ਨਵੀਂ ਦਿੱਲੀ - ਐਲੋਨ ਮਸਕ ਦੀ ਕੰਪਨੀ ਟੇਸਲਾ ਇੰਕ ਨੇ ਭਾਰਤ ਵਿੱਚ ਭਰਤੀ ਸ਼ੁਰੂ ਕਰ ਦਿੱਤੀ ਹੈ। ਜੋ ਕਿ ਇਸ ਗੱਲ ਦਾ ਸੰਕੇਤ ਹੈ ਕਿ ਟੇਸਲਾ ਜਲਦ ਹੀ ਭਾਰਤ ਵਿੱਚ ਦਾਖਲ ਹੋ ਸਕਦੀ ਹੈ। 17 ਫਰਵਰੀ ਨੂੰ, ਟੇਸਲਾ ਨੇ ਲਿੰਕਡਇਨ 'ਤੇ 13 ਅਹੁਦਿਆਂ ਲਈ ਭਰਤੀ ਦਾ ਐਲਾਨ ਕੀਤਾ। ਇਸ ਵਿੱਚ ਗਾਹਕ ਸੇਵਾ ਅਤੇ ਬੈਕਐਂਡ ਸੰਚਾਲਨ ਨਾਲ ਸਬੰਧਤ 13 ਅਸਾਮੀਆਂ ਸ਼ਾਮਲ ਹਨ। ਹਾਲ ਹੀ ਟੇਸਲਾ ਦੇ ਸੀਈਓ ਮਸਕ ਨੇ ਆਪਣੇ ਅਮਰੀਕਾ ਦੌਰੇ ਦੌਰਾਨ ਪੀਐਮ ਮੋਦੀ ਨਾਲ ਮੁਲਾਕਾਤ ਕੀਤੀ ਸੀ।
ਇਹ ਵੀ ਪੜ੍ਹੋ : Fastag ਦੇ ਨਵੇਂ ਨਿਯਮ ਲਾਗੂ, ਜਾਣਕਾਰੀ ਨਾ ਹੋਣ 'ਤੇ ਲੱਗ ਸਕਦੈ ਜੁਰਮਾਨਾ ਜਾਂ ਡਬਲ ਟੋਲ ਚਾਰਜ
ਟੇਸਲਾ ਅਤੇ ਭਾਰਤ ਵਿਚਕਾਰ ਕਈ ਸਾਲਾਂ ਤੋਂ ਗੱਲਬਾਤ ਦਾ ਸਿਲਸਿਲਾ ਜਾਰੀ ਹੈ, ਪਰ ਇਹ ਮੁਲਾਕਾਤ ਅਜੇ ਤੱਕ ਕਿਸੇ ਅਹਿਮ ਫੈਸਲੇ ਤੇ ਨਹੀਂ ਪਹੁੰਚ ਸਕੀਂ ਸੀ। ਟੇਸਲਾ ਨੇ ਉੱਚ ਦਰਾਮਦ ਡਿਊਟੀ ਕਾਰਨ ਭਾਰਤ ਤੋਂ ਦੂਰੀ ਬਣਾਈ ਰੱਖੀ ਸੀ। ਹਾਲਾਂਕਿ, ਭਾਰਤ ਨੇ ਹੁਣ 40,000 ਡਾਲਰ (ਲਗਭਗ 35 ਲੱਖ ਰੁਪਏ) ਤੋਂ ਵੱਧ ਕੀਮਤ ਵਾਲੀਆਂ ਕਾਰਾਂ 'ਤੇ ਦਰਾਮਦ ਡਿਊਟੀ 110% ਤੋਂ ਘਟਾ ਕੇ 70% ਕਰ ਦਿੱਤੀ ਹੈ।
ਇਹ ਵੀ ਪੜ੍ਹੋ : 5 ਰੁਪਏ ਰੋਜ਼ਾਨਾ ਦੇ ਖਰਚੇ 'ਤੇ BSNL ਦੇ ਰਿਹੈ ਅਨਲਿਮਟਿਡ ਡਾਟਾ, Jio-Airtel ਨੂੰ ਸਿੱਧੀ ਟੱਕਰ
ਫੈਕਟਰੀ ਲਈ ਜਗ੍ਹਾ ਦੀ ਭਾਲ
ਮੀਡੀਆ ਰਿਪੋਰਟਾਂ ਮੁਤਾਬਕ ਟੇਸਲਾ ਭਾਰਤ 'ਚ ਵੀ ਆਪਣਾ ਪਲਾਂਟ ਲਗਾਉਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਜ਼ਮੀਨ ਦੀ ਭਾਲ ਵਿੱਚ ਲੱਗੀ ਹੋਈ ਹੈ। ਕੰਪਨੀ ਆਟੋਮੋਟਿਵ ਹੱਬ ਰਾਜਾਂ ਵਿੱਚ ਪਲਾਂਟ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮਹਾਰਾਸ਼ਟਰ, ਗੁਜਰਾਤ ਅਤੇ ਤਾਮਿਲਨਾਡੂ 'ਤੇ ਇਸ ਦੀ ਤਰਜੀਹ ਹੈ।
ਟਰੰਪ ਨੇ ਮਸਕ ਨੂੰ ਸਰਕਾਰੀ ਕੁਸ਼ਲਤਾ ਵਿਭਾਗ ਦਾ ਮੁਖੀ ਬਣਾਇਆ
ਨਵੰਬਰ ਵਿੱਚ ਚੋਣ ਜਿੱਤਣ ਤੋਂ ਬਾਅਦ, ਡੋਨਾਲਡ ਟਰੰਪ ਨੇ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੈਂਸੀ (ਡੀਓਜੀਈ) ਨਾਮਕ ਇੱਕ ਨਵਾਂ ਵਿਭਾਗ ਬਣਾਉਣ ਦਾ ਐਲਾਨ ਕੀਤਾ ਸੀ, ਜੋ ਸਰਕਾਰ ਨੂੰ ਬਾਹਰੋਂ ਸਲਾਹ ਦੇਵੇਗਾ। ਡੋਨਾਲਡ ਟਰੰਪ ਨੇ ਇਸ ਦੀ ਕਮਾਨ ਐਲੋਨ ਮਸਕ ਅਤੇ ਭਾਰਤੀ ਮੂਲ ਦੇ ਕਾਰੋਬਾਰੀ ਵਿਵੇਕ ਰਾਮਾਸਵਾਮੀ ਨੂੰ ਸੌਂਪੀ ਸੀ। ਬਾਅਦ ਵਿੱਚ ਵਿਵੇਕ ਰਾਮਾਸਵਾਮੀ ਨੂੰ ਇਸ ਤੋਂ ਹਟਾ ਦਿੱਤਾ ਗਿਆ।
ਇਹ ਵੀ ਪੜ੍ਹੋ : ਟ੍ਰੇਨ ਲਈ ਟਿਕਟ, ਰਿਫੰਡ, ਹੋਟਲ, ਕੁਲੀ... ਸਭ ਕੁਝ ਇਕ ਐਪ 'ਤੇ ਹੋਵੇਗਾ ਬੁੱਕ
ਟੇਸਲਾ ਦੇ ਸ਼ੇਅਰ 1 ਸਾਲ ਵਿੱਚ 83.65% ਵਧੇ
ਟੇਸਲਾ ਦੀ ਮੌਜੂਦਾ ਮਾਰਕੀਟ ਕੈਪ ਲਗਭਗ 1.12 ਟ੍ਰਿਲੀਅਨ ਡਾਲਰ (97.37 ਲੱਖ ਕਰੋੜ ਰੁਪਏ) ਹੈ। ਇਸਦੀ ਸ਼ੇਅਰ ਕੀਮਤ 355.84 ਡਾਲਰ ਹੈ। ਟੇਸਲਾ ਦੇ ਸ਼ੇਅਰਾਂ ਨੇ ਪਿਛਲੇ 1 ਸਾਲ ਵਿੱਚ 83.65% ਦਾ ਰਿਟਰਨ ਦਿੱਤਾ ਹੈ। ਪਿਛਲੇ 6 ਮਹੀਨਿਆਂ 'ਚ ਕੰਪਨੀ ਦੇ ਸ਼ੇਅਰ 59.77 ਫੀਸਦੀ ਵਧੇ ਹਨ।
ਇਹ ਵੀ ਪੜ੍ਹੋ : ਸੋਨਾ 1039 ਰੁਪਏ ਹੋ ਗਿਆ ਸਸਤਾ, ਚਾਂਦੀ 'ਚ ਵੀ ਆਈ 2930 ਰੁਪਏ ਦੀ ਗਿਰਾਵਟ, ਜਾਣੋ ਰੇਟ
ਮਾਡਲ 3 ਟੇਸਲਾ ਦੀ ਸਭ ਤੋਂ ਸਸਤੀ ਕਾਰ
ਫਿਲਹਾਲ ਅਮਰੀਕੀ ਬਾਜ਼ਾਰ 'ਚ ਟੇਸਲਾ ਦੀਆਂ 6 ਇਲੈਕਟ੍ਰਿਕ ਕਾਰਾਂ ਵਿਕ ਰਹੀਆਂ ਹਨ। ਇਨ੍ਹਾਂ ਵਿੱਚ ਮਾਡਲ ਐਸ, ਮਾਡਲ 3, ਮਾਡਲ ਐਕਸ, ਮਾਡਲ ਵਾਈ, ਨਵਾਂ ਮਾਡਲ ਵਾਈ ਅਤੇ ਸਾਈਬਰ ਟਰੱਕ ਸ਼ਾਮਲ ਹਨ। ਮਾਡਲ 3 ਇਹਨਾਂ ਵਿੱਚੋਂ ਸਭ ਤੋਂ ਸਸਤੀ ਕਾਰ ਹੈ। ਅਮਰੀਕਾ 'ਚ ਇਸ ਦੀ ਕੀਮਤ 29,990 ਡਾਲਰ (ਕਰੀਬ 26 ਲੱਖ ਰੁਪਏ) ਹੈ। ਇਹ ਕਾਰ ਇੱਕ ਵਾਰ ਫੁੱਲ ਚਾਰਜ ਹੋਣ 'ਤੇ 535 ਕਿਲੋਮੀਟਰ ਚੱਲਦੀ ਹੈ।
ਐਲੋਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ
ਐਲੋਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ। ਉਨ੍ਹਾਂ ਕੋਲ ਕੁੱਲ 34.23 ਲੱਖ ਕਰੋੜ ਰੁਪਏ ਦੀ ਜਾਇਦਾਦ ਹੈ। ਦੂਜੇ ਸਥਾਨ 'ਤੇ ਮਾਰਕ ਜ਼ੁਕਰਬਰਗ (22.06 ਲੱਖ ਕਰੋੜ ਰੁਪਏ) ਅਤੇ ਤੀਜੇ ਸਥਾਨ 'ਤੇ ਜੈਫ ਬੇਜੋਸ (21 ਲੱਖ ਕਰੋੜ ਰੁਪਏ) ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਪਾਰ ਘਾਟਾ ਵਧ ਕੇ 22.99 ਅਰਬ ਡਾਲਰ ’ਤੇ ਪੁੱਜਾ, ਬਰਾਮਦ ਘਟ ਕੇ 36.43 ਅਰਬ ਡਾਲਰ ’ਤੇ ਆਈ
NEXT STORY