ਨਵੀਂ ਦਿੱਲੀ (ਭਾਸ਼ਾ) - ਜਨਵਰੀ ’ਚ ਭਾਰਤ ਦਾ ਵਪਾਰ ਘਾਟਾ ਵਧ ਕੇ 22.99 ਅਰਬ ਡਾਲਰ ’ਤੇ ਪਹੁੰਚ ਗਿਆ, ਜੋ ਦਸੰਬਰ ’ਚ 21.94 ਅਰਬ ਡਾਲਰ ਸੀ। ਜਨਵਰੀ ’ਚ ਬਰਾਮਦ 36.43 ਅਰਬ ਡਾਲਰ ਰਹੀ, ਜੋ ਦਸੰਬਰ 2024 ’ਚ 38.01 ਅਰਬ ਡਾਲਰ ਸੀ। ਉੱਥੇ ਹੀ, ਇਸੇ ਮਹੀਨੇ ਦੌਰਾਨ ਦਰਾਮਦ 59.42 ਅਰਬ ਡਾਲਰ ਰਹੀ, ਜਦੋਂ ਕਿ ਦਸੰਬਰ ’ਚ ਇਹ 59.95 ਅਰਬ ਡਾਲਰ ਸੀ।
ਇਹ ਵੀ ਪੜ੍ਹੋ : Fastag ਦੇ ਨਵੇਂ ਨਿਯਮ ਲਾਗੂ, ਜਾਣਕਾਰੀ ਨਾ ਹੋਣ 'ਤੇ ਲੱਗ ਸਕਦੈ ਜੁਰਮਾਨਾ ਜਾਂ ਡਬਲ ਟੋਲ ਚਾਰਜ
ਜ਼ਿਕਰਯੋਗ ਹੈ ਕਿ ਭਾਰਤ ਨੇ ਸੋਮਵਾਰ ਨੂੰ ਹੀ ਅਮਰੀਕਾ ਤੋਂ ਜ਼ਿਆਦਾ ਉਦਯੋਗਿਕ ਵਸਤਾਂ ਖਰੀਦਣ ਨੂੰ ਲੈ ਕੇ ਐਲਾਨ ਕੀਤਾ ਹੈ। ਇਹ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ਤੋਂ ਕੁਝ ਦਿਨਾਂ ਬਾਅਦ ਆਇਆ ਹੈ। ਵਣਜ ਸਕੱਤਰ ਸੁਨੀਲ ਬਰਥਵਾਲ ਨੇ ਨਵੀਂ ਦਿੱਲੀ ’ਚ ਪੱਤਰਕਾਰਾਂ ਨੂੰ ਦੱਸਿਆ, “ਇਲੈਕਟ੍ਰਾਨਿਕਸ ਸਾਮਾਨ ਦੀ ਬਰਾਮਦ ਨੂੰ ਉਤਸ਼ਾਹ ਦੇ ਰਹੇ ਹਾਂ, ਇਸ ਤੋਂ ਬਾਅਦ ਦਵਾਈਆਂ, ਫਾਰਮਾਸਿਊਟੀਕਲਜ਼ ਅਤੇ ਚੌਲ ਪ੍ਰਮੁੱਖ ਯੋਗਦਾਨ ਦੇ ਰਹੇ ਹਨ।”
ਇਹ ਵੀ ਪੜ੍ਹੋ : 5 ਰੁਪਏ ਰੋਜ਼ਾਨਾ ਦੇ ਖਰਚੇ 'ਤੇ BSNL ਦੇ ਰਿਹੈ ਅਨਲਿਮਟਿਡ ਡਾਟਾ, Jio-Airtel ਨੂੰ ਸਿੱਧੀ ਟੱਕਰ
ਸਰਵਿਸ ਸੈਕਟਰ ਦਾ ਹਾਲ
ਜਨਵਰੀ ’ਚ ਸਰਵਿਸ ਸੈਕਟਰ (ਸੇਵਾ ਖੇਤਰ) ਦੀ ਬਰਾਮਦ ਅੰਦਾਜ਼ਨ ਤੌਰ ’ਤੇ 38.55 ਅਰਬ ਡਾਲਰ ਅਤੇ ਦਰਾਮਦ 18.22 ਅਰਬ ਡਾਲਰ ਰਹੀ, ਜਦੋਂ ਕਿ ਦਸੰਬਰ ’ਚ ਇਹ ਕ੍ਰਮਵਾਰ 32.66 ਅਰਬ ਡਾਲਰ ਅਤੇ 17.50 ਅਰਬ ਡਾਲਰ ਸੀ।
ਇਹ ਮਹੀਨਾਵਾਰੀ ਅੰਕੜੇ ਮੋਦੀ ਦੀ ਅਮਰੀਕਾ ਯਾਤਰਾ ਤੋਂ ਬਾਅਦ ਸਾਹਮਣੇ ਆਏ ਹਨ, ਜਦੋਂ ਦੋਵਾਂ ਦੇਸ਼ਾਂ ਨੇ ਟੈਰਿਫ ਨਾਲ ਜੁਡ਼ੇ ਮੁੱਦਿਆਂ ਨੂੰ ਹੱਲ ਕਰਨ ’ਤੇ ਸਹਿਮਤੀ ਪ੍ਰਗਟਾਈ ਅਤੇ ਭਾਰਤ ਨੇ ਜ਼ਿਆਦਾ ਅਮਰੀਕੀ ਤੇਲ, ਗੈਸ ਅਤੇ ਫੌਜੀ ਉਪਕਰਨ ਖਰੀਦਣ ਦਾ ਵਾਅਦਾ ਕੀਤਾ।
ਇਹ ਵੀ ਪੜ੍ਹੋ : ਸੋਨਾ 1039 ਰੁਪਏ ਹੋ ਗਿਆ ਸਸਤਾ, ਚਾਂਦੀ 'ਚ ਵੀ ਆਈ 2930 ਰੁਪਏ ਦੀ ਗਿਰਾਵਟ, ਜਾਣੋ ਰੇਟ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਉਨ੍ਹਾਂ ਸਾਰੇ ਦੇਸ਼ਾਂ ’ਤੇ ਬਰਾਬਰ ਜਵਾਬੀ ਟੈਰਿਫ ਲਾਉਣਗੇ, ਜੋ ਅਮਰੀਕੀ ਦਰਾਮਦ ’ਤੇ ਟੈਕਸ ਲਾਉਂਦੇ ਹਨ, ਜਿਸ ’ਚ ਭਾਰਤ ਵੀ ਸ਼ਾਮਲ ਹੈ, ਜਿੱਥੇ ਟੈਰਿਫ ਦਰਾਂ ਦੁਨੀਆ ’ਚ ਸਭ ਤੋਂ ਜ਼ਿਆਦਾ ਮੰਨੀਆਂ ਜਾਂਦੀਆਂ ਹਨ। ਟਰੰਪ ਨੇ ਕਿਹਾ ਕਿ ਉਹ ਭਾਰਤ ’ਤੇ ਉਹੀ ਟੈਰਿਫ ਲਾਉਣਗੇ, ਜੋ ਭਾਰਤ ਅਮਰੀਕੀ ਸਾਮਾਨਾਂ ’ਤੇ ਲਾਉਂਦਾ ਹੈ।
ਅਮਰੀਕਾ ਦਾ ਭਾਰਤ ਨਾਲ 45.6 ਅਰਬ ਡਾਲਰ ਦਾ ਵਪਾਰ ਘਾਟਾ ਹੈ। ਵਿਸ਼ਵ ਵਪਾਰ ਸੰਗਠਨ (ਡਬਲਿਊ. ਟੀ. ਓ.) ਦੇ ਅੰਕੜਿਆਂ ਅਨੁਸਾਰ ਅਮਰੀਕਾ ਦੀ ਵਪਾਰ-ਭਾਰ ਔਸਤ ਟੈਰਿਫ ਦਰ ਲੱਗਭਗ 2.2 ਫ਼ੀਸਦੀ ਹੈ, ਜਦੋਂ ਕਿ ਭਾਰਤ ਦੀ ਔਸਤ ਟੈਰਿਫ ਦਰ 12 ਫ਼ੀਸਦੀ ਹੈ।
ਇਹ ਵੀ ਪੜ੍ਹੋ : ਟ੍ਰੇਨ ਲਈ ਟਿਕਟ, ਰਿਫੰਡ, ਹੋਟਲ, ਕੁਲੀ... ਸਭ ਕੁਝ ਇਕ ਐਪ 'ਤੇ ਹੋਵੇਗਾ ਬੁੱਕ
ਸੀਨੀਅਰ ਭਾਰਤੀ ਵਪਾਰ ਅਧਿਕਾਰੀ ਰਾਜੇਸ਼ ਅਗਰਵਾਲ ਨੇ ਕਿਹਾ ਕਿ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਨੇ ਵਪਾਰ ਸਮਝੌਤੇ ਦੇ ਪਹਿਲੇ ਪੜਾਅ ’ਤੇ ਗੱਲਬਾਤ ਲਈ ਇਕ ‘ਸਖ਼ਤ’ ਸਮਾਂ-ਹੱਦ ਤੈਅ ਕਰਨ ’ਤੇ ਸਹਿਮਤੀ ਪ੍ਰਗਟਾਈ ਹੈ ਅਤੇ ਅਮਰੀਕੀ ਉਦਯੋਗਿਕ ਵਸਤਾਂ ਦੀ ਬਰਾਮਦ ਨੂੰ ਵਧਾਉਣ ਦੇ ਤਰੀਕਿਆਂ ਦੀ ਤਲਾਸ਼ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤ ਵਪਾਰ ਗੱਲਬਾਤ ਦੌਰਾਨ ਟੈਰਿਫ ਨੂੰ ਘੱਟ ਕਰਨ ਅਤੇ ਕੁਝ ਖੇਤਰਾਂ ’ਚ ਅਮਰੀਕਾ ਤੋਂ ਛੋਟ ਦੀ ਮੰਗ ਕਰੇਗਾ।
ਸੋਨੇ ਅਤੇ ਕੱਚੇ ਤੇਲ ਦੀ ਦਰਾਮਦ ’ਚ ਗਿਰਾਵਟ
ਜਨਵਰੀ ’ਚ ਭਾਰਤ ਦੀ ਸੋਨਾ ਦਰਾਮਦ ਘਟ ਕੇ 2.68 ਅਰਬ ਡਾਲਰ ਰਹਿ ਗਈ, ਜੋ ਬੀਤੇ ਦਸੰਬਰ ’ਚ 4.7 ਅਰਬ ਡਾਲਰ ਸੀ, ਜਦੋਂ ਕਿ ਕੱਚੇ ਤੇਲ ਦੀ ਦਰਾਮਦ ਘਟ ਕੇ 13.4 ਅਰਬ ਡਾਲਰ ਰਹਿ ਗਈ, ਜੋ ਦਸੰਬਰ ’ਚ 15.2 ਅਰਬ ਡਾਲਰ ਸੀ।
ਦਸੰਬਰ ’ਚ ਭਾਰਤ ਦੇ ਵਣਜ ਮੰਤਰਾਲਾ ਨੇ ਮਹੀਨਾਵਾਰੀ ਦਰਾਮਦ ਅੰਕੜਿਆਂ ਨੂੰ ਠੀਕ ਕਰਨ ਲਈ ਕਦਮ ਚੁੱਕੇ, ਜਿਸ ’ਚ ਅਪ੍ਰੈਲ ਤੋਂ ਨਵੰਬਰ ਤੱਕ ਸੋਨੇ ਵਰਗੀਆਂ ਕੀਮਤੀ ਧਾਤਾਂ ਦੀ ਦਰਾਮਦ ਦੀ ਦੋਹਰੀ ਗਣਨਾ ਕਾਰਨ ਇਕ ਅਨੋਖੀ ਗਲਤੀ ਦਾ ਪਤਾ ਲੱਗਾ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Mahakumbh ਦੇ ਸ਼ਰਧਾਲੂਆਂ ਦੀ ਵਧੀ ਪਰੇਸ਼ਾਨੀ, ਮਨਮਰਜੀ ਦੇ ਕਿਰਾਏ ਵਸੂਲ ਰਹੀਆਂ ਏਅਰਲਾਈਨ ਕੰਪਨੀਆਂ
NEXT STORY