ਟੋਰਾਂਟੋ- ਕੋਰੋਨਾ ਵਾਇਰਸ ਦਾ ਅਸਰ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਵੀ ਪੈ ਰਿਹਾ ਹੈ। ਟੋਰਾਂਟੋ ਜ਼ਿਲ੍ਹਾ ਸਕੂਲ ਬੋਰਡ (ਟੀ. ਡੀ. ਐੱਸ. ਬੀ.) ਨੇ ਮਾਪਿਆਂ ਨੂੰ ਦੱਸਿਆ ਹੈ ਕਿ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸਰਦੀਆਂ ਦੀਆਂ ਛੁੱਟੀਆਂ ਦੇ ਬਾਅਦ ਵਿਦਿਆਰਥੀਆਂ ਨੂੰ ਕਲਾਸਾਂ ਵਿਚ ਸ਼ਾਇਦ ਨਾ ਪੜ੍ਹਾਇਆ ਜਾ ਸਕੇ।
ਬੁੱਧਵਾਰ ਰਾਤ ਨੂੰ ਬੋਰਡ ਨੇ ਇਕ ਖੁੱਲ੍ਹੀ ਚਿੱਠੀ ਵਿਚ ਮਾਪਿਆਂ ਨੂੰ ਦੱਸਿਆ ਕਿ ਕੋਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਵਿਦਿਆਰਥੀ ਕਲਾਸਾਂ ਤੇ ਸਕੂਲਾਂ ਵਿਚ ਜਾ ਕੇ ਪੜ੍ਹਾਈ ਨਹੀਂ ਕਰ ਸਕਣਗੇ। ਇਸ ਲਈ ਮਾਪਿਆਂ ਨੂੰ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਤੇ ਹੋਰ ਬਦਲਾਂ ਲਈ ਤਿਆਰ ਰਹਿਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਸਿਹਤ ਅਧਿਕਾਰੀਆਂ ਦੀ ਸਲਾਹ 'ਤੇ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ। ਉਂਝ ਸਕੂਲਾਂ ਨੂੰ 4 ਜਨਵਰੀ ਨੂੰ ਖੋਲ੍ਹਣ ਦਾ ਵਿਚਾਰ ਹੈ। ਫਿਲਹਾਲ ਪ੍ਰਸ਼ਾਸਨ ਵਲੋਂ ਸਕੂਲਾਂ ਨੂੰ ਬੰਦ ਰੱਖਣ ਲਈ ਕਿਹਾ ਜਾ ਰਿਹਾ ਹੈ। ਬੋਰਡ ਮੁਤਾਬਕ ਨੈਲਸਨ ਮੰਡੇਲਾ ਪਾਰਕ ਪਬਲਿਕ ਸਕੂਲ ਨੂੰ 4 ਜਨਵਰੀ ਤੱਕ ਬੰਦ ਰੱਖਿਆ ਗਿਆ ਹੈ। ਇੱਥੇ 3 ਵਿਦਿਆਰਥੀ ਤੇ 3 ਸਟਾਫ਼ ਮੈਂਬਰਾਂ ਕੋਰੋਨਾ ਪਾਜ਼ੀਟਿਵ ਮਿਲੇ ਹਨ। ਜ਼ਿਕਰਯੋਗ ਹੈ ਕਿ 12 ਟੀ. ਡੀ. ਐੱਸ. ਬੀ. ਸਕੂਲਾਂ ਨੂੰ ਕੋਰੋਨਾ ਦੇ ਮਾਮਲੇ ਮਿਲਣ ਕਾਰਨ ਬੰਦ ਕਰ ਦਿੱਤਾ ਗਿਆ ਹੈ।
ਪਾਕਿ ਸਰਕਾਰ ਨੇ ਹੋਉਬਾਰਾ ਬਸਟਰਡ ਪੰਛੀ ਨੂੰ ਮਾਰਨ ਲਈ ਜਾਰੀ ਕੀਤਾ ਲਾਇਸੈਂਸ
NEXT STORY