ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਟੈਕਸਾਸ ਦੇ ਫੋਰਟ ਵਰਥ ਵਿੱਚ ਐਤਵਾਰ ਦੀ ਸਵੇਰ ਲੋਕਾਂ ਦੇ ਸਮੂਹ ਉੱਪਰ ਗੋਲੀਬਾਰੀ ਕੀਤੀ ਗਈ, ਜਿਸ ਕਾਰਨ 8 ਵਿਅਕਤੀ ਜ਼ਖ਼ਮੀ ਹੋ ਗਏ । ਫੋਰਟ ਵਰਥ ਪੁਲਸ ਅਨੁਸਾਰ ਐਤਵਾਰ ਸਵੇਰੇ 1:30 ਵਜੇ ਦੇ ਕਰੀਬ ਇੱਕ ਪੁਲਸ ਆਧਿਕਾਰੀ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ, ਜਿਸ ਉਪਰੰਤ ਕਾਰਵਾਈ ਕਰਦਿਆਂ ਜਦ ਪੁਲਸ ਆਧਿਕਾਰੀ ਘਟਨਾ ਸਥਾਨ 'ਤੇ ਪਹੁੰਚੇ ਤਾਂ ਉੱਥੇ ਅਧਿਕਾਰੀਆਂ ਨੇ ਅੱਠ ਵਿਅਕਤੀਆਂ ਨੂੰ ਗੋਲੀਬਾਰੀ ਕਾਰਨ ਜ਼ਖ਼ਮੀ ਪਾਇਆ। ਇਸ ਹਮਲੇ ਦੇ ਸ਼ਿਕਾਰ ਲੋਕਾਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।
ਪੁਲਸ ਵਿਭਾਗ ਦੇ ਅਨੁਮਾਨ ਅਨੁਸਾਰ ਇਸ ਗੋਲੀਬਾਰੀ ਵਿੱਚ ਕਈ ਬੰਦੂਕਾਂ ਦੀ ਵਰਤੋਂ ਕੀਤੀ ਲੱਗਦੀ ਹੈ। ਇਸ ਹਮਲੇ ਦੌਰਾਨ ਇੱਕ ਨਾਬਾਲਗ ਲੜਕੀ ਵੀ ਗੋਲੀਆਂ ਤੋਂ ਬਚਣ ਲਈ ਭੱਜਣ ਦੀ ਕੋਸ਼ਿਸ਼ ਕਰਦਿਆਂ ਕਾਰ ਦੀ ਟੱਕਰ ਲੱਗਣ ਤੋਂ ਬਾਅਦ ਜ਼ਖਮੀ ਹੋ ਗਈ। ਇਸ ਹਮਲੇ ਦੀ ਜਾਂਚ ਅਜੇ ਚੱਲ ਰਹੀ ਹੈ ਪਰ ਐਤਵਾਰ ਨੂੰ ਪੁਲਸ ਨੇ ਦੱਸਿਆ ਕਿ ਇਹ ਗੋਲੀਬਾਰੀ ਲੋਕਾਂ ਦੇ ਇੱਕ ਸਮੂਹ ਵਿੱਚ ਬਹਿਸ ਹੋਣ ਤੋਂ ਬਾਅਦ ਹੋਈ। ਇਸ ਦੌਰਾਨ ਇੱਕ ਆਦਮੀ ਘਟਨਾ ਤੋਂ ਚਲਾ ਗਿਆ ਸੀ, ਜੋ ਫਿਰ ਬੰਦੂਕ ਸਮੇਤ ਵਾਪਸ ਆਇਆ ਅਤੇ ਕਈਆਂ ਨੂੰ ਗੋਲੀ ਮਾਰ ਦਿੱਤੀ। ਇਹ ਗੋਲੀਬਾਰੀ ਇਸ ਖੇਤਰ ਵਿੱਚ ਇੱਕ ਪਾਰਟੀ ਦੇ ਆਯੋਜਨ ਤੋਂ ਕੁੱਝ ਘੰਟਿਆਂ ਬਾਅਦ ਹੋਈ ਪਰ ਪੁਲਸ ਅਨੁਸਾਰ ਇਹ ਸਪੱਸ਼ਟ ਨਹੀਂ ਹੈ ਕਿ ਗੋਲੀਬਾਰੀ ਪਾਰਟੀ ਨਾਲ ਸਬੰਧਤ ਸੀ ਜਾਂ ਨਹੀਂ। ਇਸ ਗੋਲੀਬਾਰੀ ਦੇ ਸਬੰਧ 'ਚ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ, ਜਦਕਿ ਜਾਂਚ ਜਾਰੀ ਹੈ।
ਕੈਨੇਡਾ ਜਾਣ ਦੀ ਉਡੀਕ 'ਚ ਬੈਠੇ ਲੋਕਾਂ ਲਈ ਵੱਡੀ ਖ਼ਬਰ, ਵੈਕਸੀਨ ਦੀਆਂ ਦੋਵੇਂ ਡੋਜ਼ ਲੈਣ ਵਾਲਿਆਂ ਲਈ ਖੁੱਲ੍ਹੇ ਦਰਵਾਜ਼ੇ
NEXT STORY