ਲੰਡਨ (ਏਜੰਸੀ) : ਰੋਮਾਨੀਆ ਦੇ ਤੱਟ ਨੇੜੇ ਡਰੋਨ ਹਮਲੇ ਵਿਚ ਨਿਸ਼ਾਨਾ ਬਣਾਇਆ ਗਿਆ ਰਸਾਇਣਕ ਟੈਂਕਰ ਕਾਂਸਟਾਂਟਾ ਬੰਦਰਗਾਹ ਪਹੁੰਚ ਗਿਆ ਹੈ ਅਤੇ ਇਸ ਟੈਂਕਰ ’ਤੇ ਸਵਾਰ ਸਾਰੇ 9 ਭਾਰਤੀ ਮਲਾਹ ਸੁਰੱਖਿਅਤ ਹਨ। ਬੁਖਾਰੇਸਟ ਸਥਿਤ ਭਾਰਤੀ ਮਿਸ਼ਨ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਰੋਮਾਨੀਆ ਵਿਚ ਭਾਰਤੀ ਦੂਤਘਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਵਿਚ ਦੱਸਿਆ ਕਿ ਰਾਜਦੂਤ ਮਨੋਜ ਕੁਮਾਰ ਮੋਹਾਪਾਤਰਾ ਨੇ ਰੋਮਾਨੀਆ ਦੀਆਂ ਖੋਜ ਅਤੇ ਬਚਾਅ ਏਜੰਸੀਆਂ, ਜਿਨ੍ਹਾਂ ਵਿਚ ਐੱਸ. ਏ. ਆਰ. ਰੋਮਾਨੀਆ ਅਤੇ ਐੱਮ.ਆਰ.ਸੀ.ਸੀ. ਕਾਂਸਟਾਂਟਾ ਸ਼ਾਮਲ ਹਨ, ਦੇ ਨਾਲ-ਨਾਲ ਟੈਂਕਰ ‘ਯਾਰਾ ਜੇ’ ਦੇ ਮੁੱਖ ਸੁਰੱਖਿਆ ਅਧਿਕਾਰੀ ਨਾਲ ਵੀ ਗੱਲ ਕੀਤੀ।
ਇਹ ਵੀ ਪੜ੍ਹੋ : ਸਾਊਦੀ ਅਰਬ ਦਾ ਵੱਡਾ ਐਕਸ਼ਨ ! 5 ਨਾਗਰਿਕਾਂ ਨੂੰ ਮੌਤ ਦੀ ਸਜ਼ਾ ਸੁਣਾਈ, ਜਾਣੋ ਵਜ੍ਹਾ
ਦੂਤਘਰ ਨੇ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਜਹਾਜ਼ ’ਤੇ ਸਵਾਰ ਸਾਰੇ 9 ਭਾਰਤੀ ਮਲਾਹ ਸੁਰੱਖਿਅਤ ਹਨ ਅਤੇ ਜਹਾਜ਼ ਕਾਂਸਟਾਂਟਾ ਬੰਦਰਗਾਹ ਪਹੁੰਚ ਗਿਆ ਹੈ। ਦੂਤਘਰ ਨੇ ਦੱਸਿਆ ਕਿ ਰਾਜਦੂਤ ਨੇ ਚਾਲਕ ਦਲ ਨੂੰ ਭਾਰਤ ਸਰਕਾਰ ਵੱਲੋਂ ਪੂਰਨ ਸਮਰਥਨ ਅਤੇ ਸਹਾਇਤਾ ਦੇਣ ਦਾ ਭਰੋਸਾ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨਵਾਜ਼ ਸ਼ਰੀਫ਼ ਵਾਂਗ ਪਾਕਿਸਤਾਨ ਛੱਡ ਸਕਦੇ ਹਨ ਇਮਰਾਨ ਖ਼ਾਨ
NEXT STORY