ਮੈਲਬੋਰਨ (ਮਨਦੀਪ ਸਿੰਘ ਸੈਣੀ)— 'ਧੀਆਂ ਰਾਣੀਆਂ','ਧੀਏ ਘਰ ਜਾ ਆਪਣੇ','ਬਲੀ ਦਾਜ ਦੀ' ਸਮੇਤ ਅਨੇਕਾਂ ਪਰਿਵਾਰਕ ਅਤੇ ਸਮਾਜਿਕ ਗੀਤਾਂ ਦਾ ਗਵੱਈਆ ਪਾਲੀ ਦੇਤਵਾਲੀਆ ਦਾ ਸਿਡਨੀ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ। ਪ੍ਰਭਜੋਤ ਸੰਧੂ, ਰਾਜਵੰਤ ਸਿੰਘ ਅਤੇ ਬਲਰਾਜ ਸੰਘਾ ਨੇ ਪਾਲੀ ਦੇਤਵਾਲੀਆ ਦੁਆਰਾ ਗਾਏ ਪਰਿਵਾਰਕ ਗੀਤਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਅਜੋਕੇ ਸਮੇਂ 'ਚ ਪਰਿਵਾਰਕ ਰਿਸ਼ਤਿਆਂ ਨੂੰ ਸਾਫ ਸੁੱਥਰੀ ਗਾਇਕੀ ਰਾਹੀਂ ਗਾ ਕੇ ਸਾਂਭਣ ਦੀ ਜ਼ਰੂਰਤ ਹੈ ਤਾਂ ਜੋ ਲੰਬੇ ਸਮੇਂ ਤੱਕ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੱਭਿਆਚਾਰਕ ਅਤੇ ਅਮੀਰ ਪੰਜਾਬੀ ਵਿਰਸੇ ਦੀ ਗੁੜਤੀ ਮਿਲ ਸਕੇ। ਇਸ ਮੌਕੇ ਲੋਕ ਗਾਇਕ ਪਾਲੀ ਦੇਤਵਾਲੀਆ ਨੇ ਆਸਟ੍ਰੇਲੀਆ ਭਰ 'ਚੋਂ ਮਿਲ ਰਹੇ ਪਿਆਰ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਆ ਕੇ ਵਿਦੇਸ਼ਾਂ 'ਚ ਸਥਾਪਿਤ ਹੋ ਚੁੱਕੇ ਪ੍ਰਵਾਸੀਆਂ ਵੱਲੋਂ ਪੰਜਾਬ ਅਤੇ ਪੰਜਾਬੀਅਤ ਦੇ ਪਸਾਰ ਲਈ ਪਾਇਆ ਯੋਗਦਾਨ ਹਮੇਸ਼ਾ ਹੀ ਮਿਸਾਲ ਬਣਿਆ ਹੈ। ਇਸ ਮੌਕੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਕਈ ਪ੍ਰਸ਼ੰਸਕ ਹਾਜ਼ਰ ਸਨ।
ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਵੱਖ ਹੋਣਾ ਪੂਰੀ ਦੁਨੀਆ ਲਈ ਹੈ ਵੱਡਾ ਝਟਕਾ : ਚੀਨ
NEXT STORY