ਬੀਜਿੰਗ— ਚੀਨ ਦਾ ਵਿਦੇਸ਼ ਮੰਤਰਾਲਾ ਸ਼ੁੱਕਰਵਾਰ ਨੂੰ ਆਪਣੀ ਇਸ ਗੱਲ ’ਤੇ ਕਾਇਮ ਰਿਹਾ ਕਿ ਉਸ ਨੂੰ ਟੈਨਿਸ ਖਿਡਾਰਣ ਪੇਂਗ ਸ਼ੁਆਈ ਦੇ ਵਿਵਾਦ ਦੀ ਜਾਣਕਾਰੀ ਨਹੀਂ ਹੈ, ਜੋਕਿ ਇਕ ਸੀਨੀਅਰ ਅਧਿਕਾਰੀ ’ਤੇ ਯੌਨ ਉਤਪੀੜਨ ਦਾ ਦੋਸ਼ ਲਗਾਉਣ ਦੇ ਬਾਅਦ ਲਾਪਤਾ ਹੋ ਗਈ ਹੈ।
ਮੰਤਰਾਲਾ ਦੇ ਬੁਲਾਰੇ ਝਾਓ ਲਿਜਿਆਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਮਾਮਲੇ ਦੀ ਜਾਣਕਾਰੀ ਨਹੀਂ ਹੈ। ਪੇਂਗ ਨੇ ਦੋ ਹਫ਼ਤੇ ਤੋਂ ਵੱਧ ਸਮਾਂ ਪਹਿਲਾਂ ਦੋਸ਼ ਲਗਾਏ ਸਨ ਪਰ ਮੰਤਰਾਲਾ ਨੇ ਇਸ ਮਾਮਲੇ ਦੀ ਜਾਣਕਾਰੀ ਹੋਣ ਦੀ ਗੱਲ ਲਗਾਤਾਰ ਅਸਵੀਕਾਰ ਕੀਤੀ ਹੈ। ਮਹਿਲਾ ਡਬਲਜ਼ ’ਚ ਚੋਟੀ ਦੀ ਖਿਡਾਰਣ ਰਹੀ ਸ਼ੁਆਈ (35) ਨੇ ਸਾਲ 2013 ’ਚ ਵਿੰਬਲਡਨ ਅਤੇ 2014 ’ਚ ਫਰੈਂਚ ਓਪਨ ਖ਼ਿਤਾਬ ਆਪਣੇ ਨਾਂ ਕੀਤਾ ਸੀ।
ਅਮਰੀਕਾ : ਪ੍ਰਸਿੱਧ ਅਟਾਰਨੀ ਜਸਪ੍ਰੀਤ ਸਿੰਘ ਵੱਲੋਂ ਅਮਰੀਕੀ ਸੈਨੇਟਰਾਂ ਤੇ ਕਾਂਗਰਸਮੈਨ ਨਾਲ ਮੁਲਾਕਾਤ, ਕੀਤੀ ਇਹ ਮੰਗ
NEXT STORY