ਕਾਬੁਲ— ਤਾਲਿਬਾਨ ਨੇ ਕਾਬੁਲ 'ਚ ਹੋਏ ਇਕ ਸ਼ਕਤੀਸ਼ਾਲੀ ਟਰੱਕ ਬੰਬ ਹਮਲੇ ਦੀ ਮੰਗਲਵਾਰ ਨੂੰ ਜ਼ਿੰਮੇਦਾਰੀ ਲਈ ਤੇ ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਰਾਸ਼ਟਰੀ ਰਾਜਧਾਨੀ 'ਤੇ ਅਜਿਹੇ ਹਮਲੇ ਹੋਰ ਵੀ ਹੋਣਗੇ। ਤਾਜ਼ਾ ਹਮਲੇ 'ਚ ਇਕ ਭਾਰਤੀ ਸਣੇ ਘੱਟ ਤੋਂ ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਤੇ 100 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਇਹ ਹਮਲਾ ਇੰਨਾਂ ਸ਼ਕਤੀਸ਼ਾਲੀ ਸੀ ਕਿ ਨੇੜੇ ਦੀ ਇਮਾਰਤਾਂ ਤੱਕ ਹਿੱਲ ਗਈਆਂ।
ਤਾਲਿਬਾਨ ਨੇ ਇਕ ਸੰਦੇਸ਼ 'ਚ ਚਿਤਾਵਨੀ ਦਿੱਤੀ ਕਿ ਉਹ ਗ੍ਰਹਿ ਮੰਤਰੀ ਦੇ ਤੌਰ 'ਤੇ ਸਾਬਕਾ ਖੂਫੀਆ ਮੁਖੀ ਤੇ ਤਾਲਿਬਾਨ ਦੇ ਸਖਤ ਵਿਰੋਧੀ ਅਮਰੁੱਲਾ ਸਾਲੇਹ ਦੀ ਹਾਲੀਆ ਨਿਯੁਕਤੀ ਦੀ ਸਿੱਧੀ ਪ੍ਰਤੀਕਿਰਿਆ ਦੇ ਰੂਪ 'ਚ ਕਾਬੁਲ ਨੂੰ ਅਜਿਹੇ ਹੋਰ ਵੀ ਹਮਲਿਆਂ ਤੋਂ ਲੰਘਣਾ ਪਵੇਗਾ। ਸੋਮਵਾਰ ਦੀ ਸ਼ਾਮ ਨੂੰ ਸਖਤ ਸੁਰੱਕਿਆ ਵਾਲੇ ਵਿਦੇਸ਼ੀ ਕੰਪਲੈਕਸ 'ਗ੍ਰੀਨ ਵਿਲੇਜ' ਦੇ ਨੇੜੇ ਹੋਏ ਧਮਾਕੇ ਨੇ ਕਾਬੁਲ ਨੂੰ ਹਿਲਾ ਕੇ ਰੱਖ ਦਿੱਤਾ। ਇਹ ਹਮਲਾ ਅਜਿਹੇ ਵੇਲੇ 'ਚ ਹੋਇਆ ਜਦੋਂ ਅਫਗਾਨਿਸਤਾਨ 'ਚ 17 ਸਾਲ ਤੋਂ ਜਾਰੀ ਜੰਗ ਨੂੰ ਖਤਮ ਕਰਨ ਲਈ ਕਈ ਦੇਸ਼ਾਂ ਦੇ ਡਿਪਲੋਮੈਟ ਕੋਸ਼ਿਸ਼ਾਂ ਕਰ ਰਹੇ ਹਨ। ਧਮਾਕਾ ਇੰਨਾਂ ਜ਼ਬਰਦਸਤ ਸੀ ਕਿ ਸ਼ੁਰੂਆਤ 'ਚ ਇਹ ਪਤਾ ਨਹੀਂ ਲੱਗ ਸਕਿਆ ਕਿ ਧਮਾਕਾ ਕਿੱਥੇ ਹੋਇਆ ਹੈ।
ਕੀਨੀਆ 'ਚ ਜ਼ੋਰਦਾਰ ਧਮਾਕਾ ਤੇ ਭਾਰੀ ਗੋਲੀਬਾਰੀ
NEXT STORY