ਨਵੀਂ ਦਿੱਲੀ – ਥਾਈਲੈਂਡ ਤੇ ਕੰਬੋਡੀਆ ਵਿਚਾਲੇ ਚੱਲ ਰਿਹਾ ਸਰਹੱਦੀ ਵਿਵਾਦ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਸ਼ਨੀਵਾਰ ਨੂੰ ਥਾਈਲੈਂਡ ਦੀ ਹਵਾਈ ਫੌਜ ਨੇ ਕੰਬੋਡੀਆ ਦੇ ਨਾਲ ਲੱਗਦੇ ਇਲਾਕਿਆਂ ਵਿਚ ਹਵਾਈ ਹਮਲੇ ਕੀਤੇ। ਥਾਈ ਹਵਾਈ ਫੌਜ ਨੇ 2 ਐੱਫ-16 ਲੜਾਕੂ ਜਹਾਜ਼ਾਂ ਦੀ ਮਦਦ ਨਾਲ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਗੋਲਾਬਾਰੀ ਕੀਤੀ।
ਮੀਡੀਆ ਰਿਪੋਰਟਾਂ ਮੁਤਾਬਕ ਸਥਾਨਕ ਸਮੇਂ ਅਨੁਸਾਰ ਸਵੇਰੇ 5 ਵੱਜ ਕੇ 50 ਮਿੰਟ ’ਤੇ ਕੰਬੋਡੀਆ ਦੇ ਪੱਛਮੀ ਸੂਬੇ ਬੱਟਮਬੋਂਗ ਦੇ ਤਮੋਰ ਦਾ ਇਲਾਕੇ ਵਿਚ ਸਥਿਤ ਇਕ ਹੋਟਲ ਦੀ ਇਮਾਰਤ ’ਤੇ ਬੰਬ ਸੁੱਟਿਆ ਗਿਆ। ਇਸ ਤੋਂ ਕੁਝ ਹੀ ਮਿੰਟਾਂ ਬਾਅਦ 5 ਵੱਜ ਕੇ 55 ਮਿੰਟ ’ਤੇ ਉਸੇ ਖੇਤਰ ਵਿਚ ਇਕ ਹੋਰ ਹੋਟਲ ਦੀ ਇਮਾਰਤ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਸਵੇਰੇ 6 ਵੱਜ ਕੇ 2 ਮਿੰਟ ’ਤੇ ਚੇਈ ਚੋਮਨਾਸ ਪੁਲ ’ਤੇ ਹਮਲਾ ਕੀਤਾ ਗਿਆ, ਜਦੋਂਕਿ 6 ਵੱਜ ਕੇ 7 ਮਿੰਟ ’ਤੇ ਉਸੇ ਪੁਲ ’ਤੇ ਮੁੜ ਗੋਲਾਬਾਰੀ ਕੀਤੀ ਗਈ। ਇਸ ਤੋਂ ਬਾਅਦ ਚੇਈ ਚੋਮਨਾਸ ਦੇ ਪੁਰਾਣੇ ਪੁਲ ਨੂੰ ਵੀ ਨਿਸ਼ਾਨਾ ਬਣਾਇਆ ਗਿਆ।
ਕੰਬੋਡੀਆ ਦੇ ਰੱਖਿਆ ਮੰਤਰਾਲਾ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਕਿਹਾ,‘‘ਥਾਈ ਫੌਜ ਨੇ 2 ਐੱਫ-16 ਲੜਕੂ ਜਹਾਜ਼ਾਂ ਦੀ ਮਦਦ ਨਾਲ ਕਈ ਟਿਕਾਣਿਆਂ ’ਤੇ 7 ਬੰਬ ਸੁੱਟੇ। ਹਮਲੇ ਲਗਾਤਾਰ ਜਾਰੀ ਹਨ।’’ ਇਸ ਦੇ ਨਾਲ ਹੀ ਸਵੇਰ ਵੇਲੇ ਹੋਟਲ ਦੀਆਂ ਇਮਾਰਤਾਂ ਤੇ ਪੁਲਾਂ ’ਤੇ ਹੋਏ ਹਵਾਈ ਹਮਲਿਆਂ ਦਾ ਵੀ ਵਰਣਨ ਕੀਤਾ।
ਸਿਰ 'ਚ ਮਾਰੀ ਗੋਲੀ, ਇਲਾਜ ਦੌਰਾਨ ਆਇਆ ਹਾਰਟ ਅਟੈਕ...ਸ਼ੇਖ ਹਸੀਨਾ ਦੇ ਤਖ਼ਤਾਪਲਟ 'ਚ ਸ਼ਾਮਲ ਨੇਤਾ 'ਤੇ ਹਮਲਾ
NEXT STORY