ਨਿਊਜਰਸੀ, (ਰਾਜ ਗੋਗਨਾ)-ਅਮਰੀਕਾ ਵਿੱਚ ਇੱਕ ਦਰਦਨਾਕ ਕਾਰ ਸੜਕ ਹਾਦਸੇ ਵਿੱਚ ਆਂਧਰਾ ਪ੍ਰਦੇਸ਼ ਦੇ ਇੱਕ 27 ਸਾਲਾ ਭਾਰਤੀ ਵਿਦਿਆਰਥਣ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕਾ ਭਾਰਤ ਤੋਂ ਪਲਨਾਡੂ ਜ਼ਿਲ੍ਹੇ ਦੇ ਵਿਨੂਕੋਂਡਾ ਮੰਡਲ ਦੇ ਉਮਾਦੀਵਰਮ ਪਿੰਡ ਦੀ ਰਹਿਣ ਵਾਲੀ ਸੀ। ਮ੍ਰਿਤਕ ਪ੍ਰਸੰਨਾ 2022 ਵਿੱਚ ਉੱਚ ਪੜ੍ਹਾਈ ਕਰਨ ਲਈ ਅਮਰੀਕਾ ਗਈ ਸੀ। ਆਪਣੀ ਮਾਸਟਰ ਡਿਗਰੀ ਪੂਰੀ ਕਰਨ ਤੋਂ ਬਾਅਦ ਉਹ ਨੌਕਰੀ ਪ੍ਰਾਪਤ ਕਰਨ ਤੇ ਆਪਣਾ ਕਰੀਅਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ।
ਰਿਪੋਰਟਾਂ ਅਨੁਸਾਰ ਪ੍ਰਸੰਨਾ ਬੀਤੇ ਦਿਨ ਮੰਗਲਵਾਰ ਨੂੰ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਤਿੰਨ ਦੋਸਤਾਂ ਨਾਲ ਯਾਤਰਾ ਕਰ ਰਹੀ ਸੀ, ਜਦੋਂ ਉਨ੍ਹਾਂ ਦੀ ਕਾਰ ਆਪਣਾ ਕੰਟਰੋਲ ਗੁਆ ਬੈਠੀ ਅਤੇ ਇੱਕ ਦਰੱਖਤ ਨਾਲ ਟਕਰਾ ਗਈ। ਪ੍ਰਸੰਨਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦੇ ਨਾਲ ਉਸ ਦੇ ਤਿੰਨ ਦੋਸਤ ਜ਼ਖਮੀ ਹੋ ਗਏ। ਦੁਖੀ ਪਰਿਵਾਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪ੍ਰਸੰਨਾ ਦੀ ਦੇਹ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਤੇਜ਼ ਕੀਤੀ ਜਾਵੇ ਤਾਂ ਜੋ ਉਹ ਉਸਦੇ ਅੰਤਿਮ ਸੰਸਕਾਰ ਆਪਣੇ ਜੱਦੀ ਪਿੰਡ ਵਿੱਚ ਕਰ ਸਕਣ।
ਪਾਕਿ ਫ਼ੌਜ ਦੀ POK 'ਚ ਨਾਪਾਕ ਹਰਕਤ ! ਅੰਨ੍ਹੇਵਾਹ ਫਾਇਰਿੰਗ ਕਰ 6 ਬੇਗੁਨਾਹਾਂ ਦੀ ਲਈ ਜਾਨ
NEXT STORY