ਓਟਾਵਾ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਥੈਂਕਸਗਿਵਿੰਗ ਡੇਅ 'ਤੇ ਲੋਕਾਂ ਨੂੰ ਖਾਸ ਸੰਦੇਸ਼ ਦਿੱਤਾ ਕਿ ਇਸ ਵਾਰ ਲੋਕ ਵਾਧੂ ਸਮਾਨ ਖਰੀਦ ਕੇ ਲੋੜਵੰਦਾਂ ਨੂੰ ਵੰਡਣ। ਇਹ ਹੀ ਅਸਲੀ ਥੈਂਕਸਗਿਵਿੰਗ ਡੇਅ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕ ਓਟਾਵਾ ਫੂਡ ਬੈਂਕ ਜਾਂ ਆਪਣੇ ਨੇੜਲੀਆਂ ਫੂਡ ਬੈਂਕਸ ਨੂੰ ਰਾਸ਼ਨ ਦਾਨ ਕਰਨ ਲਈ ਸੋਚਣ ਤਾਂ ਕਿ ਲੋੜਵੰਦਾਂ ਦਾ ਢਿੱਡ ਭਰਿਆ ਜਾ ਸਕੇ। ਇਸ ਵਾਰ ਕੋਰੋਨਾ ਵਾਇਰਸ ਕਾਰਨ ਲੋਕਾਂ ਨੂੰ ਇਕੱਠੇ ਹੋ ਕੇ ਪਾਰਟੀਆਂ ਕਰਨ ਤੋਂ ਬਚਾਅ ਕਰਨ ਲਈ ਕਿਹਾ ਗਿਆ ਹੈ।
ਪੀ. ਐੱਮ. ਟਰੂਡੋ ਨੇ ਆਪ ਵੀ ਸ਼ਾਪਿੰਗ ਮਾਲ ਵਿਚ ਜਾ ਕੇ ਕਾਫੀ ਸਾਰਾ ਸਮਾਨ ਖਰੀਦਿਆ ਤਾਂ ਕਿ ਉਹ ਵੀ ਲੋੜਵੰਦਾਂ ਦੀ ਮਦਦ ਕਰ ਸਕਣ। ਇਸ ਦੌਰਾਨ ਟਰੂਡੋ ਨੇ ਮਾਸਕ ਲਗਾ ਕੇ ਰੱਖਿਆ ਸੀ।
ਦੱਸ ਦਈਏ ਕਿ ਕੈਨੇਡਾ ਵਿਚ ਅਕਤੂਬਰ ਦੇ ਦੂਜੇ ਸੋਮਵਾਰ ਨੂੰ ਥੈਂਕਸਗਿਵਿੰਗ ਡੇਅ ਮਨਾਇਆ ਜਾਂਦਾ ਹੈ ਜਦਕਿ ਅਮਰੀਕਾ ਵਿਚ ਇਹ ਨਵੰਬਰ ਦੇ ਚੌਥੇ ਵੀਰਵਾਰ ਨੂੰ ਇਹ ਦਿਨ ਮਨਾਇਆ ਜਾਂਦਾ ਹੈ। ਲੋਕ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ-ਮਿੱਤਰਾਂ ਦਾ ਧੰਨਵਾਦ ਕਰਨ ਲਈ ਇਹ ਦਿਨ ਮਨਾਉਂਦੇ ਹਨ।
ਆਸਟ੍ਰੇਲੀਆ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ! ਇਨ੍ਹਾਂ ਲੋਕਾਂ ਨੂੰ ਮਿਲਣਗੇ ਵੀਜ਼ੇ
NEXT STORY