮੈਚਿਓਰ ਕੇਸ ਵਿਚ ਹੁਣ ਤੱਕ ਦੀ ਦੁਨੀਆ ਦੀ ਸਭ ਤੋਂ ਛੋਟੀ ਬੱਚੀ ਹੈ।
ਇਹ ਵੀ ਪੜ੍ਹੋ: ਕੈਨੇਡਾ ਨੇ ਭਾਰਤ ਲਈ ਸਿੱਧੀਆਂ ਉਡਾਣਾਂ ’ਤੇ ਲੱਗੀ ਪਾਬੰਦੀ 21 ਸਤੰਬਰ ਤੱਕ ਵਧਾਈ
ਦੱਸ ਦੇਈਏ ਕਿ ਕਵੈਕ ਯੂ ਜੁਆਨ ਦਾ ਜਦੋਂ ਜਨਮ ਹੋਇਆ ਸੀ ਤਾਂ ਉਹ ਉਦੋਂ ਸਿਰਫ਼ 5 ਮਹੀਨਿਆਂ ਦੀ ਸੀ ਅਤੇ ਇਸ ਦੇ ਕਾਰਨ ਸਰੀਰ ਦੇ ਬਹੁਤ ਸਾਰੇ ਅੰਗ ਸਹੀ ਤਰ੍ਹਾਂ ਵਿਕਸਿਤ ਨਹੀਂ ਹੋਏ ਸਨ। ਉਸ ਦੇ ਫੇਫੜੇ ਵੀ ਠੀਕ ਤਰ੍ਹਾਂ ਨਾਲ ਵਿਕਸਿਤ ਨਹੀਂ ਹੋਏ ਸਨ ਅਤੇ ਉਹ ਵੈਂਟੀਲੇਟਰ ਤੋਂ ਬਿਨਾਂ ਸਾਹ ਵੀ ਨਹੀਂ ਲੈ ਸਕਦੀ ਸੀ। ਇਸ ਤੋਂ ਇਲਾਵਾ ਉਸ ਦੀ ਚਮੜੀ ਵੀ ਬਹੁਤ ਨਾਜ਼ੁਕ ਸੀ। ਡਾਕਟਰਾਂ ਮੁਤਾਬਕ ਬੱਚੀ ਦਾ ਇਲਾਜ ਕਰਨਾ ਵੀ ਕਾਫ਼ੀ ਚੁਣੌਤੀਪੂਰਨ ਸੀ।
ਉਸਦੀ ਚਮੜੀ ਇੰਨੀ ਨਾਜ਼ੁਕ ਸੀ ਕਿ ਡਾਕਟਰ ਉਸ ਦੀ ਜਾਂਚ ਨਹੀਂ ਕਰ ਸਕਦੇ ਸਨ। ਉਸ ਦਾ ਸਰੀਰ ਇੰਨਾ ਛੋਟਾ ਸੀ ਕਿ ਡਾਕਟਰਾਂ ਨੂੰ ਸਭ ਤੋਂ ਛੋਟੇ ਸਾਈਜ਼ ਦੀ ਸਾਹ ਨਲੀ ਲੱਭਣੀ ਪਈ ਸੀ। ਉਸ ਨੂੰ ਇਕ ਡਾਇਪਰ ਦੇ 3 ਹਿੱਸੇ ਕਰਕੇ ਪਾਉਣਾ ਪੈਂਦਾ ਸੀ ਤਾਂ ਕਿ ਇਹ ਬੱਚੀ ਨੂੰ ਫਿੱਟ ਹੋ ਸਕੇ। ਬੱਚੀ ਨੂੰ ਜਦੋਂ ਇੰਟੈਂਸਿਵ ਕੇਅਰ ਯੂਨਿਟ (ਆਈ.ਸੀ.ਯੂ.) ਵਿਚ ਲਿਆਇਆ ਗਿਆ, ਉਦੋਂ ਡਾਕਟਰ ਝਾਂਗ ਸੁਹੇ ਨੂੰ ਆਪਣੀਆਂ ਅੱਖਾਂ ’ਤੇ ਵਿਸ਼ਵਾਸ ਨਹੀਂ ਹੋਇਆ। ਉਨ੍ਹਾਂ ਕਿਹਾ ਕਿ 22 ਸਾਲ ਦੇ ਕਰੀਅਰ ਵਿਚ ਅਜਿਹਾ ਕੇਸ ਪਹਿਲਾਂ ਕਦੇ ਨਹੀਂ ਦੇਖਿਆ।
ਇਹ ਵੀ ਪੜ੍ਹੋ: ਵੱਡਾ ਝਟਕਾ: ਭਾਰਤ ਤੋਂ UAE ਦੀਆਂ ਹਵਾਈ ਟਿਕਟਾਂ 50 ਫ਼ੀਸਦੀ ਹੋਈਆਂ ਮਹਿੰਗੀਆਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਚੀਨ ਨੇ ਕੈਨੇਡੀਅਨ ਵਿਅਕਤੀ ਦੀ ਮੌਤ ਦੀ ਸਜ਼ਾ ਖ਼ਿਲਾਫ਼ ਅਪੀਲ ਕੀਤੀ ਖਾਰਿਜ
NEXT STORY