ਵਾਸ਼ਿੰਗਟਨ— ਅਮਰੀਕਾ ਵਿਚ ਟੀਚਰ ਅਤੇ ਵਿਦਿਆਰਥੀ ਦੇ ਸੰਬੰਧਾਂ ਵਿਚ ਅਜਿਹੀ ਕਹਾਣੀ ਸਾਹਮਣੇ ਆਈ ਹੈ, ਜੋ ਨਾ ਕਦੇ ਕਿਸੇ ਨੇ ਸੁਣੀ ਅਤੇ ਨਾ ਕਦੇ ਦੇਖੀ ਹੋਵੇਗੀ। ਇੱਥੇ ਇਕ 35 ਸਾਲਾ ਅਧਿਆਪਿਕਾ ਨੇ ਆਪਣੇ 12 ਸਾਲਾ ਵਿਦਿਆਰਥੀ ਦਾ ਬਲਾਤਕਾਰ ਕੀਤਾ। ਇਸ ਮਾਮਲੇ ਵਿਚ ਉਸ ਨੂੰ ਸਜ਼ਾ ਹੋਈ ਅਤੇ ਸਜ਼ਾ ਭੁਗਤਣ ਤੋਂ ਬਾਅਦ ਉਸ ਨੇ ਵਿਦਿਆਰਥੀ ਨਾਲ ਵਿਆਹ ਕਰਵਾ ਲਿਆ। ਹੁਣ ਇਹ ਜੋੜਾ ਤਲਾਕ ਲੈ ਰਿਹਾ ਹੈ ਤਾਂ ਇਹ ਮਾਮਲਾ ਇਕ ਵਾਰ ਫਿਰ ਸੁਰਖੀਆਂ ਵਿਚ ਆ ਗਿਆ ਹੈ। ਅਧਿਆਪਿਕਾ ਮੈਰੀ ਲੇਤੋਰਨੇਉ ਦੀ ਉਮਰ ਹੁਣ 55 ਸਾਲ ਹੈ ਜਦੋਂ ਕਿ ਵਿਦਿਆਰਥੀ ਫੁਆਲਾਉ ਵਿਲੀ ਦੀ ਉਮਰ ਹੁਣ 33 ਸਾਲ ਹੈ।
ਜਾਣਕਾਰੀ ਮੁਤਾਬਕ 1996 ਵਿਚ ਛੇਵੀਂ ਕਲਾਸ ਵਿਚ ਪੜ੍ਹਦੇ ਵਿਲੀ ਅਤੇ ਅਧਿਆਪਿਕਾ ਮੈਰੀ ਵਿਚਕਾਰ ਸਰੀਰਕ ਸੰਬੰਧ ਬਣੇ। ਇਹ ਸਿਲਸਿਲਾ ਕਰੀਬ ਇਕ ਸਾਲ ਤੱਕ ਚੱਲਿਆ। 1997 ਵਿਚ ਮੈਰੀ ਨੂੰ ਆਪਣੇ ਵਿਦਿਆਰਥੀ ਨਾਲ ਬਲਾਤਕਾਰ ਕਰਨ ਕਰਕੇ ਗ੍ਰਿਫਤਾਰ ਕਰ ਲਿਆ ਗਿਆ। ਉਸ ਸਮੇਂ ਮੈਰੀ ਵਿਲੀ ਦੇ ਬੱਚੇ ਦੀ ਮਾਂ ਬਣਨ ਵਾਲੀ ਸੀ। ਇਸ ਕਰਕੇ ਉਸ ਦੀ ਸਜ਼ਾ ਘੱਟ ਕਰ ਦਿੱਤੀ ਗਈ। ਸਜ਼ਾ ਕੱਟ ਕੇ ਵਾਪਸ ਆਉਣ ਤੋਂ ਬਾਅਦ ਉਸ ਨੇ ਫਿਰ ਵਿਲੀ ਨਾਲ ਸੰਬੰਧ ਬਣਾ ਲਏ। ਦੋਵੇਂ ਕਾਰ ਵਿਚ ਸੈਕਸ ਕਰਦੇ ਹੋਏ ਰੰਗੇ ਹੱਥੀਂ ਫੜੇ ਗਏ। ਇਸ ਮਾਮਲੇ ਵਿਚ ਮੈਰੀ ਨੂੰ ਫਿਰ ਸੱਤ ਸਾਲ ਦੀ ਜੇਲ ਦੀ ਸਜ਼ਾ ਹੋਈ। ਜੇਲ ਤੋਂ ਆਉਣ ਤੋਂ ਬਾਅਦ ਮੈਰੀ ਅਤੇ ਵਿਲੀ ਨੇ ਵਿਆਹ ਕਰਵਾ ਲਿਆ। ਉਸ ਸਮੇਂ ਵਿਲੀ ਦੀ ਉਮਰ 20 ਸਾਲ ਸੀ। 55 ਸਾਲ ਦੀ ਮੈਰੀ ਹੁਣ ਚਾਰ ਬੱਚਿਆਂ ਦੀ ਮਾਂ ਹੈ।
ਵਿਲੀ ਅਤੇ ਮੈਰੀ ਹੁਣ ਦੋਵੇਂ ਵੱਖ-ਵੱਖ ਰਹਿਣਾ ਚਾਹੁੰਦੇ ਹਨ। ਵਿਲੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੋਈ ਸੰਪੱਤੀ ਨਹੀਂ ਹੈ ਅਤੇ ਨਾ ਹੀ ਦੋਵੇਂ ਇਕ-ਦੂਜੇ 'ਤੇ ਨਿਰਭਰ ਹਨ। ਤਲਾਕ ਤੋਂ ਬਾਅਦ ਵਿਲੀ ਗਾਂਜਾ ਵੇਚਣ ਦਾ ਲਾਈਸੈਂਸ ਲੈਣਾ ਚਾਹੁੰਦਾ ਹੈ ਤਾਂ ਜੋ ਉਹ ਆਪਣਾ ਖਰਚਾ ਚੁੱਕ ਸਕੇ।
ਲ਼ੋਕ ਗਾਇਕ ਪਾਲੀ ਦੇਤਵਾਲੀਆ ਦਾ ਸਿਡਨੀ ਪਹੁੰਚਣ 'ਤੇ ਕੀਤਾ ਨਿੱਘਾ ਸਵਾਗਤ
NEXT STORY