ਢਾਕਾ- ਕੋਰੋਨਾਵਾਇਰਸ ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ। ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੇ ਆਪਣੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਲਾਕਡਾਊਨ ਐਲਾਨ ਕੀਤਾ ਹੋਇਆ ਹੈ ਪਰ ਕਈ ਲੋਕਾਂ ਦੇ ਲਈ ਇਸ ਲਾਕਡਾਊਨ ਦੇ ਕੋਈ ਮਾਇਨੇ ਨਹੀਂ ਹਨ। ਤਕਰੀਬਨ ਹਰ ਦੇਸ਼ ਤੇ ਸੂਬੇ ਵਿਚ ਲਾਕਡਾਊਨ ਦਾ ਉਲੰਘਣ ਜਾਰੀ ਹੈ, ਇਸ ਦੇ ਨਤੀਜੇ ਆਉਣ ਵਾਲੇ ਦਿਨਾਂ ਵਿਦ ਦੇਖਣ ਨੂੰ ਮਿਲਣਗੇ।
ਸ਼ਨੀਵਾਰ ਨੂੰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ ਵੀ ਅਜਿਹੀ ਹੀ ਇਕ ਤਸਵੀਰ ਸਾਹਮਣੇ ਆਈ ਜਿਸ ਨੂੰ ਦੇਖ ਕੇ ਸਥਾਨਕ ਪ੍ਰਸ਼ਾਸਨ ਦੇ ਨਾਲ ਹੋਰ ਲੋਕ ਵੀ ਦੰਗ ਰਹਿ ਗਏ। ਪਾਕਿਸਤਾਨ ਦੇ ਪ੍ਰਮੁੱਖ ਅਖਬਾਰ ਡਾਨ ਵਿਚ ਇਸ ਖਬਰ ਨੂੰ ਪ੍ਰਮੁੱਖਤਾ ਨਾਲ ਛਾਪਿਆ ਵੀ ਗਿਆ। ਅਸਲ ਵਿਚ ਇਥੇ ਇਕ ਸੀਨੀਅਰ ਇਸਲਾਮਿਕ ਉਪਦੇਸ਼ਕ ਦੀ ਮੌਤ ਹੋ ਗਈ ਸੀ। ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਸੀ। ਉਸ ਦੇ ਲਈ ਰਿਸ਼ਤੇਦਾਰਾਂ ਨੇ ਪ੍ਰਸ਼ਾਸਨ ਤੋਂ ਆਗਿਆ ਮੰਗੀ ਸੀ। ਪ੍ਰਸ਼ਾਸਨ ਨੇ ਅੰਤਿਮ ਸੰਸਕਾਰ ਵਿਚ ਕੁੱਲ 50 ਲੋਕਾਂ ਨੂੰ ਸ਼ਾਮਲ ਹੋਣ ਦੀ ਆਗਿਆ ਦਿੱਤੀ ਸੀ।
ਪੁਲਸ ਨੇ ਜ਼ੁਬੇਰ ਅਹਿਮਦ ਅੰਸਾਰੀ ਦੇ ਪਰਿਵਾਰ ਦੇ ਨਾਲ ਸਹਿਮਤੀ ਵਿਅਕਤ ਕੀਤੀ ਸੀ ਕਿ ਬੀਮਾਰੀ ਫੈਲਣ ਦੇ ਜੋਖਿਮ ਦੇ ਕਾਰਣ ਸਿਰਫ 50 ਲੋਕ ਸਰੇਲ ਦੇ ਪੂਰਬੀ ਸ਼ਹਿਰ ਵਿਚ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣਗੇ। ਪਰ ਸਥਾਨਕ ਪੁਲਸ ਮੁਖੀ ਸ਼ਹਾਦਤ ਹੁਸੈਨ ਨੇ ਕਿਹਾ ਕਿ 55 ਸਾਲਾ ਉਪਦੇਸ਼ਕ ਤੇ ਮਦਰੱਸਾ ਮੁਖੀ ਦੇ ਸਨਮਾਨ ਵਿਚ ਆਉਣ ਵਾਲੀ ਭੀੜ ਨੂੰ ਰੋਕਣ ਵਿਚ ਅਧਿਕਾਰੀਆਂ ਦੀ ਇਕ ਨਾ ਚੱਲੀ।
ਆਯੋਜਕਾਂ ਨੇ ਕਿਹਾ ਕਿ ਅੰਤਿਮ ਸੰਸਕਾਰ ਵਿਚ ਤਕਰੀਬਨ ਇਕ ਲੱਖ ਲੋਕਾਂ ਨੇ ਹਿੱਸਾ ਲਿਆ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਸਹਿਯੋਗੀ ਅਲੀ ਫਰਹਾਦ ਨੇ ਵੀ ਕਿਹਾ ਕਿ 1 ਲੱਖ ਤੋਂ ਵਧੇਰੇ ਲੋਕ ਇਸ ਦੌਰਾਨ ਮੌਜੂਦ ਸਨ। 26 ਮਾਰਚ ਨੂੰ ਬੰਗਲਾਦੇਸ਼ ਨੇ 168 ਮਿਲੀਅਨ ਲੋਕਾਂ ਦੇ ਦੇਸ਼ ਵਿਚ ਫੈਲੇ ਕੋਰੋਨਾਵਾਇਰਸ ਦੇ ਰੂਪ ਵਿਚ ਦੇਸ਼ਵਿਆਪੀ ਤਾਲਾਬੰਦੀ ਲਾਗੂ ਕੀਤੀ ਸੀ। ਸਿਹਤ ਵਿਭਾਗ ਨੇ ਕਿਹਾ ਹੈ ਕਿ ਸ਼ਨੀਵਾਰ ਨੂੰ ਮਾਮਲਿਆਂ ਦੀ ਗਿਣਤੀ 300 ਤੋਂ ਵਧ ਕੇ 2,200 ਹੋ ਗਈ ਹੈ ਜਦਕਿ ਇਕ ਦਿਨ ਵਿਚ ਨੌ ਹੋਰ ਮੌਤਾਂ ਹੋ ਗਈਆਂ ਹਨ। ਇਸ ਤਰ੍ਹਾਂ ਨਾਲ ਇਹ ਗਿਣਤੀ ਵਧ ਕੇ 84 ਹੋ ਗਈ ਹੈ।
ਕੀ ਵਿਟਾਮਿਨ ਡੀ ਨਾਲ ਦਿੱਤੀ ਜਾ ਸਕਦੀ ਹੈ ਕੋਰੋਨਾ ਨੂੰ ਮਾਤ? ਨਤੀਜੇ ਹੈਰਾਨੀਜਨਕ
NEXT STORY